Lok Sabha Election 2024: ਜੇਕਰ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਨਹੀਂ, ਤਾਂ ਲੈ ਜਾਓ ਆਹ ਡਾਕੂਮੈਂਟਸ, ਪਾ ਸਕੋਗੇ ਵੋਟ
Lok Sabha Election 2024: ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਤਹਿਤ ਸ਼ੁੱਕਰਵਾਰ (19 ਅਪ੍ਰੈਲ, 2024) ਨੂੰ ਪਹਿਲੇ ਪੜਾਅ ਦੀ ਵੋਟਿੰਗ ਹੈ, ਜਦਕਿ ਨਤੀਜੇ 4 ਜੂਨ, 2024 ਨੂੰ ਆਉਣਗੇ।
Lok Sabha Elections 2024 First Phase Voting: ਜੇਕਰ ਤੁਸੀਂ ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਤਹਿਤ ਵੋਟ ਪਾਉਣ ਜਾ ਰਹੇ ਹੋ, ਤਾਂ ਤੁਹਾਡੇ ਕੋਲ ਕੁਝ ਜ਼ਰੂਰੀ ਕਾਗਜ਼ਾਤ ਹੋਣੇ ਚਾਹੀਦੇ ਹਨ। ਪੋਲਿੰਗ ਸਟੇਸ਼ਨ 'ਤੇ ਜਾਣ ਵੇਲੇ ਤੁਹਾਡੇ ਕੋਲ ਆਪਣੀ ਵੋਟਿੰਗ ਸਲਿੱਪ ਅਤੇ ਪਛਾਣ ਪੱਤਰ ਜ਼ਰੂਰ ਹੋਣਾ ਚਾਹੀਦਾ ਹੈ।
ਆਮ ਤੌਰ 'ਤੇ ਪੋਲਿੰਗ ਬੂਥ 'ਤੇ ਪਛਾਣ ਲਈ ਵੋਟਰ ਆਈਡੀ ਕਾਰਡ ਦੀ ਲੋੜ ਹੁੰਦੀ ਹੈ। ਹਾਲਾਂਕਿ, ਜੇਕਰ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਨਹੀਂ ਹੈ, ਤਾਂ ਤੁਸੀਂ ਕੁਝ ਹੋਰ ਦਸਤਾਵੇਜ਼ਾਂ ਦੀ ਮਦਦ ਨਾਲ ਆਪਣੀ ਵੋਟ ਪਾ ਸਕਦੇ ਹੋ।
ਜੇਕਰ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਨਹੀਂ ਹੈ, ਤਾਂ ਤੁਸੀਂ ਡ੍ਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਪਾਸਪੋਰਟ, ਪੈਨ ਕਾਰਡ, ਕਿਸੇ ਵੀ ਕੇਂਦਰ ਜਾਂ ਰਾਜ ਸਰਕਾਰ ਦੀ ਨੌਕਰੀ ਦਾ ਸੇਵਾ ਪਛਾਣ ਪੱਤਰ, ਬੈਂਕ ਜਾਂ ਡਾਕਘਰ ਦੀ ਪਾਸਬੁੱਕ, ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐਨਪੀਆਰ) ਦੇ ਤਹਿਤ ਰੈਸੀਸਟੈਂਸ ਜੀਨ ਆਈਡੈਂਟੀਫਾਇਰ ਦਾ ਜਾਰੀ ਕੀਤਾ ਹੋਇਆ ਸਮਾਰਟ ਕਾਰਡ, ਵਰਗੇ ਡਾਕੂਮੈਂਟਸ ਰਾਹੀਂ ਵੋਟ ਪਾ ਸਕਦੇ ਹੋ।
ਇਦਾਂ ਲੱਭੋ ਪੋਲਿੰਗ ਸਟੇਸ਼ਨ
ਤੁਸੀਂ ਪੋਲਿੰਗ ਸਟੇਸ਼ਨ ਲੱਭਣ ਲਈ ਭਾਰਤੀ ਚੋਣ ਕਮਿਸ਼ਨ ਦੀ ਸਹੂਲਤ ਦਾ ਲਾਭ ਲੈ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਵੈੱਬਸਾਈਟ (voters.eci.gov.in) 'ਤੇ ਜਾਣਾ ਹੋਵੇਗਾ। ਬਾਅਦ ਵਿੱਚ, 'services' ਦੇ ਆਪਸ਼ਨ ਵਿੱਚ ਤਹਿਤ ਤੁਹਾਨੂੰ 'Know Your Polling Station & Officer' 'ਤੇ ਕਲਿੱਕ ਕਰਨਾ ਹੋਵੇਗਾ। ਅੱਗੇ, ਵੋਟਰ ਸੇਵਾ ਪੋਰਟਲ ਦੀ ਇੱਕ ਨਵੀਂ ਵਿੰਡੋ ਖੁੱਲੇਗੀ। ਉੱਥੇ ਤੁਹਾਨੂੰ ਇਲੈਕਟੋਰਸ ਫੋਟੋ ਆਈਡੈਂਟੀਫਿਕੇਸ਼ਨ ਕਾਰਡ (EPIC) ID ਨੰਬਰ ਭਾਵ ਵੋਟਰ ਆਈਡੀ ਨੰਬਰ ਭਰਨਾ ਹੋਵੇਗਾ, ਜਿਸ ਤੋਂ ਬਾਅਦ ਸਰਚ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਨਜ਼ਦੀਕੀ ਪੋਲਿੰਗ ਸਟੇਸ਼ਨ ਦਾ ਪਤਾ ਮਿਲ ਜਾਵੇਗਾ। ਚੰਗੀ ਗੱਲ ਇਹ ਹੈ ਕਿ ਉੱਥੇ ਤੁਹਾਨੂੰ ਮੈਪ ਦਾ ਵਿਕਲਪ ਵੀ ਮਿਲਦਾ ਹੈ, ਜਿਸ ਰਾਹੀਂ ਤੁਸੀਂ ਆਸਾਨੀ ਨਾਲ ਪੋਲਿੰਗ ਬੂਥ ਦੀ ਪਛਾਣ ਕਰ ਸਕਦੇ ਹੋ।
18ਵੀਂ ਲੋਕ ਸਭਾ ਲਈ ਪੈ ਰਹੀਆਂ ਚੋਣਾਂ
ਭਾਰਤ ਵਿੱਚ 18ਵੀਂ ਲੋਕ ਸਭਾ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਮਾਰਚ ਵਿੱਚ ਕੀਤਾ ਗਿਆ ਸੀ। ਇਸ ਵਾਰ ਚੋਣ ਕਮਿਸ਼ਨ ਸੱਤ ਪੜਾਵਾਂ ਵਿੱਚ ਚੋਣਾਂ ਕਰਵਾ ਰਿਹਾ ਹੈ, ਜਿਸ ਤਹਿਤ ਕੱਲ੍ਹ ਯਾਨੀ ਸ਼ੁੱਕਰਵਾਰ (19 ਅਪ੍ਰੈਲ 2024) ਨੂੰ ਪਹਿਲੇ ਪੜਾਅ ਦੀ ਵੋਟਿੰਗ ਹੈ। ਇਸ ਦੌਰਾਨ ਦੇਸ਼ ਦੀਆਂ 102 ਲੋਕ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ।