Lok Sabha: BJP ਅੱਜ ਜਾਰੀ ਕਰੇਗੀ 100 ਉਮੀਦਵਾਰਾਂ ਦੀ ਲੀਸਟ, PM ਮੋਦੀ, ਸ਼ਾਹ, ਰਾਜਨਾਥ ਦੇ ਨਾਮ ਵੀ ਹੋਣਗੇ ਐਲਾਨ
Lok Sabha Election 2024: ਇਸ ਲਿਸਟ ਵਿੱਚ 100 ਤੋਂ ਵੱਧ ਨਾਮ ਸ਼ਾਮਲ ਕੀਤੇ ਜਾ ਸਕਦੇ ਹਨ। ਸੱਤਾਧਾਰੀ ਪਾਰਟੀ ਵੱਲੋਂ ਪਹਿਲੀ ਸੂਚੀ ਵਿੱਚ ਭਾਜਪਾ ਦੇ ਦਿੱਗਜ ਆਗੂਆਂ ਨੂੰ ਟਿਕਟਾਂ ਦਿੱਤੀਆਂ ਜਾ ਸਕਦੀਆਂ ਹਨ। ਇਨ੍ਹਾਂ ਵਿੱਚ ਪ੍ਰਧਾਨ ਮੰਤਰੀ
Lok Sabha Election: ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਇਸੇ ਮਹੀਨੇ ਹੋ ਸਕਦਾ ਹੈ। ਇਸ ਦੌਰਾਨ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਪੱਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਭਾਜਪਾ ਅੱਜ ਸ਼ੁੱਕਰਵਾਰ (1 ਮਾਰਚ) ਦੁਪਹਿਰ ਤੱਕ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਕਰ ਸਕਦੀ ਹੈ।
ਇਸ ਲਿਸਟ ਵਿੱਚ 100 ਤੋਂ ਵੱਧ ਨਾਮ ਸ਼ਾਮਲ ਕੀਤੇ ਜਾ ਸਕਦੇ ਹਨ। ਸੱਤਾਧਾਰੀ ਪਾਰਟੀ ਵੱਲੋਂ ਪਹਿਲੀ ਸੂਚੀ ਵਿੱਚ ਭਾਜਪਾ ਦੇ ਦਿੱਗਜ ਆਗੂਆਂ ਨੂੰ ਟਿਕਟਾਂ ਦਿੱਤੀਆਂ ਜਾ ਸਕਦੀਆਂ ਹਨ। ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੱਕ ਹਰ ਕੋਈ ਸ਼ਾਮਲ ਹੋ ਸਕਦਾ ਹੈ।
ਦਰਅਸਲ, ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਚਾਰ ਘੰਟੇ ਤੱਕ ਬੈਠਕ ਹੋਈ, ਜਿਸ ਤੋਂ ਬਾਅਦ ਕੁਝ ਪ੍ਰਮੁੱਖ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦੀ ਚੋਣ ਕੀਤੀ ਗਈ ਹੈ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਕਰੀਬ 10.50 ਵਜੇ ਸ਼ੁਰੂ ਹੋਈ ਅਤੇ 3 ਵਜੇ ਤੋਂ ਬਾਅਦ ਸਮਾਪਤ ਹੋਈ। ਇਨ੍ਹਾਂ ਚਾਰ ਘੰਟਿਆਂ 'ਚ ਭਾਜਪਾ ਦੀ ਕੇਂਦਰੀ ਕਮੇਟੀ ਦੀ ਬੈਠਕ 'ਚ ਕਿਹੜੇ-ਕਿਹੜੇ ਰਾਜਾਂ ਦੀਆਂ ਲੋਕ ਸਭਾ ਸੀਟਾਂ 'ਤੇ ਚਰਚਾ ਹੋਈ।
ਕਿਹੜੇ-ਕਿਹੜੇ ਸੂਬਿਆਂ ਦੀਆਂ ਸੀਟਾਂ 'ਤੇ ਹੋਈ ਚਰਚਾ ?
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਉੱਤਰ ਪ੍ਰਦੇਸ਼, ਤੇਲੰਗਾਨਾ, ਪੱਛਮੀ ਬੰਗਾਲ, ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਗੋਆ, ਉੱਤਰਾਖੰਡ, ਗੁਜਰਾਤ, ਅਸਾਮ, ਝਾਰਖੰਡ, ਤਾਮਿਲਨਾਡੂ, ਉੜੀਸਾ, ਮਣੀਪੁਰ, ਦਿੱਲੀ, ਜੰਮੂ-ਕਸ਼ਮੀਰ, ਪੁਡੂਚੇਰੀ ਅਤੇ ਅੰਡੇਮਾਨ ਨਿਕੋਬਾਰ ਦੀਆਂ ਸੀਟਾਂ 'ਤੇ ਚਰਚਾ ਕੀਤੀ।
ਚੋਣ ਕਮੇਟੀ ਦੀ ਬੈਠਕ ਤੋਂ ਪਹਿਲਾਂ ਤ੍ਰਿਪੁਰਾ 'ਤੇ ਵੀ ਚਰਚਾ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਉੱਤਰ-ਪੂਰਬੀ ਰਾਜ ਦੀਆਂ ਸੀਟਾਂ 'ਤੇ ਕੋਈ ਚਰਚਾ ਨਹੀਂ ਹੋਈ। ਇਸ ਤਰ੍ਹਾਂ ਕੁੱਲ ਮਿਲਾ ਕੇ 14 ਸੂਬਿਆਂ ਅਤੇ 4 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਲੋਕ ਸਭਾ ਸੀਟਾਂ 'ਤੇ ਮੰਥਨ ਹੋਇਆ ਹੈ।
ਪਹਿਲੀ ਸੂਚੀ ਵਿੱਚ ਕਿਹੜੇ ਲੀਡਰਾਂ ਨੂੰ ਮਿਲ ਸਕਦੀਆਂ ਟਿਕਟਾਂ ?
ਭਾਜਪਾ ਵੱਲੋਂ ਜਾਰੀ ਕੀਤੀ ਜਾ ਰਹੀ ਪਹਿਲੀ ਸੂਚੀ ਵਿੱਚ ਪਾਰਟੀ ਦੇ ਦਿੱਗਜ ਨੇਤਾ ਸ਼ਾਮਲ ਹੋ ਸਕਦੇ ਹਨ। ਇਸ ਵਿੱਚ ਜ਼ਿਆਦਾਤਰ ਕੇਂਦਰੀ ਮੰਤਰੀਆਂ ਦੇ ਨਾਂ ਸ਼ਾਮਲ ਹੋ ਸਕਦੇ ਹਨ। ਪਹਿਲੀ ਸੂਚੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਵਾਰਾਣਸੀ ਸੀਟ ਤੋਂ ਚੋਣ ਮੈਦਾਨ ਵਿੱਚ ਨਜ਼ਰ ਆ ਸਕਦੇ ਹਨ।
ਲਖਨਊ ਤੋਂ ਰਾਜਨਾਥ ਸਿੰਘ, ਗਾਂਧੀਨਗਰ ਤੋਂ ਅਮਿਤ ਸ਼ਾਹ, ਅਮੇਠੀ ਤੋਂ ਸਮ੍ਰਿਤੀ ਇਰਾਨੀ, ਸਬਲਪੁਰ ਤੋਂ ਧਰਮਿੰਦਰ ਪ੍ਰਧਾਨ, ਗਵਾਲੀਅਰ ਤੋਂ ਜੋਤੀਰਾਦਿੱਤਿਆ ਸਿੰਧੀਆ, ਵਿਦਿਸ਼ਾ ਤੋਂ ਸ਼ਿਵਰਾਜ ਸਿੰਘ ਚੌਹਾਨ, ਪੁਰੀ ਤੋਂ ਸੰਬਿਤ ਪਾਤਰਾ ਨੂੰ ਟਿਕਟ ਦਿੱਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਭਿਵਾਨੀ ਬੱਲਭਗੜ੍ਹ ਤੋਂ ਭੂਪੇਂਦਰ ਯਾਦਵ, ਡਿਬਰੂਗੜ੍ਹ ਤੋਂ ਸਰਬਾਨੰਦ ਸੋਨੋਵਾਲ, ਰਾਜੌਰੀ-ਅਨੰਤਨਾਗ ਤੋਂ ਰਵਿੰਦਰ ਰੈਨਾ, ਕੋਟਾ ਤੋਂ ਓਮ ਬਿਰਲਾ, ਉੱਤਰ ਪੂਰਬੀ ਦਿੱਲੀ ਤੋਂ ਮਨੋਜ ਤਿਵਾਰੀ ਅਤੇ ਪੱਛਮੀ ਦਿੱਲੀ ਤੋਂ ਪਰਵੇਸ਼ ਵਰਮਾ ਨੂੰ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ।