ਪੜਚੋਲ ਕਰੋ
31 ਦਸੰਬਰ ਤਕ ਕਰ ਲਓ ਇਹ ਕੰਮ, ਨਹੀਂ ਤਾਂ ਹੋਏਗੀ ਬੇਹੱਦ ਖੱਜਲ-ਖੁਆਰੀ
ਇਨਕਮ ਟੈਕਸ ਵਿਭਾਗ ਨੇ ਐਤਵਾਰ ਨੂੰ ਕਿਹਾ ਕਿ 31 ਦਸੰਬਰ ਤਕ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਆਧਾਰ-ਪੈਨ ਲਿੰਕ ਕਰਨ ਦੀ ਡੈਡਲਾਈਨ 30 ਸਤੰਬਰ ਤੈਅ ਕੀਤੀ ਗਈ ਸੀ।
ਨਵੀਂ ਦਿੱਲੀ: ਇਨਕਮ ਟੈਕਸ ਵਿਭਾਗ ਨੇ ਐਤਵਾਰ ਨੂੰ ਕਿਹਾ ਕਿ 31 ਦਸੰਬਰ ਤਕ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਆਧਾਰ-ਪੈਨ ਲਿੰਕ ਕਰਨ ਦੀ ਡੈਡਲਾਈਨ 30 ਸਤੰਬਰ ਤੈਅ ਕੀਤੀ ਗਈ ਸੀ, ਜਿਸ ਨੂੰ ਸੈਂਟਰਲ ਬੋਰਡ ਆਫ਼ ਡਾਇਰੈਕਟਰਸ ਟੈਕਸਸ (ਸੀਬੀਡੀਟੀ) ਨੇ ਵਧਾ ਕੇ 31 ਦਸੰਬਰ ਕਰ ਦਿੱਤਾ ਸੀ। ਸੀਬੀਡੀਟੀ ਹੀ ਇਨਕਮ ਟੈਕਸ ਦੀਆਂ ਨੀਤੀਆਂ ਤੈਅ ਕਰਦਾ ਹੈ।
ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਕੀਤੇ ਜਨਤਕ ਸੁਨੇਹੇ ‘ਚ ਕਿਹਾ ਗਿਆ ਕਿ ਇੱਕ ਵਧੀਆ ਭਵਿੱਖ ਲਈ ਤੇ ਇਨਕਮ ਟੈਕਸ ਸਰਵਿਸਜ਼ ਜਾਰੀ ਰੱਖਣ ਲਈ 31 ਦਸੰਬਰ ਤੋਂ ਪਹਿਲਾਂ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਣਾ ਜ਼ਰੂਰੀ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ ਸਤੰਬਰ ‘ਚ ਕੇਂਦਰ ਦੀ ਆਧਾਰ ਯੋਜਨਾ ਨੂੰ ਸੰਵਿਧਾਨਕ ਤੌਰ ‘ਤੇ ਵੈਧ ਐਲਾਨਿਆ ਸੀ ਤੇ ਪੈਨ ਕਾਰਡ ਜਾਰੀ ਕਰਨ ਤੇ ਆਮਦਨ ਰਿਟਰਨ ਭਰਨ ਲਈ ਆਧਾਰ ਦੀ ਬਾਇਓਮੈਟ੍ਰਿਕ ਆਈਡੀ ਨੂੰ ਜ਼ਰੂਰੀ ਦੱਸਿਆ ਸੀ।
ਐਸਐਮਐਸ ਰਾਹੀਂ ਇੰਜ ਕੀਤਾ ਜਾ ਸਕਦਾ ਹੈ ਆਧਾਰ-ਪੈਨ ਨੂੰ ਲਿੰਕ:
ਆਪਣੇ ਫੋਨ ‘ਚ ‘UIDPN’ ਟਾਈਪ ਕਰਨ ਤੋਂ ਬਾਅਦ ਸਪੇਸ ਦੇ ਕੇ ਆਪਣਾ ਆਧਾਰ ਨੰਬਰ ਤੇ ਇਸ ਤੋਂ ਬਾਅਦ ਪੈਨ ਕਾਰਨ ਨੰਬਰ ਦਰਜ ਕਰਨਾ ਹੈ। ਇਸ ਤੋਂ ਬਾਅਦ ਇਸ ਨੂੰ 567678 ਜਾਂ 56161 ‘ਤੇ ਭੇਜ ਦਿਓ। ਇਸ ਤੋਂ ਬਾਅਦ ਇਨਕਮ ਟੈਸਕ ਵਿਭਾਗ ਤੁਹਾਡੇ ਦੋਵਾਂ ਨੰਬਰਾਂ ਨੂੰ ਪ੍ਰੋਸੈਸ ਪਾ ਦਵੇਗਾ। ਆਨ ਲਾਈਨ ਵੀ ਕੀਤਾ ਜਾ ਸਕਦਾ ਹੈ ਲਿੰਕ: ਸਭ ਤੋਂ ਪਹਿਲਾਂ ਜੇ ਤੁਹਾਡਾ ਖਾਤਾ ਨਹੀਂ ਬਣਾਇਆ ਗਿਆ ਤਾਂ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰੋ। ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੀ ਈ-ਫਾਈਲਿੰਗ ਵੈਬਸਾਈਟ 'ਤੇ ਜਾਓ (www.incometaxindiaefiling.gov.in)। ਲਿੰਕ 'ਆਧਾਰ' ਵਿਕਲਪ ਵੈਬਸਾਈਟ 'ਤੇ ਦਿਖਾਈ ਦੇਵੇਗਾ ਇੱਥੇ ਕਲਿੱਕ ਕਰੋ। Login ਤੋਂ ਬਾਅਦ ਆਪਣੇ ਖਾਤੇ ਦੀ ਪ੍ਰੋਫਾਈਲ ਸੈਟਿੰਗ 'ਤੇ ਜਾਓ। Profile ਸੈਟਿੰਗਜ਼ ਵਿਚ ਤੁਸੀਂ ਆਧਾਰ ਕਾਰਡ ਨੂੰ ਲਿੰਕ ਕਰਨ ਦੀ ਚੋਣ ਵੇਖੋਗੇ, ਇਸ ਨੂੰ ਚੁਣੋ। ਇੱਥੇ ਦਿੱਤੇ ਭਾਗ 'ਚ ਆਪਣਾ ਆਧਾਰ ਨੰਬਰ ਅਤੇ ਕੈਪਚਰ ਕੋਡ ਭਰੋ। ਜਾਣਕਾਰੀ ਭਰਨ ਤੋਂ ਬਾਅਦ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡਾ ਆਧਾਰ ਲਿੰਕ ਹੋ ਜਾਵੇਗਾ।CBDT extends the date for linking PAN & Aadhaar from 30th September, 2019 to 31st December, 2019. Notification issued on 28.09.2019. pic.twitter.com/XlWlDe136r
— Income Tax India (@IncomeTaxIndia) September 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਕਾਰੋਬਾਰ
ਪੰਜਾਬ
Advertisement