ਪੜਚੋਲ ਕਰੋ
Advertisement
ਚੰਡੀਗੜ੍ਹ ਘੁੰਮਣ ਆਈ 19 ਸਾਲਾ ਕੁੜੀ 'ਤੇ ਡਿੱਗੀ ਅਸਮਾਨੀ ਬਿਜਲੀ, ਮੌਤ
ਤਾਹਿਬਾ ਆਪਣੇ ਦੋਸਤਾਂ ਨਾਲ ਸੁਖਨਾ ਝੀਲ ‘ਤੇ ਘੁੰਮ ਰਹੀ ਸੀ। ਹਲਕੀ ਬਾਰਸ਼ ਹੋ ਰਹੀ ਸੀ। ਇਸੇ ਦੌਰਾਨ ਉਸ ‘ਤੇ ਅਸਮਾਨੀ ਬਿਜਲੀ ਡਿੱਗ ਗਈ। ਇਸ ਘਟਨਾ ‘ਚ ਕੁੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਚੰਡੀਗੜ੍ਹ: ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀ ਸੁਖਨਾ ਲੇਕ ਘੁੰਮਣ ਆਈ 19 ਸਾਲ ਤਾਹਿਬਾ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ‘ਚ ਉਸ ਦੀ ਮੌਤ ਹੋ ਗਈ। ਤਾਹਿਬਾ ਆਪਣੇ ਦੋਸਤਾਂ ਨਾਲ ਲੇਕ ‘ਤੇ ਘੁੰਮ ਰਹੀ ਸੀ। ਹਲਕੀ ਬਾਰਸ਼ ਹੋ ਰਹੀ ਸੀ। ਇਸੇ ਦੌਰਾਨ ਉਸ ‘ਤੇ ਅਸਮਾਨੀ ਬਿਜਲੀ ਡਿੱਗ ਗਈ। ਇਸ ਘਟਨਾ ‘ਚ ਕੁੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਤਹਿਬਾ ਦੀ ਦੋਸਤ ਆਰਤੀ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਜਲੀ ਸਿੱਧਾ ਤਹਿਬਾ ‘ਤੇ ਡਿੱਗੀ। ਇਸ ਦੌਰਾਨ ਉਹ ਵੀ ਬੇਹੋਸ਼ ਹੋ ਗਈ ਸੀ। ਮ੍ਰਿਤਕ ਤਾਹਿਬਾ ਡੇਰਾ ਬੱਸੀ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਅਲਾਉਦੀਨ ਰੇਹੜੀ ‘ਤੇ ਸਮਾਨ ਵੇਚਦੇ ਹਨ।
ਤਾਹਿਬਾ ਨੇ ਆਪਣੇ ਘਰ ਕਿਹਾ ਸੀ ਕਿ ਫੈਕਟਰੀ ‘ਚ ਛੁੱਟੀ ਹੈ ਤੇ ਉਹ ਚੰਡੀਗੜ੍ਹ ਘੁੰਮਣ ਜਾ ਰਹੀ ਹੈ। ਉਸ ਦੇ ਪਿਤਾ ਦੇ ਮਨ੍ਹਾ ਕਰਨ ‘ਤੇ ਵੀ ਉਹ ਨਹੀਂ ਮੰਨੀ ਤੇ ਝੀਲ 'ਤੇ ਚਲੀ ਗਈ। ਬਾਅਦ ਵਿੱਚ ਸ਼ਾਮ ਨੂੰ ਫੋਨ ਆਇਆ ਕਿ ਬਿਜਲੀ ਡਿੱਗਣ ਨਾਲ ਉਸ ਦੀ ਮੌਤ ਹੋ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਸਿਹਤ
Advertisement