ਪੜਚੋਲ ਕਰੋ
Advertisement
ਕੁਮਾਰ ਵਿਸ਼ਵਾਸ ਦੀ ਸੱਤ ਮਹੀਨੇ ਪਹਿਲਾਂ ਚੋਰੀ ਹੋਈ ਫਾਰਚੂਨਰ ਮਿਲੀ, ਯੂਜ਼ਰ ਨੇ ਮੰਗੀ ਪਾਰਟੀ ਤਾਂ ਇੰਜ ਦਿੱਤਾ ਰਿਐਕਸ਼ਨ
ਅੱਜ ਕੱਲ੍ਹ ਕੁਮਾਰ ਵਿਸ਼ਵਾਸ ਆਪਣੀ ਚੋਰੀ ਹੋਈ ਫਾਰਚੂਨਰ ਦੇ ਮਾਮਲੇ ਵਿੱਚ ਚਰਚਾ ਵਿੱਚ ਹੈ। ਉਨ੍ਹਾਂ ਦੀ ਫਾਰਚੂਨਰ ਫਰਵਰੀ ਵਿਚ ਚੋਰੀ ਹੋਈ ਸੀ, ਜਿਸ ਨੂੰ ਪਿਛਲੇ ਦਿਨੀਂ ਇਕ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰ ਬਰਾਮਦ ਕਰ ਲਿਆ ਗਿਆ।
ਨਵੀਂ ਦਿੱਲੀ: ਕਿਸੇ ਸਮੇਂ ਆਮ ਆਦਮੀ ਪਾਰਟੀ ਦੇ ਨੇਤਾ ਰਹੇ ਕਵੀ ਕੁਮਾਰ ਵਿਸ਼ਵਾਸ ਟਵਿੱਟਰ 'ਤੇ ਕਾਫੀ ਐਕਟਿਵ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਫੈਨ ਫੋਲੋਇੰਗ ਹੈ। ਅੱਜ ਕੱਲ੍ਹ ਕੁਮਾਰ ਵਿਸ਼ਵਾਸ ਉਨ੍ਹਾਂ ਦੀ ਚੋਰੀ ਹੋਈ ਫਾਰਚੂਨਰ ਦੇ ਮਾਮਲੇ ਵਿੱਚ ਚਰਚਾ ਵਿੱਚ ਹੈ। ਉਨ੍ਹਾਂ ਦੀ ਗੱਡੀ ਫਰਵਰੀ ਵਿੱਚ ਚੋਰੀ ਹੋਈ ਸੀ। ਪਰ ਪਿਛਲੇ ਦਿਨੀਂ ਇੱਕ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਹੋਇਆ, ਜਿਨ੍ਹਾਂ ਕੋਲੋਂ ਚੋਰੀ ਦੀਆਂ ਕਈ ਕਾਰਾਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਚੋਂ ਕੁਮਾਰ ਵਿਸ਼ਵਾਸ ਦੀ ਕਾਰ ਵੀ ਮਿਲੀ ਹੈ।
ਉਨ੍ਹਾਂ ਨੇ ਸੋਮਵਾਰ ਨੂੰ ਇਸ ਬਾਰੇ ਟਵੀਟ ਕੀਤਾ, ਜਿਸ 'ਤੇ ਲੋਕਾਂ ਨੇ ਉਨ੍ਹਾਂ ਨੂੰ ਗੁਆਚੀ ਕੀਮਤੀ ਕਾਰ ਮਿਲਣ 'ਤੇ ਵਧਾਈ ਦਿੱਤੀ। ਇਸ ਬਾਰੇ ਇੱਕ ਟਵਿੱਟਰ ਯੂਜ਼ਰ ਨੇ ਉਨ੍ਹਾਂ ਤੋਂ ਪਾਰਟੀ ਬਾਰੇ ਪੁੱਛਦਿਆਂ, ਜਿਸ 'ਤੇ ਕੁਮਾਰ ਵਿਸ਼ਵਾਸ ਨੇ ਮਜ਼ੇਕਾਰ ਰਿਐਕਸ਼ਨ ਦਿੱਤਾ। ਕੁਮਾਰ ਵਿਸ਼ਵਾਸ ਨੇ ਯੂਜ਼ਰ ਨੂੰ ਲਿਖਿਆ, 'ਪਾਰਟੀ ਬਣਾਈ ਸੀ ਚੋਰੀ ਹੋ ਗਈ।'
ਆਪਣੇ ਜਵਾਬ ਦੇ ਨਾਲ, ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਚੁਟਕੀ ਲਈ ਹੈ। ਕੁਮਾਰ ਵਿਸ਼ਵਾਸ ਅੰਨਾ ਅੰਦੋਲਨ ਤੋਂ ਬਾਅਦ ਬਣੀ ਆਮ ਆਦਮੀ ਪਾਰਟੀ ਦੇ ਮੁਢਲੇ ਮੈਂਬਰਾਂ ਚੋਂ ਇੱਕ ਸੀ, ਪਰ ਕੁਝ ਸਾਲਾਂ ਵਿਚ ਪਾਰਟੀ ਨਾਲ ਆਪਸੀ ਟਕਰਾਅ ਮਗਰੋ ਉਹ ਵੱਖ ਹੋ ਗਏ। ਫਿਲਹਾਲ, ਉਹ ਰਾਜਨੀਤੀ ਵਿਚ ਐਕਟਿਵ ਨਹੀਂਂ ਹੈ ਪਰ ਉਹ ਰਾਜਨੀਤਿਕ ਮੁੱਦਿਆਂ 'ਤੇ ਬਹੁਤ ਐਕਟਿਵ ਰਹਿੰਦੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904बनाई थी, चुर गयी 😂😂 https://t.co/eyn6qIGaQ7
— Dr Kumar Vishvas (@DrKumarVishwas) October 19, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement