(Source: ECI/ABP News)
Liquor Price Reduced: ਇਥੇ ਪਹਿਲੀ ਜੁਲਾਈ ਤੋਂ ਸਸਤੀ ਹੋ ਜਾਵੇਗੀ ਸ਼ਰਾਬ, ਸਰਕਾਰ ਨੇ ਲਿਆ ਵੱਡਾ ਫੈਸਲਾ
Liquor Price Reduced: ਰਾਜ ਸਰਕਾਰ ਨੇ 1 ਜੁਲਾਈ ਤੋਂ ਰਾਜ ਵਿੱਚ ਬੀਅਰ ਸਮੇਤ ਪ੍ਰੀਮੀਅਮ ਸ਼ਰਾਬ ਦੇ ਬ੍ਰਾਂਡਾਂ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ।
![Liquor Price Reduced: ਇਥੇ ਪਹਿਲੀ ਜੁਲਾਈ ਤੋਂ ਸਸਤੀ ਹੋ ਜਾਵੇਗੀ ਸ਼ਰਾਬ, ਸਰਕਾਰ ਨੇ ਲਿਆ ਵੱਡਾ ਫੈਸਲਾ Liquor Prices Set To Drop In Karnataka Starting July 1 Liquor Price Reduced: ਇਥੇ ਪਹਿਲੀ ਜੁਲਾਈ ਤੋਂ ਸਸਤੀ ਹੋ ਜਾਵੇਗੀ ਸ਼ਰਾਬ, ਸਰਕਾਰ ਨੇ ਲਿਆ ਵੱਡਾ ਫੈਸਲਾ](https://feeds.abplive.com/onecms/images/uploaded-images/2024/06/22/62c5d32dda557a380af29259add925191719039719691996_original.jpg?impolicy=abp_cdn&imwidth=1200&height=675)
ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਗਵਾਂਢੀ ਸੂਬੇ ਹਰਿਆਣਾ ਵਿਚ ਬੀਤੇ ਦਿਨ ਸ਼ਰਾਬ ਦੇ ਰੇਟ ਸੋਧੇ ਗਏ ਸਨ ਅਤੇ ਹੁਣ ਇਕ ਹੋਰ ਸੂਬੇ ਵਿਚ ਸ਼ਰਾਬ ਦੀਆਂ ਕੀਮਤਾਂ ਵਿਚ ਬਦਲਾਅ ਦੇਖਣ ਨੂੰ ਮਿਲਿਆ ਹੈ। ਦਰਅਸਲ, ਪਹਿਲੀ ਜੁਲਾਈ ਤੋਂ ਕਰਨਾਟਕਾ ਵਿਚ ਸ਼ਰਾਬ ਸਸਤੀ ਹੋਣ ਜਾ ਰਹੀ ਹੈ।
ਕਰਨਾਟਕਾ ਦੀ ਗਠਜੋੜ ਸਰਕਾਰ ਨੇ ਸੂਬੇ ਵਿਚ ਸ਼ਰਾਬ ਦੀ ਕੀਮਤ ਘਟਾਉਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਦਾ ਮਕਸਦ ਸੂਬੇ ਵਿਚ ਸ਼ਰਾਬ ਖਰੀਦਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨਾ ਹੈ। ਇਥੇ ਸ਼ਰਾਬ ਮਹਿੰਗੀ ਹੋਣ ਕਾਰਨ ਲੋਕ ਗੁਆਂਢੀ ਸੂਬਿਆਂ ਤੱਕ ਪਹੁੰਚ ਕਰ ਰਹੇ ਹਨ।
ਰਾਜ ਸਰਕਾਰ ਨੇ 1 ਜੁਲਾਈ ਤੋਂ ਰਾਜ ਵਿੱਚ ਬੀਅਰ ਸਮੇਤ ਪ੍ਰੀਮੀਅਮ ਸ਼ਰਾਬ ਦੇ ਬ੍ਰਾਂਡਾਂ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ।
ਅਗਲੇ ਮਹੀਨੇ ਤੋਂ ਲਾਗੂ ਹੋਣ ਵਾਲੇ ਸੂਬਾ ਸਰਕਾਰ ਦੇ ਨੋਟੀਫਿਕੇਸ਼ਨ ਨੇ ਮਹਿੰਗੀ ਕਿਸਮ ਦੀ ਸ਼ਰਾਬ ‘ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ। ਇਸ ਨਾਲ ਸ਼ਰਾਬ ਦੀ ਕੀਮਤ ਘਟੀ ਹੈ, ਇਸ ਫੈਸਲੇ ਨਾਲ ਸ਼ਰਾਬ ਪ੍ਰੇਮੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਸਰਕਾਰ ਨੇ ਪ੍ਰੀਮੀਅਮ ਸ਼ਰਾਬ ਦੀਆਂ ਕੀਮਤਾਂ ਨੂੰ 16 ਵੱਖ-ਵੱਖ ਸ਼੍ਰੇਣੀਆਂ ਵਿੱਚ ਸੋਧਿਆ ਹੈ ਤਾਂ ਜੋ ਉਨ੍ਹਾਂ ਨੂੰ ਗੁਆਂਢੀ ਰਾਜਾਂ ਵਿੱਚ ਸ਼ਰਾਬ ਦੀ ਵਿਕਰੀ ਕੀਮਤ ਦੇ ਮੁਕਾਬਲੇ ਵਿੱਚ ਲਿਆਂਦਾ ਜਾ ਸਕੇ।
ਇਸ ਕਦਮ ਨਾਲ ਸੈਮੀ-ਪ੍ਰੀਮੀਅਮ ਅਤੇ ਸ਼ਰਾਬ ਦੇ ਹੋਰ ਬ੍ਰਾਂਡਾਂ ਨੂੰ ਸਥਾਨਕ ਤੌਰ ‘ਤੇ ਵਧੇਰੇ ਕਿਫਾਇਤੀ ਬਣਾਉਣ ਦੀ ਉਮੀਦ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਦੂਜੇ ਰਾਜਾਂ ਦਾ ਸਹਾਰਾ ਲੈਣ ਦੀ ਬਜਾਏ ਕਰਨਾਟਕ ਵਿੱਚ ਹੀ ਸਸਤੀ ਸ਼ਰਾਬ ਖਰੀਦਣੀ ਸੰਭਵ ਹੋ ਸਕੇਗੀ। 750 ਮਿਲੀਲੀਟਰ ਬੋਤਲ ਗ੍ਰੇਟਾ ਦੀ ਸੋਧੀ ਹੋਈ ਕੀਮਤ ਪਹਿਲਾਂ ਰੁਪਏ 2000, ਪਰ 1 ਜੁਲਾਈ ਤੋਂ 17-1800 ਰੁਪਏ ਦੇ ਵਿਚਕਾਰ ਉਪਲਬਧ ਹੋਵੇਗੀ।
ਦੱਸ ਦਈਏ ਕਿ ਲੰਘੇ ਬੁਧਵਾਰ ਹਰਿਆਣਾ ਵਿਚ ਨਵੀਂ ਸ਼ਰਾਬ ਨੀਤੀ ਲਾਗੂ ਕਰ ਦਿੱਤੀ ਗਈ ਸੀ। ਸੂਬੇ ‘ਚ ਸ਼ਰਾਬ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਬੀਅਰ ਵੀ ਮਹਿੰਗੀ ਕਰ ਦਿੱਤੀ ਗਈ ਸੀ।
ਕੈਬਨਿਟ ਮੀਟਿੰਗ ਵਿੱਚ ਨਾਇਬ ਸੈਣੀ ਸਰਕਾਰ ਨੇ ਸੂਬੇ ਦੀ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਸੀ। ਲੋਕ ਸਭਾ ਚੋਣਾਂ ਦੌਰਾਨ ਸਰਕਾਰ ਨੇ ਚੋਣ ਕਮਿਸ਼ਨ ਤੋਂ ਇਸ ਦੀ ਮਨਜ਼ੂਰੀ ਲਈ ਸੀ ਅਤੇ ਹੁਣ ਨਵੀਂ ਨੀਤੀ ਲਾਗੂ ਕਰ ਦਿੱਤੀ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)