ਪੜਚੋਲ ਕਰੋ
Advertisement
ਪੰਜਾਬ ਦੀ ਧਰਤੀ ਤੋਂ ਮੋਦੀ 'ਤੇ ਵਰ੍ਹੇ ਰਾਹੁਲ, ਮੀਡੀਆ ਨੂੰ ਦਿੱਤਾ ਖੁੱਲ੍ਹ ਕੇ ਆਲੋਚਨਾ ਕਰਨ ਦਾ ਚੈਲੰਜ
ਮੁਹਾਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਐਸੋਸੀਏਟਿਡ ਜਨਰਲਜ਼ ਲਿਮਟਿਡ ਦੇ ਹਿੰਦੀ ਅਖ਼ਬਾਰ ‘ਨਵਜੀਵਨ’ ਨੂੰ ਮੁੜ ਤੋਂ ਲੋਕ ਅਰਪਣ ਕਰ ਦਿੱਤਾ। ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਵਾਰ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 2019 ਵਿੱਚ ਉਹ ਬੀਜੇਪੀ ਦਾ ਸਫ਼ਾਇਆ ਕਰ ਦੇਣਗੇ ਤੇ ਜਲਦ ਹੀ ਮੋਦੀ ਸਰਕਾਰ ਨੂੰ ਦਿੱਲੀ 'ਚੋਂ ਹਟਾ ਦਿੱਤਾ ਜਾਏਗਾ।
ਉਨ੍ਹਾਂ ਸਰਕਾਰ ’ਤੇ ਦੇਸ਼ ਨੂੰ ਗ਼ਲਤ ਰਾਹ ’ਤੇ ਲੈ ਕੇ ਜਾਣ ਦੇ ਇਲਜ਼ਾਮ ਲਾਏ। ਉਨ੍ਹਾਂ ਮੋਦੀ ਸਰਕਾਰ ’ਤੇ ਫ਼ੌਜ ਨੂੰ ਸਿਆਸੀ ਲਾਹੇ ਲਈ ਇਸਤੇਮਾਲ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ 24 ਘੰਟਿਆਂ ਵਿੱਚ 450 ਜਣਿਆਂ ਨੂੰ ਰੁਜ਼ਗਾਰ ਦਿੰਦੀ ਹੈ ਪਰ ਚੀਨ ਦੀ ਸਰਕਾਰ ਇੱਕ ਦਿਨ ਅੰਦਰ ਹਜ਼ਾਰਾਂ ਨੂੰ ਰੁਜ਼ਗਾਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨਵੇਂ ਸਿਰਿਓਂ ਰੁਜ਼ਗਾਰ ਤੇ ਕਿਸਾਨਾਂ ਦੇ ਮੁੱਦੇ ’ਤੇ ਕੰਮ ਕਰੇਗੀ।
ਰਾਹੁਲ ਨੇ ਕਿਹਾ ਕਿ ਉਹ ਆਰਐਸਐਸ ਜਾਂ ਬੀਜੇਪੀ ਵਾਂਗ ਨਹੀਂ, ਜੇ ਉਹ ਗ਼ਲਤੀ ਕਰਦੇ ਹਨ ਤਾਂ ਮੀਡੀਆ ਨੂੰ ਉਸ ਬਾਰੇ ਲਿਖਣ ਲਈ ਰੋਕਦੇ ਨਹੀਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਵੱਲ ਧਿਆਨ ਨਹੀਂ ਦੇ ਰਹੀ ਪਰ ਉਹ ਪਹਿਲਾਂ ਲੋਕਾਂ ਦੀ ਗੱਲ ਸੁਣਦੇ ਹਨ ਤੇ ਫਿਰ ਉਸੇ ਹਿਸਾਬ ਨਾਲ ਕੰਮ ਕਰਦੇ ਹਨ। ਮੋਦੀ ਸਰਕਾਰ ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੇ ਆਰਐਸਐਸ ਸਮਝਦੀ ਹੈ ਕਿ ਜੋ ਉਹ ਕਰਦੇ ਹਨ, ਉਹ ਸਭ ਠੀਕ ਹੈ, ਪਰ ਉਨ੍ਹਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਲੋਕ ਉਸ ਬਾਰੇ ਕੀ ਸੋਚਦੇ ਹਨ।
ਇਸ ਮੌਕੇ ਰਾਹੁਲ ਗਾਂਧੀ ਨੇ ਮੀਡੀਆ ਨੂੰ ‘ਸ਼ੇਰ’ ਦਾ ਨਾਂਅ ਦਿੱਤਾ। ਉਨ੍ਹਾਂ ਕਿਹਾ ਕਿ ਜੇ ਅਖ਼ਬਾਰਾਂ ਦੇ ਮਾਲਕ ਸਰਕਾਰਾਂ ਦੇ ਕਹੇ ਮੁਤਾਬਕ ਕੰਮ ਕਰਦੇ ਹਨ ਤਾਂ ਇਹੀ ਸ਼ੇਰ, ਕਾਗ਼ਜ਼ੀ ਸ਼ੇਰ ਬਣ ਜਾਂਦਾ ਹੈ। ਇਸ ਮੌਕੇ ਮਨਮੋਹਨ ਸਿੰਘ ਨੇ ਐਸੋਸੀਏਟਿਡ ਜਨਰਲਜ਼ ਲਿਮਟਿਡ ਦੇ ਚੇਅਰਮੈਨ ਮੋਤੀ ਲਾਲ ਵੋਹਰਾ ਨੂੰ ਨਵਜੀਵਨ ਅਖ਼ਬਾਰ ਨੂੰ ਪੰਜਾਬੀ ਵਿੱਚ ਉਤਾਰਨ ਦੀ ਅਪੀਲ ਵੀ ਕੀਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਪੰਜਾਬ
Advertisement