(Source: ECI/ABP News/ABP Majha)
ਦੇਸ਼ 'ਚ ਲੌਕਡਾਊਨ-5 ਦੀ ਹੋਈ ਤਿਆਰੀ, ਇਨ੍ਹਾਂ ਥਾਵਾਂ 'ਤੇ ਰਹੇਗੀ ਸਖ਼ਤੀ
ਇਸ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ 13 ਸ਼ਹਿਰਾਂ ਦੇ ਮਿਊਂਸਪਲ ਕਮਿਸ਼ਨਰ, ਜ਼ਿਲ੍ਹਾ ਮੈਜਿਸਟ੍ਰੇਟ ਤੇ ਐਸਪੀ ਨੂੰ ਸ਼ਾਮਲ ਕਰਕੇ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਲੌਕਡਾਊਨ-5 ਦੌਰਾਨ ਖ਼ਾਸ ਜ਼ੌਰ ਕੋਰੋਨਾ ਦੇ ਵੱਡੇ ਹੌਟਸਪੌਟ 'ਤੇ ਰਹੇਗਾ। ਦੇਸ਼ ਦੇ ਬਾਕੀ ਹਿੱਸਿਆਂ 'ਚ ਪਹਿਲਾਂ ਦੇ ਮੁਕਾਬਲੇ ਛੋਟ ਮਿਲ ਸਕਦੀ ਹੈ।
ਨਵੀਂ ਦਿੱਲੀ: ਲੌਕਡਾਊਨ-4 ਦੀ ਮਿਆਦ ਐਤਵਾਰ ਸਮਾਪਤ ਹੋਣ ਜਾ ਰਹੀ ਹੈ। ਅਜਿਹੇ 'ਚ ਸਰਕਾਰ ਨੇ ਲੌਕਡਾਊਨ ਪੰਜ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਸਿਹਤ ਸਕੱਤਰਾਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ।
ਇਸ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ 13 ਸ਼ਹਿਰਾਂ ਦੇ ਮਿਊਂਸਪਲ ਕਮਿਸ਼ਨਰ, ਜ਼ਿਲ੍ਹਾ ਮੈਜਿਸਟ੍ਰੇਟ ਤੇ ਐਸਪੀ ਨੂੰ ਸ਼ਾਮਲ ਕਰਕੇ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਲੌਕਡਾਊਨ-5 ਦੌਰਾਨ ਖ਼ਾਸ ਜ਼ੌਰ ਕੋਰੋਨਾ ਦੇ ਵੱਡੇ ਹੌਟਸਪੌਟ 'ਤੇ ਰਹੇਗਾ। ਦੇਸ਼ ਦੇ ਬਾਕੀ ਹਿੱਸਿਆਂ 'ਚ ਪਹਿਲਾਂ ਦੇ ਮੁਕਾਬਲੇ ਛੋਟ ਮਿਲ ਸਕਦੀ ਹੈ।
ਦੇਸ਼ 'ਚ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲੇ ਸਰਕਾਰ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਪਰ ਨਾਲ ਹੀ ਰਾਹਤ ਹੈ ਕਿ 70 ਫੀਸਦ ਤੋਂ ਵੱਧ ਮਾਮਲੇ 13 ਸ਼ਹਿਰਾਂ ਤਕ ਹੀ ਸਮੀਤ ਹਨ। ਇਨ੍ਹਾਂ 'ਚ ਮੁੰਬਈ, ਚੇਨੱਈ, ਦਿੱਲੀ, ਅਹਿਮਦਾਬਾਦ, ਠਾਣੇ, ਪੁਣੇ, ਹੈਦਰਾਬਾਦ, ਕੋਲਕਾਤਾ, ਇੰਦੌਰ, ਜੈਪੁਰ, ਜੋਧਪੁਰ, ਚੇਂਗਲਪੱਟੂ ਤੇ ਤੇਰੂਵੱਲੁਰ ਹਨ।
ਇਹ ਵੀ ਪੜ੍ਹੋ: ਮਜੀਠੀਆ ਦਾ ਕੈਪਟਨ ਨੂੰ ਸਵਾਲ, ਜੇ ਠੇਕੇ ਖੁੱਲ੍ਹ ਸਕਦੇ ਤਾਂ ਧਾਰਮਿਕ ਸਥਾਨ ਕਿਉਂ ਨਹੀਂ ?