Lok Sabha Election Result: ਹਰਿਆਣਾ ਵਿਚ ਭਾਜਪਾ ਨੂੰ ਵੱਡਾ ਝਟਕਾ, ਕਾਂਗਰਸ ਦੀ ਬੱਲੇ-ਬੱਲੇ
ਲੋਕ ਸਭਾ ਚੋਣਾਂ 2024 ਲਈ ਗਿਣਤੀ ਜਾਰੀ ਹੈ। ਰੁਝਾਨਾਂ ਮੁਤਾਬਕ ਇੰਡੀਆ ਗਠਜੋੜ ਸੱਤਾਧਾਰੀ ਐਨਡੀਏ ਗਠਜੋੜ ਨੂੰ ਸਖ਼ਤ ਟੱਕਰ ਦੇ ਰਿਹਾ ਹੈ।
Lok Sabha Election 2024 Result: ਲੋਕ ਸਭਾ ਚੋਣਾਂ 2024 ਲਈ ਗਿਣਤੀ ਜਾਰੀ ਹੈ। ਰੁਝਾਨਾਂ ਮੁਤਾਬਕ ਇੰਡੀਆ ਗਠਜੋੜ ਸੱਤਾਧਾਰੀ ਐਨਡੀਏ ਗਠਜੋੜ ਨੂੰ ਸਖ਼ਤ ਟੱਕਰ ਦੇ ਰਿਹਾ ਹੈ। ਸ਼ੁਰੂਆਤੀ ਰੁਝਾਨਾਂ ‘ਚ ਐਨਡੀਏ ਨੂੰ ਯਕੀਨੀ ਤੌਰ ‘ਤੇ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ ਪਰ ਵਿਰੋਧੀ ਗਠਜੋੜ ਵੀ ਜ਼ੋਰਦਾਰ ਵਾਪਸੀ ਕਰਦਾ ਨਜ਼ਰ ਆ ਰਿਹਾ ਹੈ। ਇੰਡੀਆ ਗਠਜੋੜ 200 ਨੂੰ ਪਾਰ ਕਰ ਗਿਆ ਹੈ।
ਹਰਿਆਣਾ ਵਿਚ ਹੁਣ ਤੱਕ ਆਏ ਰੁਝਾਨਾਂ ਮੁਤਾਬਕ ਭਾਜਪਾ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਰੁਝਾਨਾਂ ਮੁਤਾਬਕ 10 ਸੀਟਾਂ 'ਚੋਂ ਕਾਂਗਰਸ ਪੰਜ ਅਤੇ 'ਆਪ' ਇਕ 'ਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ ਸਿਰਫ਼ ਚਾਰ ਸੀਟਾਂ 'ਤੇ ਹੀ ਅੱਗੇ ਹੈ। ਖਾਸ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਰੁਝਾਨਾਂ ਤੋਂ ਪਿੱਛੇ ਹਨ।
ਰੁਝਾਨਾਂ ਮੁਤਾਬਕ ਸੋਨੀਪਤ ਤੋਂ ਸਤਪਾਲ ਬ੍ਰਹਮਚਾਰੀ, ਰੋਹਤਕ ਤੋਂ ਦੀਪੇਂਦਰ ਸਿੰਘ ਹੁੱਡਾ, ਅੰਬਾਲਾ ਤੋਂ ਵਰੁਣ ਚੌਧਰੀ, ਕਰਨਾਲ ਤੋਂ ਦਿਵਯਾਂਸ਼ੂ ਬੁੱਧੀਰਾਜਾ ਅਤੇ ਸਿਰਸਾ ਤੋਂ ਸ਼ੈਲਜਾ ਮੋਹਰੀ ਹਨ। ਇਹ ਸਾਰੇ ਕਾਂਗਰਸੀ ਉਮੀਦਵਾਰ ਹਨ, ਜਦਕਿ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ: ਸੁਸ਼ੀਲ ਗੁਪਤਾ ਅੱਗੇ ਚੱਲ ਰਹੇ ਹਨ।
ਰੁਝਾਨਾਂ ਮੁਤਾਬਕ ਇੰਡੀਆ ਗਠਜੋੜ ਸੱਤਾਧਾਰੀ ਐਨਡੀਏ ਗਠਜੋੜ ਨੂੰ ਸਖ਼ਤ ਟੱਕਰ ਦੇ ਰਿਹਾ ਹੈ। ਸ਼ੁਰੂਆਤੀ ਰੁਝਾਨਾਂ ‘ਚ ਐਨਡੀਏ ਨੂੰ ਯਕੀਨੀ ਤੌਰ ‘ਤੇ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ ਪਰ ਵਿਰੋਧੀ ਗਠਜੋੜ ਵੀ ਜ਼ੋਰਦਾਰ ਵਾਪਸੀ ਕਰਦਾ ਨਜ਼ਰ ਆ ਰਿਹਾ ਹੈ। ਇੰਡੀਆ ਗਠਜੋੜ 200 ਨੂੰ ਪਾਰ ਕਰ ਗਿਆ ਹੈ।
ਦੱਸ ਦਈਏ ਕਿ ਸਖਤ ਸੁਰੱਖਿਆ ਦੇ ਨਾਲ-ਨਾਲ ਸਾਰੇ ਗਿਣਤੀ ਕੇਂਦਰਾਂ ‘ਤੇ ਸੀਸੀਟੀਵੀ ਕੈਮਰਿਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ ਦੌਰਾਨ EVM ਅਤੇ VVPAT ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਵਾਰ ਲੋਕ ਸਭਾ ਚੋਣਾਂ ਵਿੱਚ 64 ਕਰੋੜ 20 ਲੱਖ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਪਾਈ ਹੈ।