(Source: ECI/ABP News/ABP Majha)
Rohini Twitter Account Locked: ਮੋਦੀ ਦੀ ਸ਼ਿਕਾਇਤ 'ਤੇ ਲਾਲੂ ਯਾਦਵ ਦੀ ਧੀ ਰੋਹਿਣੀ ਦਾ ਟਵਿਟਰ ਅਕਾਊਂਟ ਲੌਕ
ਦੀਪਾ ਮਾਂਝੀ ਨੇ ਵੀ ਆਪਣੇ ਅੰਦਾਜ਼ ਵਿੱਚ ਰੋਹਿਣੀ ਨੂੰ ਠੀਕ ਤਰ੍ਹਾਂ ਰਹਿਣ ਦੀ ਨਸੀਹਤ ਦੇ ਦਿੱਤੀ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਇੱਕ ਹੋਰ ਧੀ ਇਨਸਾਫ਼ ਮੰਗ ਰਹੀ ਹੈ, ਜਿਸ ਦੀ ਜ਼ਿੰਦਗੀ ਲਾਲੂ ਪਰਿਵਾਰ ਨੇ ਬਰਬਾਦ ਕਰ ਦਿੱਤੀ।
ਨਵੀਂ ਦਿੱਲੀ: ਟਵਿਟਰ ਉੱਤੇ ਬੇਬਾਕ ਅੰਦਾਜ਼ ’ਚ ਆਪਣੀ ਗੱਲ ਰੱਖਣ ਵਾਲੀ ਲਾਲੂ ਯਾਦਵ ਦੀ ਧੀ ਰੋਹਿਣੀ ਆਚਾਰੀਆ ਦੇ ਅਕਾਊਂਟ ਨੂੰ ਟਵਿਟਰ ਨੇ ਲੌਕ ਕਰ ਦਿੱਤਾ ਹੈ। ਇਹ ਜਾਣਕਾਰੀ ਖ਼ੁਦ ਟਵਿਟਰ ਨੇ ਮੇਲ ਕਰਕੇ ਰੋਹਿਣੀ ਨੂੰ ਦਿੱਤੀ ਹੈ। ਬੀਜੇਪੀ ਲੀਡਰ ਤੇ ਰਾਜ ਸਭਾ ਮੈਂਬਰ ਸੁਸ਼ੀਲ ਮੋਦੀ ਨੇ ‘ਏਬੀਪੀ’ ਨੂੰ ਦੱਸਿਆ ਕਿ ਉਨ੍ਹਾਂ ਨੇ ਰੋਹਿਣੀ ਵਿਰੁੱਧ ਟਵਿਟਰ ਨੂੰ ਸ਼ਿਕਾਇਤ ਕੀਤੀ ਸੀ। ਰੋਹਿਣੀ ਆਚਾਰੀਆ ਨੇ ਵੀ ‘ਏਬੀਪੀ ਨਿਊਜ਼’ ਨੂੰ ਦੱਸਿਆ ਕਿ ਉਨ੍ਹਾਂ ਦਾ ਟਵਿਟਰ ਅਕਾਊਂਟ ਲੌਕ ਕਰ ਦਿੱਤਾ ਗਿਆ ਹੈ।
ਦਰਅਸਲ, ਲਾਲੂ ਪਰਿਵਾਰ ਵਿੱਚ ਟਵਿਟਰ ਉੱਤੇ ਸਭ ਤੋਂ ਵੱਧ ਸਰਗਰਮ ਰਹਿਣ ਵਾਲੀ ਰੋਹਿਣੀ ਆਚਾਰੀਆ ਦੇ ਇੱਕ ਦਿਨ ਵਿੱਚ ਦਰਜਨ ਟਵੀਟਸ ਤੋਂ ਬਾਅਦ ਹੁਣ ਸਿਆਸਤ ਸ਼ੁਰੂ ਹੋ ਗਈ ਸੀ। ਸ਼ੁੱਕਰਵਾਰ ਨੂੰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਨੂੰਹ ਦੀਪਾ ਮਾਂਝੀ ਨੇ ਰੋਹਿਣੀ ਦੇ ਇੱਕ ਟਵੀਟ ਨੂੰ ਰੀ-ਟਵੀਟ ਕਰਕੇ ਠੇਠ ਅੰਦਾਜ਼ ਵਿੱਚ ਰੋਹਿਣੀ ਨੂੰ ਝਾੜ ਪਾਈ ਸੀ।
ਦਰਅਸਲ, ਰੋਹਿਣੀ ਆਚਾਰੀਆ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਕੀਤਾ ਤੇ ਬਿਨਾ ਨਾਂ ਲਿਆਂ ਨਿਤਿਸ਼ ਕੁਮਾਰ ਉੱਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ 15 ਸਾਲ ਤੋਂ ਸੱਤਾ ’ਚ ਬੈਠੇ ਹਨ ਪਰ ਇੱਕ ਵੀ ਤਰਲ ਆਕਸੀਜਨ ਪਲਾਂਟ ਨਹੀਂ ਲਾ ਸਕੇ। ਕੀ ਸਮੁੰਦਰ ਨੂੰ ਵੀ ਬਿਹਾਰ ਲਿਆਉਣ ਦਾ ਇਰਾਦਾ ਸੀ। ਇਸ ਦੇ ਨਾਲ ਕਈ ਹੋਰ ਚੀਜ਼ਾਂ ਵੀ ਰੋਹਿਣੀ ਨੇ ਲਿਖੀਆਂ। ਫਿਰ ਸੰਤੋਸ਼ ਮਾਂਝੀ ਦੀ ਪਤਨੀ ਦੀਪਾ ਮਾਂਝ ਨੇ ਪਲਟ ਕੇ ਹਮਲਾ ਬੋਲਿਆ।
ਦੀਪਾ ਮਾਂਝੀ ਨੇ ਵੀ ਆਪਣੇ ਅੰਦਾਜ਼ ਵਿੱਚ ਰੋਹਿਣੀ ਨੂੰ ਠੀਕ ਤਰ੍ਹਾਂ ਰਹਿਣ ਦੀ ਨਸੀਹਤ ਦੇ ਦਿੱਤੀ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਇੱਕ ਹੋਰ ਧੀ ਇਨਸਾਫ਼ ਮੰਗ ਰਹੀ ਹੈ, ਜਿਸ ਦੀ ਜ਼ਿੰਦਗੀ ਲਾਲੂ ਪਰਿਵਾਰ ਨੇ ਬਰਬਾਦ ਕਰ ਦਿੱਤੀ। ਉਨ੍ਹਾਂ ਦਾ ਇਸ਼ਾਰਾ ਲਾਲੂ ਯਾਦਵ ਦੀ ਨੂੰਹ ਐਸ਼ਵਰਿਆ ਵੱਲ ਸੀ। ਕਿਹਾ ਕਿ ਜਿਸ ਦੇ ਆਪਣੇ ਘਰ ਸ਼ੀਸ਼ੇ ਦੇ ਬਣੇ ਹੋਣ, ਉਹ ਦੂਜਿਆਂ ਦੇ ਘਰਾਂ ਉੱਤੇ ਪੱਥਰ ਨਹੀਂ ਮਾਰਿਆ ਕਰਦੇ। ਅਜਿਹੇ ਬਿਆਨਾਂ ਤੋਂ ਬਾਅਦ ਹੁਣ ਇੰਝ ਜਾਪ ਰਿਹਾ ਹੈ ਕਿ ਸਿਆਸੀ ਘਰਾਣਿਆਂ ਦੀਆਂ ਧੀਆਂ ਤੇ ਨੂੰਹਾਂ ਹੁਣ ਆਹਮੋ-ਸਾਹਮਣੇ ਆ ਗਈਆਂ ਹਨ।
ਗ਼ੌਰਤਲਬ ਹੈ ਕਿ ਰਾਜ ਸਭਾ ਮੈਂਬਰ ਸੁਸ਼ੀਲ ਮੋਦੀ ਨੇ ਬੁੱਧਵਾਰ ਨੂੰ ਟਵਟ ਕੀਤਾ ਸੀ ਕਿ ਤੇਜੱਸਵੀ ਯਾਦਵ ਦੇ ਪਰਿਵਾਰ ਵਿੱਚ ਦੋ ਭੈਣਾਂ ਐੱਮਬੀਬੀਐੱਸ ਡਾਕਟਰ ਹਨ। ਕੋਰੋਨਾ ਦੇ ਦੌਰ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਕਿਉਂ ਨਹੀਂ ਲਈਆਂ ਗਈਆਂ? ਇਸ ਬਿਆਨ ਉੱਤੇ ਰੋਹਿਣੀ ਆਚਾਰਿਆ ਗੁੱਸੇ ’ਚ ਆ ਗਏ। ਫਿਰ ਸੁਸ਼ੀਲ ਮੋਦੀ ਉੱਤੇ ਮੋੜਵੇਂ ਵਾਰ ਕਰਦਿਆਂ ਇੱਕ ਤੋਂ ਬਾਅਦ ਇੱਕ ਕਰ ਕੇ ਕਈ ਟਵੀਟ ਕਰ ਦਿੱਤੇ। ਖ਼ੁਦ ਤੇ ਭੈਣਾਂ ਦੇ ਬਚਾਅ ਵਿੱਚ ਆਈ ਰੋਹਿਣੀ ਨੇ ਕਈ ਵਿਵਾਦਗ੍ਰਸਤ ਬਿਆਨ ਦੇ ਦਿੱਤੇ।
ਇਹ ਵੀ ਪੜ੍ਹੋ: Mamata Banerjee ਭਵਾਨੀਪੁਰ ਸੀਟ ਤੋਂ ਲੜੇਗੀ ਜ਼ਿਮਨੀ ਚੋਣ, ਸ਼ੋਭਨਦੇਬ ਨੇ ਦਿੱਤਾ ਅਸਤੀਫਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin