Dharmshala news: ਧਰਮਸ਼ਾਲਾ 'ਚ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਚੀਤਾ, ਜੰਗਲਾਤ ਵਿਭਾਗ ਨੇ ਇਦਾਂ ਬਚਾਈ ਜਾਨ
Himachal news: ਧਰਮਸ਼ਾਲਾ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਨੇੜੇ ਸੁਧੇੜ ਪੰਚਾਇਤ ਕੋਲ ਖੇਤਾਂ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਚੀਤਾ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ।
Himachal news: ਧਰਮਸ਼ਾਲਾ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਨੇੜੇ ਸੁਧੇੜ ਪੰਚਾਇਤ ਕੋਲ ਖੇਤਾਂ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਖਮੀ ਚੀਤੇ ਨੂੰ ਦੇਖ ਕੇ ਪਿੰਡ ਵਾਸੀਆਂ ਨੇ ਸਾਬਕਾ ਪੰਚਾਇਤ ਪ੍ਰਧਾਨ ਪਵਨ ਕੁਮਾਰ ਨੂੰ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਸਾਬਕਾ ਮੁਖੀ ਨੇ ਜੰਗਲਾਤ ਵਿਭਾਗ ਨੂੰ ਜਾਣਕਾਰੀ ਦਿੱਤੀ।
ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਚੀਤੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜੰਗਲਾਤ ਵਿਭਾਗ ਨੇ ਚੀਤੇ ਬਾਰੇ ਵਾਈਲਡ ਲਾਈਫ ਨੂੰ ਦੱਸਿਆ।
ਇਹ ਵੀ ਪੜ੍ਹੋ: Ludhiana News: ਘਰ 'ਚ ਪਰਿਵਾਰ ਨੂੰ ਬੰਧਕ ਬਣਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ, ਜਾਣੋ ਕਿਵੇਂ ਪੀੜਤਾਂ ਨੇ ਬਚਾਈ ਜਾਨ
ਇਸ ਤੋਂ ਬਾਅਦ ਗੋਪਾਲਪੁਰ ਚਿੜੀਆ ਘਰ ਤੋਂ ਆਈ ਟੀਮ ਨੇ ਚੀਤੇ ਦਾ ਰੈਸਕਿਊ ਕੀਤਾ ਅਤੇ ਉਸ ਨੂੰ ਆਪਣੇ ਨਾਲ ਲੈ ਗਏ। ਜਾਣਕਾਰੀ ਮੁਤਾਬਤ ਸਵੇਰ ਵੇਲੇ ਜ਼ਖ਼ਮੀ ਚੀਤਾ ਇੱਕ ਥਾਂ ਤੋਂ ਦੂਜੀ ਥਾਂ ਜਾ ਰਿਹਾ ਸੀ ਪਰ 11 ਵਜੇ ਤੋਂ ਬਾਅਦ ਉਹ ਉਸੇ ਥਾਂ ’ਤੇ ਬੈਠਾ ਰਿਹਾ। ਸੁਧੇੜ ਪੰਚਾਇਤ ਦੇ ਸਾਬਕਾ ਮੁਖੀ ਪਵਨ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਚੀਤੇ ਨੂੰ ਬਚਾ ਕੇ ਗੋਪਾਲਪੁਰ ਲਿਜਾਇਆ ਗਿਆ ਹੈ।
ਇਹ ਵੀ ਪੜ੍ਹੋ: Punjab News: ਭਾਨਾ ਸਿੱਧੂ ਦੇ ਹੱਕ 'ਚ ਆਏ ਸਾਬਕਾ CM ਚੰਨੀ, ਕਿਹਾ- ਸਰਕਾਰ ਖਿਲਾਫ ਬੋਲਣ ਦੀ ਮਿਲੀ ਸਜ਼ਾ