Liquor Price: ਪਿਆਕੜਾਂ ਨੂੰ ਵੱਡਾ ਝਟਕਾ! ਅੱਜ ਤੋਂ ਵਧੀਆਂ ਸ਼ਰਾਬ ਤੇ ਬੀਅਰ ਦੀਆਂ ਕੀਮਤਾਂ
ਹਰਿਆਣਾ 'ਚ ਅੱਜ (12 ਜੂਨ) ਤੋਂ ਸ਼ਰਾਬ ਤੇ ਬੀਅਰ ਮਹਿੰਗੀ ਹੋ ਹੋ ਗਈ ਹੈ। ਹੁਣ ਬੋਤਲ ਪਿੱਛੇ ਦੇਸੀ ਸ਼ਰਾਬ ਲਈ 5 ਰੁਪਏ ਤੇ ਬੀਅਰ ਲਈ 20 ਰੁਪਏ ਹੋਰ ਦੇਣੇ ਪੈਣਗੇ। ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ 'ਤੇ ਵੀ 5 ਫੀਸਦੀ ਵਾਧਾ ਕੀਤਾ ਗਿਆ ਹੈ।
Liquor Price in Haryana: ਹਰਿਆਣਾ 'ਚ ਅੱਜ (12 ਜੂਨ) ਤੋਂ ਸ਼ਰਾਬ ਤੇ ਬੀਅਰ ਮਹਿੰਗੀ ਹੋ ਹੋ ਗਈ ਹੈ। ਹੁਣ ਬੋਤਲ ਪਿੱਛੇ ਦੇਸੀ ਸ਼ਰਾਬ ਲਈ 5 ਰੁਪਏ ਤੇ ਬੀਅਰ ਲਈ 20 ਰੁਪਏ ਹੋਰ ਦੇਣੇ ਪੈਣਗੇ। ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ 'ਤੇ ਵੀ 5 ਫੀਸਦੀ ਵਾਧਾ ਕੀਤਾ ਗਿਆ ਹੈ।
ਦਰਅਸਲ ਹਰਿਆਣਾ ਵਿੱਚ ਨਵੀਂ ਆਬਕਾਰੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਸਰਕਾਰ ਨੇ ਇੰਪੋਰਟਿਡ ਸ਼ਰਾਬ ਨੂੰ ਆਪਣੇ ਦਾਇਰੇ ਵਿੱਚ ਲਿਆਂਦਾ ਹੈ। ਠੇਕੇਦਾਰ ਜਿਸ ਰੇਟ 'ਤੇ ਥੋਕ ਵਿੱਚ ਵਿਦੇਸ਼ੀ ਸ਼ਰਾਬ ਪ੍ਰਾਪਤ ਕਰੇਗਾ, ਉਸ 'ਤੇ 20 ਫੀਸਦੀ ਮੁਨਾਫਾ ਮੰਨ ਕੇ ਸ਼ਰਾਬ ਵੇਚੀ ਜਾਵੇਗੀ।
ਹੋਟਲ ਵਿੱਚ ਲਾਇਸੰਸਸ਼ੁਦਾ ਬਾਰ ਓਪਰੇਟਰ ਹੁਣ ਤਿੰਨ ਨੇੜਲੇ ਵਿਕਰੇਤਾਵਾਂ ਵਿੱਚੋਂ ਕਿਸੇ ਤੋਂ ਵੀ ਸ਼ਰਾਬ ਖਰੀਦ ਸਕਣਗੇ। ਇਹ ਵੀ ਸ਼ਰਤ ਹੈ ਕਿ ਤਿੰਨੋਂ ਸ਼ਰਾਬ ਦੇ ਠੇਕਿਆਂ ਦੀ ਮਾਲਕੀ ਵੱਖ-ਵੱਖ ਲਾਇਸੈਂਸ ਧਾਰਕਾਂ ਦੀ ਹੋਣੀ ਚਾਹੀਦੀ ਹੈ।
ਦੱਸ ਦਈਏ ਕਿ ਇਸ ਵਾਰ ਆਬਕਾਰੀ ਨੀਤੀ ਵਿੱਚ ਰਾਖਵੀਂ ਕੀਮਤ ਦੇ ਮੁਕਾਬਲੇ 7 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਸ਼ਰਾਬ ਦੀ ਕੀਮਤ ਘੱਟ ਵਧੀ ਹੈ। ਪਹਿਲਾਂ ਇਸ ਦੀ ਕੀਮਤ 50 ਤੋਂ 60 ਰੁਪਏ ਪ੍ਰਤੀ ਡੱਬਾ ਵਧਾਈ ਗਈ ਸੀ। ਇਸ ਵਾਰ ਭਾਅ ਵਿੱਚ 20 ਤੋਂ 25 ਰੁਪਏ ਪ੍ਰਤੀ ਡੱਬਾ ਵਾਧਾ ਕੀਤਾ ਗਿਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।