Lok Sabha Election 2024 Date: ਕੁਝ ਹੀ ਘੰਟਿਆਂ ‘ਚ ਲੱਗ ਜਾਵੇਗਾ ਚੋਣ ਜ਼ਾਬਤਾ, ਚੋਣ ਕਮਿਸ਼ਨ ਕੱਲ੍ਹ ਦੁਪਹਿਰ 3 ਵਜੇ ਜਾਰੀ ਕਰੇਗਾ ਸ਼ਡਿਊਲ
Lok Sabha Election 2024 Date: ਲੋਕ ਸਭਾ ਚੋਣਾਂ 2024 ਅਪ੍ਰੈਲ-ਮਈ ਦੇ ਵਿਚਕਾਰ ਕਰਵਾਈਆਂ ਜਾ ਸਕਦੀਆਂ ਹਨ ਅਤੇ ਅੱਠ ਪੜਾਵਾਂ ਵਿੱਚ ਕਰਵਾਏ ਜਾਣ ਦੀ ਸੰਭਾਵਨਾ ਹੈ।
Lok Sabha Election 2024 Date: ਲੋਕ ਸਭਾ ਚੋਣ 2024 ਦਾ ਕਾਰਜਕ੍ਰਮ ਕੱਲ੍ਹ ਯਾਨੀ ਸ਼ਨੀਵਾਰ (16 ਮਾਰਚ, 2024) ਨੂੰ ਆਵੇਗਾ। ਇਸ ਦਾ ਐਲਾਨ ਚੋਣ ਕਮਿਸ਼ਨ (ਈਸੀ) ਦੁਪਹਿਰ 3 ਵਜੇ ਕਰੇਗਾ। ਇਸ ਦੌਰਾਨ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਤਰਫੋਂ ਇੱਕ ਪ੍ਰੈਸ ਕਾਨਫਰੰਸ ਹੋਵੇਗੀ, ਜਿਸ ਵਿੱਚ ਇਹ ਦੱਸਿਆ ਜਾਵੇਗਾ ਕਿ ਲੋਕ ਸਭਾ ਚੋਣਾਂ 2024 ਤੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਕਦੋਂ ਤੇ ਕਿੰਨੇ ਪੜਾਵਾਂ ਵਿੱਚ ਹੋਣਗੀਆਂ।
ਚੋਣ ਕਮਿਸ਼ਨ ਦੇ ਸ਼ਡਿਊਲ ਤਹਿਤ ਇਹ ਦੱਸਿਆ ਜਾਵੇਗਾ ਕਿ ਲੋਕ ਸਭਾ ਚੋਣਾਂ 2024 ਤੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਕਦੋਂ ਹੋਣਗੀਆਂ, ਕਿੰਨੇ ਪੜਾਵਾਂ ਵਿੱਚ ਹੋਣਗੀਆਂ ਤੇ ਉਨ੍ਹਾਂ ਲਈ ਕੀ ਪ੍ਰਬੰਧ ਕੀਤੇ ਜਾਣਗੇ। ਚੋਣ ਜ਼ਾਬਤਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਤੁਰੰਤ ਬਾਅਦ ਲਾਗੂ ਹੋ ਜਾਵੇਗਾ ਤੇ ਇਸ ਕਾਰਨ ਸਰਕਾਰ ਕੋਈ ਨਵੀਂ ਨੀਤੀ ਜਾਂ ਫੈਸਲੇ ਦਾ ਐਲਾਨ ਨਹੀਂ ਕਰ ਸਕੇਗੀ।
ECI ਦੀ PC ਕਦੋਂ, ਕਿੱਥੇ ਤੇ ਕਿਵੇਂ ਦੇਖਣੀ?
ਤੁਸੀਂ EC ਦੀ ਘੋਸ਼ਣਾ ਤੇ PC ਨਾਲ ਸਬੰਧਤ ਸਾਰੇ ਵੱਡੇ ਤੇ ਮਹੱਤਵਪੂਰਨ ਅਪਡੇਟਸ ABP ਲਾਈਵ 'ਤੇ ਪ੍ਰਾਪਤ ਕਰੋਗੇ। ਇਸ ਤੋਂ ਇਲਾਵਾ, ਤੁਹਾਨੂੰ ਸਾਡੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਟੀਵੀ ਚੈਨਲਾਂ 'ਤੇ ਤੁਰੰਤ ਅਪਡੇਟਸ ਵੀ ਮਿਲਣਗੇ, ਜਦੋਂਕਿ ਅੰਗਰੇਜ਼ੀ ਵਿੱਚ ਚੋਣਾਂ ਦੀਆਂ ਤਰੀਕਾਂ ਨਾਲ ਸਬੰਧਤ ਜਾਣਕਾਰੀ ਸਾਡੀ ਅੰਗਰੇਜ਼ੀ ਵੈਬਸਾਈਟ 'ਤੇ ਉਪਲਬਧ ਹੋਵੇਗੀ। ਇਸ ਦੌਰਾਨ, ਪੀਸੀ ਸਟ੍ਰੀਮਿੰਗ ਚੋਣ ਕਮਿਸ਼ਨ ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ (ਫੇਸਬੁੱਕ ਤੇ ਐਕਸ ਆਦਿ) 'ਤੇ ਲਾਈਵ ਕੀਤੀ ਜਾਵੇਗੀ, ਜਿਸ ਨੂੰ ਤੁਸੀਂ ਆਸਾਨੀ ਨਾਲ ਦੇਖ ਸਕੋਗੇ।
ਸਾਲ 2019 ਵਿੱਚ ਲੋਕ ਸਭਾ ਚੋਣਾਂ ਸੱਤ ਪੜਾਵਾਂ ਵਿੱਚ ਹੋਈਆਂ ਸੀ
ਮੌਜੂਦਾ ਲੋਕ ਸਭਾ ਦਾ ਕਾਰਜਕਾਲ 16 ਜੂਨ, 2024 ਨੂੰ ਖਤਮ ਹੋ ਰਿਹਾ ਹੈ, ਜਦਕਿ ਨਵੀਂ ਲੋਕ ਸਭਾ ਦਾ ਗਠਨ ਉਸ ਤੋਂ ਪਹਿਲਾਂ ਕਰਨਾ ਹੋਵੇਗਾ। ਸਾਲ 2019 ਵਿੱਚ ਆਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ 10 ਮਾਰਚ ਨੂੰ ਹੋਇਆ ਸੀ ਤੇ ਫਿਰ ਲੋਕ ਸਭਾ ਚੋਣਾਂ ਸੱਤ ਪੜਾਵਾਂ ਵਿੱਚ ਕਰਵਾਈਆਂ ਗਈਆਂ ਸਨ। ਇਸ ਦੀ ਸ਼ੁਰੂਆਤ 11 ਅਪ੍ਰੈਲ ਨੂੰ ਹੋਈ ਸੀ, ਜਦਕਿ ਨਤੀਜੇ 23 ਮਈ ਨੂੰ ਆਏ ਸਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।