ਤਲਖ਼ੀ ਵਿਚਾਲੇ LG ਵਿਨੇ ਕੁਮਾਰ ਤੇ CM ਕੇਜਰੀਵਾਲ ਦੀ ਹੋਈ ਮੀਟਿੰਗ
ਐੱਲਜੀ ਵਿਨੇ ਕੁਮਾਰ ਸਕਸੇਨਾ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੈਠਕ ਕਰੀਬ 40 ਮਿੰਟਾਂ ਤੱਕ ਚੱਲੀ। ਸੀਐੱਮ ਕੇਜਰੀਵਾਲ ਨੇ ਦੱਸਿਆ ਕਿ ਇਸ ਬੈਠਕ ਵਿੱਚ ਐੱਲਜੀ ਸਕਸੇਨਾ ਨਾਲ ਮਿਲਕੇ ਕੂੜੇ ਦੀ ਸਮੱਸਿਆ ਤੇ ਸਫ਼ਾਈ ਦੇ ਮੁੱਦੇ ਤੇ ਗੱਲ ਹੋਈ।
ਦਿੱਲੀ ਵਿੱਚ ਚੱਲ ਰਹੇ ਬਿਆਨਬਾਜ਼ੀਆਂ ਤੇ ਇਲਜ਼ਾਮਾਂ ਦੇ ਦੌਰ ਵਿੱਚ ਐਲਜੀ ਵਿਨੇ ਕੁਮਾਰ ਸਕਸੇਨਾ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਾਲੇ ਬੈਠਕ ਹੋਈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਤੇ ਸੀਬੀਆਈ ਦੀ ਰੇਡ ਤੋਂ ਬਾਅਦ ਐਲਜੀ ਤੇ ਮੁੱਖਮੰਤਰੀ ਦੀ ਇਹ ਪਹਿਲੀ ਬੈਠਕ ਹੈ। ਹਾਲਾਂਕਿ ਇਹ ਬੈਠਕ ਦਿੱਲੀ ਦੇ ਮੁੱਦਿਆਂ ਨੂੰ ਲੈ ਕੇ ਆਮ ਬੈਠਕ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਐੱਲਜੀ ਤੇ ਆਪ ਆਗੂਆਂ ਦੇ ਵਿਚਾਲੇ ਚੱਲੀ ਤਰਕਾਰ ਤੇ ਸਭ ਦੀਆਂ ਨਿਗਾਹਾਂ ਸੀ।
ਇਨ੍ਹਾਂ ਮੁੱਦਿਆਂ ਤੇ ਹੋਈ ਗੱਲਬਾਤ
ਐੱਲਜੀ ਵਿਨੇ ਕੁਮਾਰ ਸਕਸੇਨਾ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੈਠਕ ਕਰੀਬ 40 ਮਿੰਟਾਂ ਤੱਕ ਚੱਲੀ। ਸੀਐੱਮ ਕੇਜਰੀਵਾਲ ਨੇ ਦੱਸਿਆ ਕਿ ਇਸ ਬੈਠਕ ਵਿੱਚ ਐੱਲਜੀ ਸਕਸੇਨਾ ਨਾਲ ਮਿਲਕੇ ਕੂੜੇ ਦੀ ਸਮੱਸਿਆ 'ਤੇ ਸਫ਼ਾਈ ਦੇ ਮੁੱਦੇ 'ਤੇ ਗੱਲ ਹੋਈ। ਕੂੜੇ ਦੇ ਪਹਾੜ ਨੂੰ ਲੈ ਕੇ ਗੱਲਬਾਤ ਹੋਈ। ਅੱਗ ਲੱਗਣ ਦੀ ਘਟਨਾ ਨਾਲ ਹੋਣ ਵਾਲੀ ਮੌਤ ਬਾਰੇ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਪੂਰੀ ਮਦਦ ਕਰੇਗੀ। ਸੀਐੱਮ ਨੇ ਦੱਸਿਆ ਕਿ ਦੋਵਾਂ ਦੇ ਵਿਚਾਲੇ ਚੰਗੀ ਗੱਲਬਾਤ ਹੋਈ।
ਐੱਲਜੀ ਆਪ ਆਗੂਆਂ ਨੂੰ ਭੇਜ ਚੁੱਕੇ ਹਨ ਨੋਟਿਸ
ਜਿੱਥੇ ਪਾਸੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਨੇਤਾ ਐੱਲਜੀ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਹਨ ਤੇ ਦੂਜੇ ਪਾਸੇ ਐੱਲਜੀ ਵੀ ਆਗੂਆਂ ਨੂੰ ਕਾਨੂੰਨੀ ਨੋਟਿਸ ਭੇਜ ਚੁੱਕੇ ਹਨ। ਗ਼ੌਰਕਰਨ ਵਾਲੀ ਗੱਲ ਹੈ ਕਿ ਹਰ ਸ਼ੁੱਕਰਵਾਰ ਨੂੰ ਦਿੱਲੀ ਨਾਲ ਜੁੜੇ ਮੁੱਦਿਆਂ ਤੇ ਚਰਚਾ ਕਰਨ ਲਈ ਐੱਲਜੀ ਤੇ ਮੁੱਖਮੰਤਰੀ ਦੀ ਰੁਟੀਨ ਮੀਟਿੰਗ ਹੁੰਦੀ ਹੈ ਹਾਲਾਂਕਿ ਕੁਝ ਸਮੇਂ ਤੱਕ ਦੋਵਾਂ ਵਿਚਾਲੇ ਇਹ ਮੀਟਿੰਗ ਨਹੀਂ ਹੋਈ ਸੀ।
ਐੱਲਜੀ ਤੇ ਆਪ ਆਗੂਆਂ ਵਿਚਾਲੇ ਤਕਰਾਰ
ਜ਼ਿਕਰ ਕਰ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਦਿੱਲੀ ਦੇ ਐੱਲਜੀ ਤੇ ਆਮ ਆਦਮੀ ਪਾਰਟੀ ਦੇ ਆਗੂ ਆਹਮੋ-ਸਾਹਮਣੇ ਹਨ। ਆਪ ਆਗੂਆਂ ਵੱਲੋਂ ਐੱਲਜੀ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਜਾ ਰਹੇ ਹਨ। ਇਸ ਵਿਚਾਲੇ ਐੱਲਜੀ ਤੇ ਅਰਵਿੰਦ ਕੇਜਰੀਵਾਲ ਵਿਚਾਲੇ ਹੋਈ ਮੀਟਿੰਗ ਅਹਿਮ ਮੰਨੀ ਜਾ ਰਹੀ ਹੈ।