ਪੜਚੋਲ ਕਰੋ
Advertisement
ਸੰਨੀ ਦਿਓਲ ਨੂੰ ਟਿਕਟ ਦੇਣ 'ਤੇ ਦੁਖੀ ਵਿਨੋਦ ਖੰਨਾ ਦੀ ਪਤਨੀ ਤੇ ਰਾਮਦੇਵ ਦੇ ਚਹੇਤੇ ਸਲਾਰੀਆ
ਬੀਜੇਪੀ ਲੀਡਰ ਸਵਰਨ ਸਲਾਰੀਆ ਵੀ ਪਾਰਟੀ ਦੇ ਫੈਸਲੇ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਪਾਰਟੀ ਵੱਲੋਂ ਸੰਨੀ ਦਿਓਲ ਨੂੰ ਟਿਕਟ ਦਿੱਤੇ ਜਾਣ ਮਗਰੋਂ ਸਲਾਰੀਆ ਨੂੰ ਆਪਣਾ ਹੱਕ ਜਾਂਦਾ ਦਿੱਸ ਰਿਹਾ ਹੈ। ਇਸ ਲਈ ਉਹ ਸੰਨੀ ਦਿਓਲ ਤੇ ਬੀਜੇਪੀ ਖ਼ਿਲਾਫ਼ ਰੋਡ ਸ਼ੋਅ ਕੱਢ ਸਕਦੇ ਹਨ।
ਨਵੀਂ ਦਿੱਲੀ: ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਸੰਨੀ ਦਿਓਲ ਨੂੰ ਉਮੀਦਵਾਰ ਬਣਾਉਣ ਮਗਰੋਂ ਬੀਜੇਪੀ ਵਿੱਚ ਬਗ਼ਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਸ਼ਨੀਵਾਰ ਨੂੰ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਦੇ ਫੈਸਲੇ 'ਤੇ ਅਸੰਤੁਸ਼ਟੀ ਜ਼ਾਹਰ ਕੀਤੀ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇਣ ਭਰੋਸਾ ਦਿੱਤਾ ਸੀ ਪਰ ਐਨ ਮੌਕੇ 'ਤੇ ਟਿਕਟ ਸੰਨੀ ਦਿਓਲ ਨੂੰ ਦੇ ਦਿੱਤੀ ਗਈ। ਆਸ ਨਹੀਂ ਸੀ ਕਿ ਪਾਰਟੀ ਵਿਤਕਰਾ ਕਰੇਗੀ। ਹਾਲਾਂਕਿ, ਉਨ੍ਹਾਂ ਸਾਫ਼ ਕਿਹਾ ਕਿ ਉਹ ਮੋਦੀ ਨੂੰ ਹੀ ਦੁਬਾਰਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹਨ। ਉੱਧਰ, ਬੀਜੇਪੀ ਲੀਡਰ ਸਵਰਨ ਸਲਾਰੀਆ ਵੀ ਫੈਸਲੇ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਪਾਰਟੀ ਵੱਲੋਂ ਸੰਨੀ ਦਿਓਲ ਨੂੰ ਟਿਕਟ ਦਿੱਤੇ ਜਾਣ ਮਗਰੋਂ ਸਲਾਰੀਆ ਨੂੰ ਆਪਣਾ ਹੱਕ ਜਾਂਦਾ ਦਿੱਸ ਰਿਹਾ ਹੈ।
ਦੱਸ ਦੇਈਏ ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਬੀਜੇਪੀ ਨੇ ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਨੂੰ ਉਮੀਦਵਾਰ ਬਣਾਇਆ ਸੀ। ਉਨ੍ਹਾਂ ਕਾਂਗਰਸੀ ਉਮੀਦਵਾਰ ਪ੍ਰਤਾਪ ਬਾਜਵਾ ਨੂੰ ਹਰਾ ਕੇ ਲੋਕ ਸਭਾ ਵਿੱਚ ਥਾਂ ਪੱਕੀ ਕੀਤੀ। ਪਰ ਉਨ੍ਹਾਂ ਦੀ ਮੌਤ ਤੋਂ ਬਾਅਦ 2017 'ਚ ਜ਼ਿਮਨੀ ਚੋਣਾਂ ਹੋਈਆਂ ਤੇ ਬੀਜੇਪੀ ਨੇ ਸਵਰਨ ਸਲਾਰੀਆ ਨੂੰ ਉਮੀਦਵਾਰ ਖੜ੍ਹਾ ਕੀਤਾ ਸੀ। ਇੱਧਰੋਂ, ਕਾਂਗਰਸ ਨੇ ਮੌਜੂਦਾ ਸੰਸਦ ਮੈਂਬਰ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜਾਖੜ ਨੇ ਸਲਾਰੀਆ ਨੂੰ ਹਰਾ ਦਿੱਤਾ ਸੀ। ਹੁਣ ਬੀਜੇਪੀ ਨੇ ਕਵਿਤਾ ਤੇ ਸਲਾਰੀਆ ਨੂੰ ਛੱਡ ਦਿਓਲ ਨੂੰ ਟਿਕਟ ਦੇ ਦਿੱਤੀ ਹੈ।Kavita Khanna, wife of late actor Vinod Khanna on being denied a ticket by BJP from Gurdaspur: It is my decision that I'm not going to make this a personal issue and make a personal sacrifice and put my entire might and support with Prime Minister Narendra Modi. pic.twitter.com/96EAVb6vEu
— ANI (@ANI) April 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement