Narayan Rane On Udhav Thackeray: 'ਕੇਜਰੀਵਾਲ ਤੋਂ ਬਾਅਦ ਹੁਣ ਊਧਵ ਠਾਕਰੇ ਹੋਣਗੇ ਗ੍ਰਿਫਤਾਰ', ਭਾਜਪਾ ਨੇਤਾ ਨਾਰਾਇਣ ਰਾਣੇ ਦਾ ਦਾਅਵਾ
Narayan Rane On Udhav Thackeray: ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਤੋਂ ਪਹਿਲਾਂ, ਭਾਰਤੀ ਜਨਤਾ ਪਾਰਟੀ (BJP) ਦੇ ਇੱਕ ਸੀਨੀਅਰ ਨੇਤਾ ਨੇ ਹੁਣ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਗ੍ਰਿਫਤਾਰੀ ਦੀ ਚੇਤਾਵਨੀ ਦਿੱਤੀ ਹੈ।
Lok Sabha Elections 2024: ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਤੋਂ ਪਹਿਲਾਂ, ਭਾਰਤੀ ਜਨਤਾ ਪਾਰਟੀ (BJP) ਦੇ ਇੱਕ ਸੀਨੀਅਰ ਨੇਤਾ ਨੇ ਹੁਣ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਗ੍ਰਿਫਤਾਰੀ ਦੀ ਚੇਤਾਵਨੀ ਦਿੱਤੀ ਹੈ। ਨਰਾਇਣ ਰਾਣੇ ਨੇ ਕਿਹਾ ਕਿ ਦਿੱਲੀ ਆਬਕਾਰੀ ਨੀਤੀ ਭ੍ਰਿਸ਼ਟਾਚਾਰ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੇ ਜੇਲ੍ਹ ਜਾਣ ਦੀ ਵਾਰੀ ਹੈ।
ਜੇਲ੍ਹ ਜਾਣ ਦੀ ਵਾਰੀ ਊਧਵ ਠਾਕਰੇ ਦੀ
ਉਨ੍ਹਾਂ ਮਹਾਰਾਸ਼ਟਰ ਵਿੱਚ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਜੇਲ੍ਹ ਜਾਣ ਦੀ ਵਾਰੀ ਊਧਵ ਠਾਕਰੇ ਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ।
ਕੀ ਕਹਿਣਾ ਹੈ ਕੇਂਦਰੀ ਮੰਤਰੀ ਨਰਾਇਣ ਰਾਣੇ ਦਾ?
ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਨਰਾਇਣ ਰਾਣੇ ਨੇ ਕਿਹਾ ਕਿ ਕੇਜਰੀਵਾਲ ਤੋਂ ਬਾਅਦ ਊਧਵ ਠਾਕਰੇ ਵੀ ਜੇਲ੍ਹ ਜਾ ਸਕਦੇ ਹਨ। ਊਧਵ ਠਾਕਰੇ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮਨੀ ਲਾਂਡਰਿੰਗ ਕੇਸ, ਦਿਸ਼ਾ ਸਾਲੀਅਨ ਕੇਸ, ਸੁਸ਼ਾਂਤ ਸਿੰਘ ਖੁਦਕੁਸ਼ੀ ਕੇਸ, ਨਗਰ ਨਿਗਮ ਭ੍ਰਿਸ਼ਟਾਚਾਰ ਸਮੇਤ ਕਈ ਮੁੱਦੇ ਹਨ। ਇਹ ਮੁੱਦੇ ਛੇਤੀ ਹੀ ਠਾਕਰੇ ਨੂੰ ਜੇਲ੍ਹ ਭੇਜ ਸਕਦੇ ਹਨ।
'ਊਧਵ ਠਾਕਰੇ 'ਚ ਅਮਿਤ ਸ਼ਾਹ ਨੂੰ ਚੇਤਾਵਨੀ ਦੇਣ ਦੀ ਹਿੰਮਤ ਨਹੀਂ ਹੈ'
ਨਰਾਇਣ ਰਾਣੇ ਨੇ ਕਿਹਾ ਕਿ ਊਧਵ ਠਾਕਰੇ ਮੈਨੂੰ ਕੋਂਕਣ 'ਚ ਕੋਈ ਚਿਤਾਵਨੀ ਨਾ ਦੇਣ। ਜੇ ਹਿੰਮਤ ਹੈ ਤਾਂ ਆਪਣੀ ਪ੍ਰੋਟੈਕਸ਼ਨ ਚੋਂ ਨਿਕਲ ਕੇ ਮੇਰੇ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੂੰ ਚੇਤਾਵਨੀ ਦੇਣਾ ਇੰਨਾ ਆਸਾਨ ਨਹੀਂ ਹੈ। ਊਧਵ ਠਾਕਰੇ ਵਿੱਚ ਇੰਨੀ ਹਿੰਮਤ ਨਹੀਂ ਹੈ।
ਬਾਲਾ ਸਾਹਿਬ ਠਾਕਰੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਊਧਵ ਠਾਕਰੇ ਉਨ੍ਹਾਂ ਦੇ ਨਾਂ 'ਤੇ ਸਿਰਫ ਇਕ ਧੱਬਾ ਹੈ। ਨਰਾਇਣ ਰਾਣੇ ਨੇ ਕਿਹਾ, "ਮੈਂ ਬੋਲਦਾ ਨਹੀਂ, ਕਰ ਕੇ ਦਿਖਾਉਂਦਾ ਹਾਂ। ਜੇ ਮੈਂ ਇੱਥੇ ਕੁਝ ਕਹਾਂਗਾ ਤਾਂ ਸਬੂਤ ਬਣ ਜਾਵੇਗਾ।" ਰਾਜ ਠਾਕਰੇ ਦੀ ਤਾਰੀਫ ਕਰਦੇ ਹੋਏ ਰਾਣੇ ਨੇ ਕਿਹਾ, "ਰਾਜ ਠਾਕਰੇ ਅਤੇ ਊਧਵ ਠਾਕਰੇ 'ਚ ਫਰਕ ਹੈ। ਰਾਜ ਠਾਕਰੇ ਦੋਸਤੀ ਦੇ ਹੱਕਦਾਰ ਹਨ, ਜਦਕਿ ਕੇਜਰੀਵਾਲ ਤੋਂ ਬਾਅਦ ਊਧਵ ਠਾਕਰੇ ਜੇਲ੍ਹ ਜਾ ਸਕਦੇ ਹਨ।"