(Source: ECI/ABP News/ABP Majha)
ਲੌਕਡਾਊਨ 'ਚ ਸ਼ਰਾਬ ਠੇਕਿਆਂ 'ਤੇ ਨਹੀਂ ਕੋਈ ਲਗਾਮ, ਧੜੱਲੇ ਨਾਲ ਹੋ ਰਹੀ ਦਾਰੂ ਦੀ ਵਿਕਰੀ
ਹਰਿਆਣਾ ਸਰਕਾਰ ਨੇ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ 7 ਦਿਨਾਂ ਲੌਕਡਾਊਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਿਰਫ ਜ਼ਰੂਰੀ ਵਸਤਾਂ ਦੀ ਵਿਕਰੀ ਤੇ ਹੀ ਇਜਾਜ਼ਤ ਹੈ ਪਰ ਸਰਕਾਰ ਵੱਲੋਂ ਸ਼ਰਾਬ ਠੇਕਿਆਂ ਤੇ ਕੋਈ ਲਗਾਮ ਨਹੀਂ ਲਗਾਈ ਜਾ ਰਹੀ। ਠੇਕੇ ਵਾਲੇ ਸ਼ਟਰ ਦੇ ਹੇਠਾਂ ਦੀ ਸ਼ਰਾਬ ਵੇਚ ਰਹੇ ਹਨ। ਲੌਕਡਾਊਨ ਦਾ ਵੀ ਕੋਈ ਬਹੁਤਾ ਅਸਰ ਦਿਖਾਈ ਨਹੀਂ ਦੇ ਰਿਹਾ। ਲੋਕਾਂ ਆਮ ਦਿਨਾਂ ਵਾਂਗ ਸੜਕਾਂ ਤੇ ਦਿਖਾਈ ਦੇ ਰਹੇ ਹਨ
ਸੋਨੀਪਤ: ਹਰਿਆਣਾ ਸਰਕਾਰ ਨੇ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ 7 ਦਿਨਾਂ ਲੌਕਡਾਊਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਿਰਫ ਜ਼ਰੂਰੀ ਵਸਤਾਂ ਦੀ ਵਿਕਰੀ ਤੇ ਹੀ ਇਜਾਜ਼ਤ ਹੈ ਪਰ ਸਰਕਾਰ ਵੱਲੋਂ ਸ਼ਰਾਬ ਠੇਕਿਆਂ ਤੇ ਕੋਈ ਲਗਾਮ ਨਹੀਂ ਲਗਾਈ ਜਾ ਰਹੀ। ਠੇਕੇ ਵਾਲੇ ਸ਼ਟਰ ਦੇ ਹੇਠਾਂ ਦੀ ਸ਼ਰਾਬ ਵੇਚ ਰਹੇ ਹਨ। ਲੌਕਡਾਊਨ ਦਾ ਵੀ ਕੋਈ ਬਹੁਤਾ ਅਸਰ ਦਿਖਾਈ ਨਹੀਂ ਦੇ ਰਿਹਾ। ਲੋਕਾਂ ਆਮ ਦਿਨਾਂ ਵਾਂਗ ਸੜਕਾਂ ਤੇ ਦਿਖਾਈ ਦੇ ਰਹੇ ਹਨ
ਇਸ ਦੌਰਾਨ ਸ਼ਰਾਬ ਕਾਰੋਬਾਰੀ ਮੋਟਾ ਪੈਸਾ ਛਾਪ ਰਹੇ ਹਨ।ਉਹ ਠੇਕੇ ਦਾ ਸ਼ਟਰ ਸੁੱਟਕੇ ਹੇਠਾਂ ਦੀ ਆਪਣੇ ਰੇਟਾਂ ਤੇ ਸ਼ਰਾਬ ਵੇਚ ਰਹੇ ਹਨ ਅਤੇ ਚੰਗਾ ਮੁਨਾਫਾ ਬਣਾ ਰਹੇ ਹਨ। ਸੋਨੀਪਤ ਵਿੱਚ ਜਨਤਾ ਨੂੰ ਵੀ ਲੌਕਡਾਊਨ ਦਾ ਕੋਈ ਡਰ ਨਹੀਂ ਹੈ। ਬਹੁਤੇ ਲੋਕ ਬਿਨ੍ਹਾਂ ਫੇਸ ਮਾਸਕ ਦੇ ਘੁੰਮ ਰਹੇ ਹਨ।ਪੁਲਿਸ ਪ੍ਰਸ਼ਾਸਨ ਬਜ਼ਾਰਾਂ ਵਿੱਚੋਂ ਗਾਇਬ ਹੈ। ਸਬਜੀ ਮੰਡੀ ਵਿੱਚ ਧਾਰਾ 144 ਦੀਆਂ ਧੱਜੀਆਂ ਉੱਡ ਰਹੀਆਂ ਹਨ।
ਇੱਥੇ ਸਵਾਲ ਇਹ ਉੱਠਦਾ ਹੈ ਕਿ ਇਸ ਢੰਗ ਨਾਲ ਕੋਰੋਨਾ ਤੇ ਕਾਬੂ ਕਿਵੇਂ ਪਾਇਆ ਜਾਏਗਾ। ਦੂਜੀ ਗੱਲ ਜੇ ਸਖ਼ਤੀ ਕਰਨੀ ਹੀ ਨਹੀਂ ਤਾਂ ਫੇਰ ਆਦੇਸ਼ ਕਿਉਂ ਦਿੱਤੇ ਜਾਂਦੇ ਹਨ। ਲੌਕਡਾਊਨ ਕੋਰੋਨਾ ਦੇ ਚੇਨ ਤੋੜਨ ਲਈ ਲਗਾਇਆ ਜਾਂਦਾ ਹੈ ਪਰ ਜੇ ਇਸ ਤਰ੍ਹਾਂ ਢਿੱਲ ਨਾਲ ਲੌਕਡਾਊਨ ਦੀ ਪਰਵਾਹ ਹੀ ਨਹੀਂ ਕੀਤੀ ਜਾਂਦੀ ਤਾਂ ਫੇਰ ਲੌਕਡਾਊਨ ਦੀ ਕੀ ਮਤਲਬ ਬਣਦਾ ਹੈ।
ਲੌਕਡਾਊਨ ਨਾਲ ਆਰਥਿਕ ਨੁਕਸਾਨ ਤਾਂ ਹੋ ਹੀ ਰਿਹਾ ਹੈ ਪਰ ਇਸ ਤਰ੍ਹਾਂ ਸਿਹਤ ਵਜੋਂ ਵੀ ਲੋਕਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਅਤੇ ਇਹ ਲੌਕਡਾਊਨ ਤੇ ਕੋਰੋਨਾ ਦਾ ਸਿਲਸਿਲਾ ਇਸ ਤਰ੍ਹਾਂ ਬਰਕਰਾਰ ਰਹਿ ਸਕਦਾ ਹੈ।
ਇਸ ਪੂਰੇ ਮਾਮਲੇ ਵਿੱਚ ਜਦੋਂ ਸੋਨੀਪਤ ਦੇ ਡੀਐਸਪੀ ਡਾ ਰਵਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇ ਕੋਈ ਇਸ ਤਰ੍ਹਾਂ ਸ਼ਰਾਬ ਦੀ ਵਿਕਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਖਿਲਾਫ ਸਖ਼ਤੀ ਕਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਲੌਕਡਾਊਨ ਨੂੰ ਪੁਖਤਾ ਕਰਨ ਲਈ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕੀ ਲੋਕ ਘਰੋਂ ਤੋਂ ਨਾ ਨਿਕਲਣ ਨਹੀਂ ਤਾਂ ਉਨ੍ਹਾਂ ਤੇ ਸਖ਼ਤ ਕਾਰਵਾਈ ਕੀਤੀ ਜਾਏਗੀ।