ਸ਼ਰਾਬ ਖਰੀਦਣ ਵਾਲਿਆਂ ਦਿਖਾਇਆ ਅਨੁਸ਼ਾਸਨ, ਲੌਕਡਾਊਨ ਦੌਰਾਨ ਲਾਈਨਾਂ ਬਣਾ ਕੇ ਖਰੀਦੀ ਸ਼ਰਾਬ
ਹੁਣ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦਿਆਂ ਠੇਕੇ ਖੋਲ੍ਹ ਦਿੱਤੇ ਗਏ ਹਨ। ਲੋਕਾਂ ਨੇ ਵੀ ਅਨੁਸਾਸ਼ਨ ਦਿਖਾਇਆ ਤੇ ਕਤਾਰਾਂ ਵਿੱਚ ਲੱਗ ਕੇ ਸ਼ਰਾਬ ਖਰੀਦੀ।
ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਸ਼ਰਾਬ ਦੀ ਵਿਕਰੀ ਵਿੱਚ ਛੋਟ ਦੇਣ ਦੇ ਐਲਾਨ ਮਗਰੋਂ ਅੱਜ ਚੰਡੀਗੜ੍ਹ ਸਮੇਤ ਹੋਰ ਕਈ ਸੂਬਿਆਂ ਵਿੱਚ ਠੇਕੇ ਖੁੱਲ੍ਹ ਗਏ ਹਨ। ਇੱਥੇ ਸ਼ਰਾਬ ਖਰੀਦਣ ਦੇ ਚਾਹਵਾਨਾਂ ਦੀ ਭੀੜ ਨੂੰ ਦੇਖਦਿਆਂ ਪਹਿਲਾਂ ਪੁਲਿਸ ਨੇ ਠੇਕੇ ਬੰਦ ਕਰਵਾ ਦਿੱਤੇ ਸਨ ਪਰ ਹੁਣ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦਿਆਂ ਠੇਕੇ ਖੋਲ੍ਹ ਦਿੱਤੇ ਗਏ ਹਨ। ਲੋਕਾਂ ਨੇ ਵੀ ਅਨੁਸਾਸ਼ਨ ਦਿਖਾਇਆ ਤੇ ਕਤਾਰਾਂ ਵਿੱਚ ਲੱਗ ਕੇ ਸ਼ਰਾਬ ਖਰੀਦੀ।
ਹਰਿਆਣਾ ਵਿੱਚ ਸਰਕਾਰ ਤੇ ਸ਼ਰਾਬ ਦੇ ਕਾਰੋਬਾਰੀਆਂ ਦਰਮਿਆਨ ਸਹਿਮਤੀ ਨਾ ਬਣਨ ਕਾਰਨ ਠੇਕੇ ਖੁੱਲ੍ਹੇ ਨਹੀਂ ਹਨ। ਠੇਕੇਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਦੋ ਰੁਪਏ ਤੋਂ ਲੈ ਕੇ ਵੀਹ ਰੁਪਏ ਪ੍ਰਤੀ ਬੋਤਲ ਕੋਰੋਨਾ ਸੈਸ ਵੀ ਲਾ ਰਹੀ ਹੈ ਇਸ ਤੋਂ ਇਲਾਵਾ ਉਨ੍ਹਾਂ ਨੂੰ ਪੂਰੇ ਸਾਲ ਦੀ ਲਾਈਸੈਂਸਿੰਗ ਫੀਸ ਜਮ੍ਹਾਂ ਕਰਨ ਲਈ ਕਿਹਾ ਜਾ ਰਿਹਾ ਹੈ, ਜਦਕਿ ਕਾਰੋਬਾਰੀ ਕੋਰੋਨਾ ਮਹਾਮਾਰੀ ਦੌਰਾਨ ਜਿੰਨੇ ਦੀ ਸ਼ਰਾਬ ਵਿਕੇ, ਉਸ ਹਿਸਾਬ ਨਾਲ ਹੀ ਲਾਈਸੈਂਸ ਫੀਸ ਅਦਾ ਕਰਨ ‘ਤੇ ਜ਼ੋਰ ਦੇ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ ਬਰਕਰਾਰ, ਚਾਰ ਲੋਕਾਂ ਦੀ ਹੋਈ ਮੌਤ, ਕੁੱਲ ਮਰੀਜ਼ ਹੋਏ 1137
ਪੰਜਾਬ ਵਿੱਚ ਵੀ ਸ਼ਰਾਬ ਦੇ ਠੇਕੇ ਖੁੱਲ੍ਹਣ ਦੀਆਂ ਖ਼ਬਰਾਂ ਆ ਰਹੀਆਂ ਸਨ, ਪਰ ਹਾਲੇ ਤਕ ਅਜਿਹਾ ਨਹੀਂ ਹੋ ਸਕਿਆ ਹੈ। ਪੰਜਾਬ ਸਰਕਾਰ ਆਪਣੀ ਆਬਕਾਰੀ ਤੇ ਕਰ ਨਿਤੀ ‘ਤੇ ਕੰਮ ਕਰ ਰਹੀ ਹੈ ਅਤੇ ਆਸ ਹੈ ਕਿ ਇਸ ਹਫ਼ਤੇ ਤਕ ਠੇਕਿਆਂ ਤੋਂ ਸ਼ਰਾਬ ਵਿਕਣੀ ਸ਼ੁਰੂ ਹੋ ਜਾਵੇਗੀ