ਪੜਚੋਲ ਕਰੋ
Advertisement
ਤੇਲੰਗਾਨਾ ‘ਚ ਔਰਤਾਂ ਨੂੰ ਲੱਗਣ ਲੱਗਿਆ ਡਰ, ਪ੍ਰੋਫੈਸਰ ਨੇ ਮੰਗਿਆ ਬੰਦੂਕ ਦਾ ਲਾਈਸੈਂਸ
ਔਰਤਾਂ ‘ਤੇ ਵਧ ਰਹੇ ਤਸ਼ਦੱਦ ਅਤੇ ਅਸੁਰੱਖਿਆ ਤੋਂ ਚਿੰਤਤ ਲੋਕ ਸੜਕਾਂ ‘ਤੇ ਇੱਕ ਵਾਰ ਫੇਰ ਉਤਰੇ ਹਨ। ਕਿਤੇ ਕੈਂਡਲ ਮਾਰਚ ਹੋ ਰਹੇ ਹਨ ਅਤੇ ਕਿਤੇ ਲੋਕ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ ਨਾਲ ਹੀ ਕੁਝ ਲੋਕ ਆਪਣੇ-ਆਪਣੇ ਢੰਗ ਨਾਲ ਸੰਸਦ ਭਵਨ ‘ਚ ਆਪਣੀ ਗੱਲ ਪਹੁੰਚਾ ਰਹੇ ਹਨ।
ਹੈਦਰਾਬਾਦ: ਵੈਟਰਨੀ ਡਾਕਟਰ ਨਾਲ ਹੋਈ ਘਟਨਾ ਤੋਂ ਬਾਅਦ ਪੁਰੇ ਦੇਸ਼ ‘ਚ ਹੰਗਾਮਾ ਮੱਚਿਆ ਹੋਇਆ ਹੈ। ਔਰਤਾਂ ‘ਤੇ ਵਧ ਰਹੇ ਤਸ਼ਦੱਦ ਅਤੇ ਅਸੁਰੱਖਿਆ ਤੋਂ ਚਿੰਤਤ ਲੋਕ ਸੜਕਾਂ ‘ਤੇ ਇੱਕ ਵਾਰ ਫੇਰ ਉਤਰੇ ਹਨ। ਕਿਤੇ ਕੈਂਡਲ ਮਾਰਚ ਹੋ ਰਹੇ ਹਨ ਅਤੇ ਕਿਤੇ ਲੋਕ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ ਨਾਲ ਹੀ ਕੁਝ ਲੋਕ ਆਪਣੇ-ਆਪਣੇ ਢੰਗ ਨਾਲ ਸੰਸਦ ਭਵਨ ‘ਚ ਆਪਣੀ ਗੱਲ ਪਹੁੰਚਾ ਰਹੇ ਹਨ। ਇਸੇ ਦੌਰਾਨ ਤੇਲੰਗਾਨਾ ਦੀ ਇੱਕ ਮਹਿਲਾ ਲੈਕਚਰਾਰ ਨੇ ਪੁਲਿਸ ਕਮਿਸ਼ਨਰ ਨੂੰ ਈ-ਮੇਲ ਲਿੱਖ ਕੇ ਬੰਦੂਕ ਦਾ ਲਾਈਸੈਂਸ ਦੇਣ ਦੀ ਮੰਗ ਕੀਤੀ ਹੈ।
ਖੰਮਮ ਦੇ ਇੱਕ ਕਾਲਜ ‘ਚ ਪੜਾਉਣ ਵਾਲੀ ਅੇਨ ਫਾਤੀਮਾ ਨਫੀਸ ਦਾ ਕਹਿਣਾ ਹੈ ਕਿ ਸੂਬੇ ‘ਚ ਔਰਤਾਂ ‘ਤੇ ਵੱਧ ਰਹੇ ਹਮਲਿਆਂ ਕਰਕੇ ਉਨ੍ਹਾਂ ਨੇ ਬੰਦੂਕ ਦੀ ਮੰਗ ਕੀਤੀ ਹੈ। ਫਾਤੀਮਾ ਨੇ ਇਸ ਦੇ ਲਈ ਕਮਿਸ਼ਨਰ ਨੂੰ ਮੇਲ ਕੀਤੀ ਹੈ। ਜਿਸ ‘ਚ ਉਸ ਦਾ ਕਹਿਣਾ ਹੈ ਕਿ ਉਸ ਨੂੰ ਹੁਣ ਬਾਹਰ ਨਿਕਲਦੇ ਸਮੇਂ ਡਰ ਲਗਦਾ ਹੈ। ਉਸ ਨੂੰ ਘਰ ਆਉਣ ‘ਚ ਵੀ ਦੇਰ ਹੋ ਜਾਂਦੀ ਹੈ ਜਿਸ ਨਾਲ ਕਈ ਵਾਰ ਉਹ ਖੁਦ ਫਿਕਰਮੰਦ ਹੋ ਜਾਂਦੀ ਹੈ। ਜਿਸ ਇਲਾਕੇ ‘ਚ ਉਹ ਰਹਿੰਦੀ ਹੈ ਉੱਥੇ ਵੀ ਪਿਛਲੇ ਦਿਨੀਂ ਇੱਕ ਕੁੜੀ ਦਾ ਕਤਲ ਕਰ ਦਿੱਤਾ ਗਿਆ ਸੀ।
ਜਦੋਂ ਕਮਿਸ਼ਨ ਰਵਿੰਦਰ ਰੈੱਡੀ ਤੋਂ ਫਾਤੀਮਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, “ਲੋਕਾਂ ਨੂੰ ਡਰਣ ਦੀ ਲੋੜ ਨਹੀਂ ਹੈ। ਪੁਲਿਸ 24 ਘੰਟੇ ਚੌਕਸ ਰਹਿੰਦੀ ਹੈ”। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਈਮੇਲ ਬਿਨੈ ਹੈ ਅਤੇ ਹੋ ਸਕਦਾ ਹੈ ਕਿ ਇਹ ਅਸਲ ਹੋ। ਪਰ ਲੋਕਾਂ ਨੂੰ ਖੌਫਜਦਾ ਹੋਣ ਦੀ ਸਰੂਰਤ ਨਹੀਂ ਹੈ ਕਿਉਂਕਿ ਇਹ ਲੰਬੀ ਪ੍ਰਕਿਰੀਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਸਿਹਤ
Advertisement