Lok Sabha: ਦੂਜੇ ਗੇੜ ਲਈ ਵੋਟਿੰਗ ਜਾਰੀ, ਵੱਡੀ ਗਿਣਤੀ ਵਿੱਚ ਪਹੁੰਚ ਰਹੇ ਲੋਕ, ਰਾਹੁਲ ਗਾਂਧੀ ਸਮੇਤ ਇਹਨਾਂ ਲੀਡਰਾਂ ਦੀ ਕਿਸਮਤ ਹੋਵੇਗੀ ਤੈਅ
Election Phase 2 Updates: ਇਸ ਗੇੜ 'ਚ ਜਿਨ੍ਹਾਂ ਪ੍ਰਮੁੱਖ ਉਮੀਦਵਾਰਾਂ ਦੀ ਕਿਸਮਤ ਈਵੀਐੱਮ 'ਚ ਬੰਦ ਹੋਵੇਗੀ, ਉਨ੍ਹਾਂ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਅਦਾਕਾਰਾ ਹੇਮਾ ਮਾਲਿਨੀ, ਤੇਜਸਵੀ ਸੂਰੀਆ
Election Phase 2 Updates: ਲੋਕ ਸਭਾ ਚੋਣਾਂ 2024 ਦੇ ਦੂਜੇ ਗੇੜ ਦੀ ਵੋਟਿੰਗ ਅੱਜ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਈ ਹੈ। ਸਵੇਰੇ ਤੋਂ ਹੀ ਲੋਕਾਂ ਵਿੱਚ ਵੋਟ ਪਾਉਣ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕ ਪੋਲਿੰਗ ਸਟੇਸ਼ਨ 'ਤੇ ਪਹੁੰਚ ਰਹੇ ਹਨ। ਦੂਜੇ ਗੇੜ ਵਿੱਚ 13 ਸੂਬਿਆਂ ਦੀਆਂ 88 ਸੀਟਾਂ 'ਤੇ 1,202 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਈ ਤੇ ਸ਼ਾਮ ਛੇ ਵਜੇ ਤੱਕ ਚੱਲੇਗੀ। ਮੌਸਮ ਵਿਭਾਗ ਨੇ ਕਈ ਸੂਬਿਆ 'ਚ ਲੂ ਚੱਲਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਇਸ ਗੇੜ 'ਚ ਜਿਨ੍ਹਾਂ ਪ੍ਰਮੁੱਖ ਉਮੀਦਵਾਰਾਂ ਦੀ ਕਿਸਮਤ ਈਵੀਐੱਮ 'ਚ ਬੰਦ ਹੋਵੇਗੀ, ਉਨ੍ਹਾਂ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਅਦਾਕਾਰਾ ਹੇਮਾ ਮਾਲਿਨੀ, ਤੇਜਸਵੀ ਸੂਰੀਆ, ਸੀਰੀਅਲ ਰਾਮਾਇਣ 'ਚ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਰੁਣ ਗੋਵਿਲ, ਕਾਂਗਰਸੀ ਆਗੂ ਸ਼ਸ਼ੀ ਥਰੂਰ ਆਦਿ ਸ਼ਾਮਲ ਹਨ। ਇਸ ਗੇੜ 'ਚ ਤਿੰਨ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਰਾਜੀਵ ਚੰਦਰਸ਼ੇਖਰ ਤੇ ਪ੍ਰਹਿਲਾਦ ਜੋਸ਼ੀ ਦੀ ਕਿਸਮਤ ਵੀ ਤੈਅ ਹੋਵੇਗੀ।
ਇਸ ਗੇੜ 'ਚ ਕੇਰਲ ਦੀਆਂ ਸਾਰੀਆ 20 ਸੀਟਾਂ ਲਈ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਕਰਨਾਟਕ ਦੀਆਂ 14, ਰਾਜਸਥਾਨ ਦੀਆਂ 13, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਦੀਆਂ ਅੱਠ-ਅੱਠ ਮੱਧ ਪ੍ਰਦੇਸ਼ ਦੀਆਂ ਛੇ ਅਸਾਮ ਤੇ ਬਿਹਾਰ ਦੀਆਂ ਪੰਜ-ਪੰਜ ਤੇ ਛੱਤੀਸਗੜ੍ਹ ਤੇ ਬੰਗਾਲ ਦੀਆਂ ਤਿੰਨ ਤਿੰਨ ਸੀਟਾਂ 'ਤੇ ਵੋਟਾਂ ਪਾਈਆਂ ਜਾਣਗੀਆਂ। ਮਨੀਪੁਰ, ਤ੍ਰਿਪੁਰਾ ਤੇ ਜੰਮੂ-ਕਸ਼ਮੀਰ 'ਚ ਵੀ ਇਕ- ਇਕ ਸੀਟ 'ਤੇ ਵੋਟਿੰਗ ਹੋਵੇਗੀ।
ਮਥੁਰਾ ਤੋਂ ਭਾਜਪਾ ਦੀ ਹੇਮਾ ਮਾਲਿਨੀ, ਕੋਟਾ ਤੋਂ ਓਮ ਬਿਰਲਾ ਤੇ ਜੋਧਪੁਰ ਤੋਂ ਗਜੇਂਦਰ ਸਿੰਘ ਸ਼ੇਖਾਵਤ ਆਪਣੇ- ਆਪਣੇ ਚੋਣ ਖੇਤਰਾਂ ਤੋਂ ਜਿੱਤ ਦੀ ਹੈਟ੍ਰਿਕ ਦੀ ਤਲਾਸ਼ 'ਚ ਹਨ। ਰਾਹੁਲ ਗਾਂਧੀ ਵਾਇਨਾਡ ਤੇ ਮੌਜੂਦਾ ਸੰਸਦ ਮੈਂਬਰ ਹਨ ਤੇ ਉਨ੍ਹਾਂ ਦਾ ਮੁਕਾਬਲਾ ਸੀਪੀਆਈ ਦੀ ਏਨੀ ਰਾਜਾ ਤੇ ਭਾਜਪਾ ਦੇ ਸੁਰੇਂਦਰਨ ਨਾਲ ਹੈ। ਥਰੂਰ ਦਾ ਟੀਚਾ ਚੌਥੀ ਵਾਰੀ ਤਿਰੁਵਨੰਤਪੁਰਮ ਸੀਟ ਜਿੱਤਣ ਦਾ ਹੈ। ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਚੰਦਰਸ਼ੇਖਰ ਤੇ ਸੀਪੀਆਈ ਦੇ ਪੰਨੀਅਨ ਰਵਿੰਦਰਨ ਨਾਲ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -