ਪੜਚੋਲ ਕਰੋ
ਮੋਸਟ ਵਾਂਟੇਡ ਸ਼ੋਅ ਦੇ ਐਂਕਰ ਨੂੰ ਉਮਰ ਕੈਦ

Journalist Suhaib Ilyasi. *** Local Caption *** Journalist Suhaib Ilyasi. Express archive photo
ਨਵੀ ਦਿੱਲੀ: ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਇੰਡੀਆ ਮੋਸਟ ਵਾਂਟੇਡ ਟੈਲੀਵਿਜ਼ਨ ਸ਼ੋਅ ਦੇ ਐਂਕਰ ਸ਼ੁਹੈਬ ਇਲਿਆਸੀ ਨੂੰ ਪਤਨੀ ਦੀ ਹੱਤਿਆ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 16 ਦਸੰਬਰ ਨੂੰ ਅਦਾਲਤ ਨੇ ਇਲਿਆਸੀ ਨੂੰ ਪਤਨੀ ਅਨੂੰ ਦੀ ਹੱਤਿਆ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਸੀ। ਐਡੀਸ਼ਨਲ ਸੈਸ਼ਨ ਜੱਜ ਸੰਜੀਵ ਕੁਮਾਰ ਮਲਹੋਤਰਾ ਸ਼ੂਹੈਬ ਨੂੰ ਸਜ਼ਾ ਸੁਣਾਈ। ਸਜ਼ਾ ਦੇ ਐਲਾਨ ਮੌਕੇ ਸ਼ੂਹੈਬ ਨੇ ਅਦਾਲਤ ਦੇ ਕਮਰੇ ਵਿੱਚ ਉੱਚੀ ਆਵਾਜ਼ ਵਿੱਚ ਕਿਹਾ ਕਿ ਉਹ ਨਿਰਦੋਸ਼ ਹੈ, ਉਸ ਨਾਲ ਧੱਕਾ ਹੋ ਰਿਹਾ ਹੈ। ਸਜ਼ਾ ਦੇ ਐਲਾਨ ਦੌਰਾਨ ਅਦਾਲਤ ਵਿੱਚ ਸ਼ੁਹੈਬ ਦੇ ਪਰਿਵਾਰ ਵਾਲੇ ਤੇ ਉਸ ਦੀ ਮ੍ਰਿਤਕ ਪਤਨੀ ਅੰਜੂ ਦੀ ਮਾਤਾ ਵੀ ਮੌਜੂਦ ਸਨ। ਸਾਰਾ ਮਾਮਲਾ ਕੀ ਹੈ ? 1998 ਵਿੱਚ, ਸ਼ੁਹੈਬ ਨੇ 'ਇੰਡੀਆਜ਼ ਮੋਸਟ ਵਾਂਟੇਡ' ਨਾਂ ਦਾ ਸ਼ੋਅ ਸ਼ੁਰੂ ਕੀਤਾ। ਕੁਝ ਦਿਨਾਂ ਅੰਦਰ ਹੀ ਇਹ ਸ਼ੋਅ ਬਹੁਤ ਮਸ਼ਹੂਰ ਹੋ ਗਿਆ ਤੇ ਸ਼ੁਹੈਬ ਟੀਵੀ. ਦੁਨੀਆ ਵਿੱਚ ਆਪਣੀ ਪਛਾਣ ਬਣਾ ਗਿਆ ਪਰ 11 ਜਨਵਰੀ, 2000 ਨੂੰ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਸ਼ੁਹੈਬ ਨੇ ਆਪਣੇ ਮਿੱਤਰ ਨੂੰ ਦੱਸਿਆ ਕਿ ਉਸ ਦੀ ਪਤਨੀ ਅੰਜੂ ਨੇ ਖੁਦਕੁਸ਼ੀ ਕੀਤੀ ਸੀ। ਅੰਜੂ ਦੇ ਪਰਿਵਾਰ ਨੇ ਸ਼ੁਹੈਬ ਤੇ ਆਪਣੀ ਪਤਨੀ ਦੀ ਮੌਤ ਨੂੰ ਲੈ ਕੇ ਇਲਜ਼ਾਮ ਲਾਇਆ। ਇਹ ਜਾਂਚ ਵਿੱਚ ਵੀ ਖੁਲਾਸਾ ਹੋਇਆ ਸੀ ਕਿ ਦੋਵਾਂ ਵਿਚਾਲੇ ਅਕਸਰ ਝਗੜੇ ਹੁੰਦੇ ਸਨ। ਦੋਵਾਂ ਵਿਚਾਲੇ ਸਬੰਧ ਖਰਾਬ ਸਨ। ਪੁਲਿਸ ਨੇ ਇਹ ਸਾਰੇ ਸਬੂਤ ਅਦਾਲਤ ਸਾਹਮਣੇ ਰੱਖੇ ਤੇ ਅਦਾਲਤ ਨੇ ਸ਼ੁਹੈਬ ਨੂੰ ਕਤਲ ਲਈ ਦੋਸ਼ੀ ਕਰਾਰ ਦਿੱਤਾ। ਸ਼ੁਹੈਬ ਤੇ ਅੰਜੂ ਦੋਵੇਂ ਜਾਮੀਆ ਮਾਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਪੜ੍ਹਦੇ ਸੀ। ਦੋਵਾਂ ਵਿਚਾਲੇ ਪਿਆਰ ਹੋ ਗਿਆ। ਅੰਜੂ ਦੇ ਘਰਦੇ ਇਸ ਰਿਸ਼ਤੇ ਦੇ ਖਿਲਾਫ ਸੀ, ਪਰ ਇਸ ਦੇ ਬਾਵਜੂਦ ਅੰਜੂ ਨੇ ਸ਼ੁਹੈਬ ਨਾਲ ਹੀ ਵਿਆਹ ਕਰਾਇਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















