BJP candidate 5th list: ਭਾਜਪਾ ਨੇ 111 ਉਮੀਦਵਾਰਾਂ ਦੀ 5ਵੀਂ ਲਿਸਟ ਕੀਤੀ ਜਾਰੀ, ਕੰਗਨਾ ਰਣੌਤ ਸਮੇਤ ਇਨ੍ਹਾਂ ਆਗੂਆਂ ਦੇ ਨਾਮ ਸ਼ਾਮਲ
Lok Sabha Election 2024: ਭਾਜਪਾ ਨੇ ਲੋਕ ਸਭਾ ਚੋਣਾਂ 2024 ਲਈ 111 ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਵੀ ਟਿਕਟ ਦਿੱਤੀ ਗਈ ਹੈ। ਉਹ ਮੰਡੀ ਤੋਂ ਚੋਣ ਲੜੇਗੀ।
BJP candidates list: ਭਾਜਪਾ ਨੇ ਲੋਕ ਸਭਾ ਚੋਣਾਂ 2024 ਲਈ 111 ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਵੀ ਟਿਕਟ ਦਿੱਤੀ ਗਈ ਹੈ। ਉਹ ਮੰਡੀ ਤੋਂ ਚੋਣ ਲੜੇਗੀ। ਸੀਤਾ ਸੋਰੇਨ ਨੂੰ ਦੁਮਕਾ ਤੋਂ ਟਿਕਟ ਦਿੱਤੀ ਗਈ ਹੈ।
ਪਾਰਟੀ ਵਿੱਚ ਸ਼ਾਮਲ ਹੋਏ ਨਵੀਨ ਜਿੰਦਲ ਨੂੰ ਭਾਜਪਾ ਨੇ ਕੁਰੂਕਸ਼ੇਤਰ ਤੋਂ ਟਿਕਟ ਦਿੱਤੀ ਹੈ। ਰਵੀਸ਼ੰਕਰ ਪ੍ਰਸਾਦ ਨੂੰ ਪਟਨਾ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਹੈ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਬੇਗੂਸਰਾਏ ਤੋਂ ਚੋਣ ਲੜਨਗੇ।
ਭਾਜਪਾ ਨੇ ਰਾਜਮੁੰਦਰੀ ਤੋਂ ਡੀ ਪੁੰਡੇਸ਼ਵਰੀ, ਮੁਜ਼ੱਫਰਪੁਰ ਤੋਂ ਰਾਜ ਭੂਸ਼ਣ ਨਿਸ਼ਾਦ ਅਤੇ ਪਾਟਲੀਪੁੱਤਰ ਤੋਂ ਰਾਮ ਕ੍ਰਿਪਾਲ ਯਾਦਵ ਨੂੰ ਟਿਕਟ ਦਿੱਤੀ ਹੈ। ਬਕਸਰ ਤੋਂ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ। ਬਕਸਰ ਤੋਂ ਮਿਥਿਲੇਸ਼ ਤਿਵਾਰੀ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: Elvish Yadav: ਐਲਵਿਸ਼ ਯਾਦਵ ਨੇ ਕਿਵੇਂ ਕੱਟੇ ਜੇਲ੍ਹ 'ਚ 6 ਦਿਨ, ਯੂਟਿਊਬਰ ਨੇ ਆਪਣੇ ਨਵੇਂ ਵਲੌਗ 'ਚ ਕੀਤਾ ਖੁਲਾਸਾ
ਛੇਦੀ ਪਾਸਵਾਨ ਨੂੰ ਵੀ ਸਾਸਾਰਾਮ ਤੋਂ ਟਿਕਟ ਨਹੀਂ ਦਿੱਤੀ ਗਈ ਹੈ, ਉਨ੍ਹਾਂ ਦੀ ਥਾਂ ਸ਼ਿਵੇਸ਼ ਰਾਮ ਉਮੀਦਵਾਰ ਹੋਣਗੇ। ਮੁਜ਼ੱਫਰਪੁਰ ਤੋਂ ਅਜੇ ਨਿਸ਼ਾਦ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ।
ਵਿਵੇਕ ਠਾਕੁਰ ਨੂੰ ਨਵਾਦਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਬਾਕੀ ਸਾਰੇ ਪੁਰਾਣੇ ਚਿਹਰਿਆਂ ਨੂੰ ਦੁਹਰਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਭਾਜਪਾ ਬਿਹਾਰ ਦੀਆਂ 17 ਲੋਕ ਸਭਾ ਸੀਟਾਂ 'ਤੇ ਚੋਣ ਲੜੇਗੀ ਅਤੇ ਇਨ੍ਹਾਂ ਸਾਰੀਆਂ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ।