Lakhimpur Violence: ਕਿਸਾਨਾਂ ਨੂੰ ਦਰੜ੍ਹ ਕੇ ਲੰਘੇ ਕਾਫਲੇ 'ਚ ਮੌਜੂਦ ਸੀ ਮੰਤਰੀ ਦਾ ਬੇਟਾ, ਨੇਪਾਲ ਭੱਜਣ ਦੀ ਖ਼ਬਰ
ਖ਼ਬਰ ਇਹ ਵੀ ਹੈ ਕਿ ਆਸ਼ੀਸ਼ ਤੇ ਅੰਕਿਤ ਨੇਪਾਲ ਭੱਜ ਗਏ ਹਨ। ਦੋਵਾਂ ਦੀ ਲੋਕੇਸ਼ਨ ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਮਿਲੀ ਹੈ।
Lakhimpur Violence Big Breaking: ਲਖੀਮਪੁਰ ਵਿੱਚ ਕਿਸਾਨਾਂ ਦੀ ਮੌਤ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਜਿਸ ਥਾਰ ਨੇ ਕਿਸਾਨਾਂ ਨੂੰ ਕੁਚਲਿਆ ਸੀ, ਆਸ਼ੀਸ਼ ਮਿਸ਼ਰਾ ਉਸ ਥਾਰ 'ਚ ਮੌਜੂਦ ਨਹੀਂ ਸੀ। ਹਾਲਾਂਕਿ ਆਸ਼ੀਸ਼ ਉਸ ਕਾਫ਼ਲੇ 'ਚ ਜ਼ਰੂਰ ਸੀ। ਪੁਲਿਸ ਸੂਤਰ ਨੇ ਇਹ ਅਹਿਮ ਖੁਲਾਸਾ ਕੀਤਾ ਹੈ।
ਸੂਤਰਾਂ ਨੇ ਦੱਸਿਆ ਕਿ ਆਸ਼ੀਸ਼ ਮਿਸ਼ਰਾ ਥਾਰ ਦੇ ਪਿੱਛੇ ਚੱਲ ਰਹੀ ਫਾਰਚੂਨਰ ਕਾਰ 'ਚ ਸੀ। ਫਾਰਚੂਨਰ 'ਚ ਆਸ਼ੀਸ਼ ਆਪਣੇ ਦੋਸਤ ਅੰਕਿਤ ਦਾਸ ਦੇ ਨਾਲ ਸੀ। ਹਾਦਸੇ ਤੋਂ ਬਾਅਦ ਭੀੜ ਨੇ ਫਾਰਚੂਨਰ 'ਚ ਭੰਨਤੋੜ ਕਰਕੇ ਉਸ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ।
ਖ਼ਬਰ ਇਹ ਵੀ ਹੈ ਕਿ ਆਸ਼ੀਸ਼ ਤੇ ਅੰਕਿਤ ਨੇਪਾਲ ਭੱਜ ਗਏ ਹਨ। ਦੋਵਾਂ ਦੀ ਲੋਕੇਸ਼ਨ ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਮਿਲੀ ਹੈ। ਜਦਕਿ ਆਸ਼ੀਸ਼ ਨੂੰ ਪੁੱਛਗਿਛ ਲਈ ਬੁਲਾਇਆ ਗਿਆ ਹੈ।
ਪੁੱਛਗਿਛ ਦੇ ਲਈ ਉਸ ਦੇ ਘਰ ਨੋਟਿਸ ਵੀ ਚਿਪਕਾਇਆ ਗਿਆ ਸੀ। ਪੁੱਛਗਿਛ ਦੇ ਲਈ ਆਸ਼ੀਸ਼ ਨੂੰ ਪੁਲਿਸ ਲਾਈਨ ਸਵੇਰੇ 10 ਵਜੇ ਬੁਲਾਇਆ ਗਿਆ ਸੀ। ਜਾਂਚ ਕਮੇਟੀ ਦੇ ਮੁਖੀ ਤੇ ਡੀਆਈਜੀ ਉਪੇਂਦਰ ਅਗਰਵਾਲ ਪੁਲਿਸ ਲਾਈਨ ਪਹੁੰਚ ਚੁੱਕੇ ਹਨ। ਹਾਲਾਂਕਿ ਆਸ਼ੀਸ਼ ਅਜੇ ਤਕ ਨਹੀਂ ਪਹੁੰਚਿਆ।