ਰਿਮਸ 'ਚ ਭਰਤੀ ਲਾਲੂ ਦੀ ਸਿਹਤ ਵਿਗੜੀ, ਬਾਹਰੋਂ ਇਲਾਜ ਕਰਾਉਣਾ ਚਾਹੁੰਦਾ ਪਰਿਵਾਰ
ਤੇਜੱਸਵੀ ਯਾਦਵ ਨੇ ਕਿਹਾ, ਸਾਡਾ ਪਰਿਵਾਰ ਉਨ੍ਹਾਂ ਦਾ ਬਿਹਤਰ ਇਲਾਜ ਚਾਹੁੰਦਾ ਹੈ। ਡਾਕਟਰਾਂ ਦਾ ਇਹ ਵਿਸ਼ਲੇਸ਼ਣ ਕਰਨਾ ਹੈ ਕਿ ਸਾਰੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਇਨ੍ਹਾਂ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ।
ਰਾਂਚੀ: ਚਾਰਾ ਘੋਟਾਲੇ 'ਚ ਸਜ਼ਾ ਕੱਟ ਰਹੇ ਰਾਸ਼ਟਰੀ ਜਨਤਾ ਦਲ (RJD) ਸੁਪਰੀਮੋ ਲਾਲੂ ਯਾਦਵ ਰਾਂਚੀ ਦੇ ਰਿਮਸ ਹਸਪਤਾਲ 'ਚ ਭਰਤੀ ਹਨ। ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਵੱਡੀ ਬੇਟੀ ਮੀਸਾ ਭਾਰਤੀ, ਤੇਜੱਸਵੀ ਯਾਦਵ ਤੇ ਤੇਜਪ੍ਰਤਾਪ ਯਾਦਵ ਕੱਲ੍ਹ ਲਾਲੂ ਯਾਦਵ ਦਾ ਹਾਲਚਾਲ ਜਾਣਨ ਰਾਂਚੀ ਪਹੁੰਚੇ। ਲਾਲੂ ਯਾਦਵ ਦਾ ਪਰਿਵਾਰ ਉਨ੍ਹਾਂ ਨੂੰ ਬਾਹਰ ਲਿਜਾ ਕੇ ਇਲਾਜ ਕਰਾਉਣਾ ਚਾਹੁੰਦਾ ਹੈ। ਤੇਜੱਸਵੀ ਯਾਦਵ ਨੇ ਕਿਹਾ ਕਿ ਉਹ ਸ਼ਨੀਵਾਰ ਆਪਣੇ ਪਿਤਾ ਦੀ ਸਥਿਤੀ ਨੂੰ ਲੈਕੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਮੁਲਾਕਾਤ ਕਰਨਗੇ।
ਤੇਜੱਸਵੀ ਯਾਦਵ ਨੇ ਕਿਹਾ, ਸਾਡਾ ਪਰਿਵਾਰ ਉਨ੍ਹਾਂ ਦਾ ਬਿਹਤਰ ਇਲਾਜ ਚਾਹੁੰਦਾ ਹੈ। ਡਾਕਟਰਾਂ ਦਾ ਇਹ ਵਿਸ਼ਲੇਸ਼ਣ ਕਰਨਾ ਹੈ ਕਿ ਸਾਰੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਇਨ੍ਹਾਂ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਮੈਂ ਸ਼ਨੀਵਾਰ ਮੁੱਖ ਮੰਤਰੀ ਤੋਂ ਇਸ ਬਾਰੇ 'ਚ ਮੁਲਾਕਾਤ ਕਰੂੰਗਾ।
ਲਾਲੂ ਦੇ ਜੱਦੀ ਪਿੰਡ ਫੁਲਵਰਿਆ 'ਚ ਹਵਨ ਪੂਜਾ
ਲਾਲੂ ਪ੍ਰਸਾਦ ਦੀ ਸਿਹਤ ਵਿਗੜਣ ਦੀ ਸੂਚਨਾ ਮਿਲਣ 'ਤੇ ਉਨ੍ਹਾਂ ਦੇ ਪਿੰਡ ਗੋਪਾਲਗੰਜ ਦੇ ਫੁਲਵਰਿਆ 'ਚ ਸ਼ੁੱਕਰਵਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਰਾਜਦ ਕਾਰਕੁੰਨਾ ਨੇ ਹਵਨ ਪੂਜਾ ਕੀਤੀ।
ਦੱਸ ਦੇਈਏ ਕਿ ਚਾਰਾ ਘੋਟਾਲੇ 'ਚ ਸਜ਼ਾ ਕੱਟ ਰਹੇ ਲਾਲੂ ਪ੍ਰਸਾਦਿ ਸਿਹਤ ਕਾਰਨਾਂ ਤੋਂ ਫਿਲਹਾਲ ਰਾਂਚੀ ਦੇ ਰਿਮਸ 'ਚ ਹਨ। ਵੀਰਵਾਰ ਰਾਤ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਸੀ। ਉਸ ਤੋਂ ਬਾਅਦ ਡਾਕਟਰ ਲਗਾਤਾਰ ਉਨ੍ਹਾਂ 'ਤੇ ਨਜ਼ਰ ਰੱਖ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ