ਲਾਲੂ ਯਾਦਵ ਨੇ ਮਨਾਇਆ Happy Birthday, ਧੀਆਂ ਨੇ ਲਿਖਿਆ ਭਾਵੁਕ ਸੰਦੇਸ਼
ਟਵੀਟ ਨਾਲ ਹੀ ਮੀਸਾ ਨੇ ਕੁਜ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿੱਚ ਲਾਲੂ ਯਾਦਵ ਨੂੰ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਕੇਕ ਖਵਾਉਂਦੀ ਵੀ ਦਿਖਾਈ ਦੇ ਰਹੀ ਹੈ
ਪਟਨਾਃ ਰਾਸ਼ਟਰੀ ਜਨਤਾ ਦਲ ਦੇ ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਨੇ ਵੀਰਵਾਰ ਰਾਤ ਨੂੰ ਆਪਣਾ 74ਵਾਂ ਜਨਮਦਿਨ ਮਨਾਇਆ। ਦਿੱਲੀ ਵਿੱਚ ਆਪਣੀ ਮੀਸਾ ਭਾਰਤੀ ਦੇ ਘਰ ਲਾਲੂ ਨੇ ਕੇਕ ਵੀ ਕੱਟਿਆ। ਇਸ ਦੌਰਾਨ ਲਾਲੂ ਦੀ ਪਤਨੀ ਰਾਬੜੀ ਦੇਵੀ ਵੀ ਮੌਜੂਦ ਸੀ। ਇੱਕ ਦੂਜੇ ਨੂੰ ਕੇਕ ਖੁਆ ਕੇ ਇਸ ਖ਼ੁਸ਼ੀ ਦੇ ਮੌਕੇ ਨੂੰ ਉਨ੍ਹਾਂ ਦੇ ਪਰਿਵਾਰ ਨੇ ਮਾਣਿਆ।
पापा से ही जहाँ है,
— Dr. Misa Bharti (@MisaBharti) June 10, 2021
पापा जहाँ हैं वहीं जहाँ है!
Happy Birthday Papa ji!! pic.twitter.com/p2bqn4LJ6q
ਮੀਸਾ ਭਾਰਤੀ ਨੇ ਟਵੀਟ ਕੀਤੀਆਂ ਤਸਵੀਰਾਂ
ਲਾਲੂ ਯਾਦਵ ਦੇ ਜਨਮਦਿਨ ‘ਤੇ ਉਨ੍ਹਾਂ ਦੀ ਧੀ ਮੀਸਾ ਭਾਰਤੀ ਨੇ ਟਵਿੱਟਰ ‘ਤੇ ਪੋਸਟ ਕਰ ਪਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਅਤੇ ਲਿਖਿਆ, “ਪਾਪਾ ਸੇ ਹੀ ਜਹਾਂ ਹੈ, ਪਾਪਾ ਜਹਾਂ ਹੈਂ ਵਹੀਂ ਜਹਾਂ ਹੈ! Happy Birthday Papa!” ਇਸ ਟਵੀਟ ਨਾਲ ਹੀ ਮੀਸਾ ਨੇ ਕੁਜ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿੱਚ ਲਾਲੂ ਯਾਦਵ ਨੂੰ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਕੇਕ ਖਵਾਉਂਦੀ ਵੀ ਦਿਖਾਈ ਦੇ ਰਹੀ ਹੈ। ਮੀਸਾ ਦੀ ਵੀ ਤਸਵੀਰ ਹੈ ਜਿੱਥੇ ਉਹ ਕੇਕ ਖੁਆ ਰਹੀ ਹੈ।
Happiest Birthday Paa lots of love to u❤️You hv been ray of hope for millions of people who had been oppressed for decades and u hv been their voice..u hv been a true warrior for the cause of social justice n empowering the last man standing in the queue… pic.twitter.com/e5KqKql4M7
— Raj Lakshmi Yadav (@Rajlakshmiyadav) June 10, 2021
ਰਾਜਲਕਸ਼ਮੀ ਨੇ ਵੀ ਦਿੱਤੀ ਪਿਤਾ ਨੂੰ ਵਧਾਈ
ਲਾਲੂ ਯਾਦਵ ਦੀ ਧੀ ਰਾਜਲਕਸ਼ਮੀ ਯਾਦਵ ਨੇ ਵੀ ਟਵੀਟ ਕਰਕੇ ਆਪਣੇ ਪਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ। ਉਸ ਨੇ ਲਿਖਿਆ ਹੈ, “ਪਾਪਾ ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂਂ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਤੁਸੀਂ ਉਨ੍ਹਾਂ ਲੱਖਾਂ ਲੋਕਾਂ ਦੀ ਉਮੀਦ ਹੋ ਜਿਨ੍ਹਾਂ ਦਾ ਦਹਾਕਿਆਂ ਬੱਧੀ ਸ਼ੋਸ਼ਣ ਕੀਤਾ ਗਿਆ। ਤੁਸੀਂ ਉਨ੍ਹਾਂ ਦੀ ਆਵਾਜ਼ ਰਹੇ ਹੋ। ਤੁਸੀਂ ਸਮਾਜ ਦੇ ਆਖਰੀ ਵਿਅਕਤੀ ਨੂੰ ਸਮਰੱਥ ਤੇ ਸਮਾਜਿਕ ਨਿਆਂ ਦਿਵਾਉਣ ਵਾਲੇ ਯੋਧਾ ਹੋ।”