(Source: ECI/ABP News/ABP Majha)
ਮਜੀਠੀਆ ਦਾ ਕੈਪਟਨ ਨੂੰ ਸਵਾਲ, ਜੇ ਠੇਕੇ ਖੁੱਲ੍ਹ ਸਕਦੇ ਤਾਂ ਧਾਰਮਿਕ ਸਥਾਨ ਕਿਉਂ ਨਹੀਂ ?
ਬਿਕਰਮ ਮਜੀਠੀਆ ਆਪਣੇ ਪਿੰਡ ਮਜੀਠਾ ਦੀ ਸੰਗਤ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਲਈ ਕਣਕ ਦਾਨ ਕਰਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਸਾਰੇ ਰਾਹ ਬੰਦ ਹੋ ਜਾਂਦੇ ਹਨ ਤਾਂ ਪਰਮਾਤਮਾ ਦੇ ਘਰ ਤੋਂ ਹੀ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ ਤੇ ਉੱਥੇ ਸਭ ਦੀ ਅਰਦਾਸ ਪੂਰੀ ਵੀ ਹੁੰਦੀ ਹੈ।
ਅੰਮ੍ਰਿਤਸਰ: ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਲੱਗੇ ਲੌਕਡਾਊਨ ਦਰਮਿਆਨ ਪੰਜਾਬ 'ਚ ਸਾਰੇ ਧਾਰਮਿਕ ਸਥਾਨ ਵੀ ਬੰਦ ਹਨ। ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਕਿਹਾ ਕਿ ਜੇਕਰ ਪੰਜਾਬ 'ਚ ਸ਼ਰਾਬ ਦੇ ਠੇਕੇ ਖੁੱਲ੍ਹ ਸਕਦੇ ਹਨ ਤਾਂ ਧਾਰਮਿਕ ਸਥਾਨ ਕਿਉਂ ਨਹੀਂ ਖੁੱਲ੍ਹ ਸਕਦੇ।
ਬਿਕਰਮ ਮਜੀਠੀਆ ਆਪਣੇ ਪਿੰਡ ਮਜੀਠਾ ਦੀ ਸੰਗਤ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਲਈ ਕਣਕ ਦਾਨ ਕਰਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਸਾਰੇ ਰਾਹ ਬੰਦ ਹੋ ਜਾਂਦੇ ਹਨ ਤਾਂ ਪਰਮਾਤਮਾ ਦੇ ਘਰ ਤੋਂ ਹੀ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ ਤੇ ਉੱਥੇ ਸਭ ਦੀ ਅਰਦਾਸ ਪੂਰੀ ਵੀ ਹੁੰਦੀ ਹੈ।
ਇਹ ਵੀ ਪੜ੍ਹੋ: ਪਰਿਵਾਰ ਨੂੰ ਸੜਕ 'ਤੇ ਮਿਲੇ ਮਿਲੀਅਨ ਡਾਲਰ, ਫਿਰ ਚੁੱਕਿਆ ਇਹ ਵੱਡਾ ਕਦਮ
ਇਸ ਲਈ ਸਰਕਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਦੇ ਰਾਹ ਬੰਦ ਕਰਨ ਬਾਰੇ ਮੁੜ ਤੋਂ ਸੋਚਣਾ ਚਾਹੀਦਾ ਹੈ। ਮਜੀਠੀਆ ਨੇ ਕਿਹਾ ਜੇਕਰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਤੇ ਲੋਕਾਂ ਨੂੰ ਬਾਕੀ ਥਾਵਾਂ 'ਤੇ ਆਉਣ ਜਾਣ ਦੀ ਖੁੱਲ੍ਹ ਹੈ ਤਾਂ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ 'ਤੇ ਜਾਣ ਦੀ ਵੀ ਆਗਿਆ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਮੋਟਰਾਂ 'ਤੇ ਬਿਜਲੀ ਬਿੱਲ ਵਿਰੁੱਧ ਡਟੀਆਂ ਕਿਸਾਨ ਜਥੇਬੰਦੀਆਂ, ਕੈਪਟਨ ਨੂੰ ਕੀਤਾ ਖ਼ਬਰਦਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ