Lok Sabha Election 2024: ਐਗਜ਼ਿਟ ਪੋਲ ਦੇ ਵਿਚਕਾਰ PM ਮੋਦੀ ਦੀ ਪਹਿਲੀ ਪ੍ਰਤੀਕਿਰਿਆ, ਜਾਣੋ ਚੋਣਾਂ ਬਾਰੇ ਕੀ ਕਿਹਾ?
Lok Sabha Election: ਲੋਕ ਸਭਾ ਚੋਣਾਂ ਸ਼ਨੀਵਾਰ 1 ਜੂਨ ਨੂੰ ਸੱਤਵੇਂ ਪੜਾਅ ਦੀ ਵੋਟਿੰਗ ਦੇ ਨਾਲ ਖਤਮ ਹੋਣ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਇੰਡੀਆ ਅਲਾਇੰਸ ਨੂੰ ਨਿਸ਼ਾਨਾ ਬਣਾਇਆ।
Lok Sabha Election 2024: ਲੋਕ ਸਭਾ ਚੋਣਾਂ ਸ਼ਨੀਵਾਰ 1 ਜੂਨ ਨੂੰ ਸੱਤਵੇਂ ਪੜਾਅ ਦੀ ਵੋਟਿੰਗ ਦੇ ਨਾਲ ਖਤਮ ਹੋਣ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਇੰਡੀਆ ਅਲਾਇੰਸ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਇੰਡੀਆ ਅਲਾਇੰਸ ਨੂੰ ਨਕਾਰ ਦਿੱਤਾ ਹੈ।
ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ ਅਤੇ ਲਿਖਿਆ- 'ਇੰਡੀਆ ਗਠਜੋੜ ਜੋ ਕਿ ਵੋਟਰਾਂ ਦੇ ਨਾਲ ਤਾਲਮੇਲ ਬਣਾਉਣ ਦੇ ਵਿੱਚ ਅਸਫਲ ਰਿਹਾ ਹੈ। ਇੰਡੀਆ ਗਠਜੋੜ ਜਾਤੀਵਾਦੀ, ਫਿਰਕੂ ਅਤੇ ਭ੍ਰਿਸ਼ਟ ਹੈ। ਇਹ ਗਠਜੋੜ ਪਰਿਵਾਰ ਨੂੰ ਬਚਾਉਣ ਲਈ ਬਣਾਇਆ ਗਿਆ ਹੈ। ਕੋਲੀਸ਼ਨ ਇੰਡੀਆ ਰਾਸ਼ਟਰ ਦੇ ਸੁਪਨੇ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਦੀ ਮੁਹਾਰਤ ਸਿਰਫ ਪੀਐਮ ਮੋਦੀ ਨੂੰ ਗਾਲ੍ਹਾਂ ਕੱਢਣ ਵਿੱਚ ਹੈ। ਲੋਕਾਂ ਨੇ ਅਜਿਹੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ।
ਦੇਸ਼ ਦੇ ਲੋਕਾਂ ਨੇ ਐਨਡੀਏ ਦੇ ਹੱਕ ਵਿੱਚ ਵੋਟਾਂ ਪਾਈਆਂ
ਪੀਐਮ ਮੋਦੀ ਨੇ ਅੱਗੇ ਦਾਅਵਾ ਕੀਤਾ ਕਿ "ਮੈਂ ਭਰੋਸੇ ਨਾਲ ਕਹਿ ਰਿਹਾ ਹਾਂ ਕਿ ਦੇਸ਼ ਦੇ ਲੋਕਾਂ ਨੇ ਐਨਡੀਏ ਦੇ ਹੱਕ ਵਿੱਚ ਵੋਟਾਂ ਪਾਈਆਂ ਹਨ। ਲੋਕਾਂ ਨੇ ਸਾਡਾ ਟ੍ਰੈਕ ਰਿਕਾਰਡ ਦੇਖਿਆ ਅਤੇ ਪਾਇਆ ਕਿ ਅਸੀਂ ਗਰੀਬ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਂਦਾ ਹੈ।"
ਉਨ੍ਹਾਂ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ- "ਮੈਂ ਹਰ ਐਨ.ਡੀ.ਏ. ਵਰਕਰ ਦੀ ਸ਼ਲਾਘਾ ਕਰਨਾ ਚਾਹਾਂਗਾ। ਵਰਕਰਾਂ ਨੇ ਕੜਾਕੇ ਦੀ ਗਰਮੀ ਵਿੱਚ ਲੋਕਾਂ ਨੂੰ ਸਾਡਾ ਵਿਕਾਸ ਏਜੰਡਾ ਸਮਝਾਇਆ ਅਤੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਸਾਡੇ ਵਰਕਰ ਸਾਡੀ ਸਭ ਤੋਂ ਵੱਡੀ ਤਾਕਤ ਹਨ"।
ਪੀਐਮ ਮੋਦੀ ਨੇ ਇਹ ਗੱਲ ਅਜਿਹੇ ਸਮੇਂ 'ਚ ਕਹੀ ਹੈ ਜਦੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਟੀਵੀ 'ਤੇ ਚੱਲ ਰਹੇ ਜ਼ਿਆਦਾਤਰ ਐਗਜ਼ਿਟ ਪੋਲ ਨੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਲਈ ਲੀਡ ਦੀ ਭਵਿੱਖਬਾਣੀ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।