ਲੌਕਡਾਊਨ ਦਾ ਅਸਰ: ਦੇਸ਼ 'ਚ ਤੇਲ ਦੀ ਮੰਗ 46 ਫੀਸਦ ਘਟੀ
ਇਸ ਸਾਲ ਪਹਿਲਾਂ ਦੇ ਮੁਕਾਬਲੇ ਪੈਟਰੋਲ ਦੀ ਵਿਕਰੀ 60.6 ਫੀਸਦ ਘਟ ਕੇ 0.97 ਮਿਲੀਅਨ ਟਨ ਰਹੀ। ਉੱਥੇ ਹੀ ਡੀਜ਼ ਦੀ ਖਪਤ 3.25 ਮਿਲੀਅਨ ਟਨ ਹੋਈ ਜੋਕਿ ਪਿਛਲੇ ਸਾਲ ਦੇ ਮੁਕਾਬਲੇ 55.6 ਫੀਸਦ ਘੱਟ ਹੈ।
ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਪਿਛਲੇ ਡੇਢ ਮਹੀਨੇ ਤੋਂ ਲੌਕਡਾਊਨ ਜਾਰੀ ਹੈ। ਵਪਾਰ ਤੋਂ ਲੈਕੇ ਟਰਾਂਸਪੋਰਟ ਤਕ ਠੱਪ ਹੈ। ਅਜਿਹੇ 'ਚ ਪੈਟਰੋਲ-ਡੀਜ਼ਲ ਦੀ ਖਪਤ ਘੱਟ ਹੋਣਾ ਲਾਜ਼ਮੀ ਹੈ। ਪਿਛਲੇ ਸਾਲ ਅਪ੍ਰੈਲ ਦੇ ਮੁਕਾਬਲੇ ਇਸ ਸਾਲ ਫਿਊਲ ਦੀ ਕੁੱਲ ਖਪਤ 45.8 ਫੀਸਦ ਘੱਟ ਹੋਈ ਹੈ। ਰਿਪੋਰਟਾਂ ਮੁਤਾਬਕ ਇਸ ਸਾਲ ਅਪ੍ਰੈਲ ਤ 9.93 ਮਿਲੀਅਨ ਟਨ ਫਿਊਲ ਦੀ ਖਪਤ ਹੋਈ ਹੈ। ਜੋ ਸਾਲ 2007 ਤੋਂ ਬਾਅਦ ਸਭ ਤੋਂ ਘੱਟ ਹੈ।
ਇਸ ਸਾਲ ਪਹਿਲਾਂ ਦੇ ਮੁਕਾਬਲੇ ਪੈਟਰੋਲ ਦੀ ਵਿਕਰੀ 60.6 ਫੀਸਦ ਘਟ ਕੇ 0.97 ਮਿਲੀਅਨ ਟਨ ਰਹੀ। ਉੱਥੇ ਹੀ ਡੀਜ਼ ਦੀ ਖਪਤ 3.25 ਮਿਲੀਅਨ ਟਨ ਹੋਈ ਜੋਕਿ ਪਿਛਲੇ ਸਾਲ ਦੇ ਮੁਕਾਬਲੇ 55.6 ਫੀਸਦ ਘੱਟ ਹੈ।
ਇਹ ਵੀ ਪੜ੍ਹੋ: ਸਰਕਾਰ ਕੋਲ ਮੁੱਕੇ ਪੈਸੇ, ਅੱਜ ਤੋਂ ਖੁੱਲ੍ਹੇਗਾ ਲੌਕਡਾਊਨ
ਦੇਸ਼ 'ਚ ਸਟੇਟ ਫਿਊਲ ਰਿਟੇਲਰਸ ਨੇ ਅਪ੍ਰੈਲ ਦੇ ਪਹਿਲੇ ਦੋ ਹਫ਼ਤਿਆਂ 'ਚ ਪਿਛਲੇ ਸਾਲ ਦੇ ਮੁਕਾਬਲੇ 50 ਫੀਸਦ ਘੱਟ ਫਿਊਲ ਵੇਚਿਆ। ਹਾਲਾਂਕਿ ਰਸੋਈ ਗੈਸ ਦੀ ਵਿਕਰੀ ਕਰੀਬ 12.1 ਫੀਸਦ ਵਧ ਕੇ 2.13 ਮਿਲੀਅਨ ਟਨ ਹੋ ਗਈ। ਉੱਥੇ ਹੀ ਨੇਫਥਾ ਦੀ ਵਿਕਰੀ 9.5 ਫੀਸਦ ਘਟ ਕੇ 0.86 ਮਿਲੀਅਨ ਟਨ ਰਹਿ ਗਈ।
ਇੰਟਰਨੈਸ਼ਨਲ ਐਨਰਜੀ ਗੈਸ ਨੇ ਆਪਣੀ ਤਾਜ਼ਾ ਰਿਪੋਰਟ 'ਚ ਕਿਹਾ ਹੈ ਕਿ ਦੇਸ਼ ਦੀ ਸਾਲਾਨਾ ਫਿਊਲ ਖਪਤ 2020 'ਚ 5.6 ਪ੍ਰਤੀਸ਼ਤ ਘੱਟ ਜਾਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ