Election 2024: ਕਾਂਗਰਸ ਦੇ ਸਾਰੇ ਖਾਤੇ ਫ੍ਰੀਜ਼, ਚੋਣਾਂ ਤੋਂ ਪਹਿਲਾਂ ਖੜਗੇ ਦਾ ਇਲਜ਼ਾਮ, ਮਾਕਨ ਬੋਲੇ- 210 ਕਰੋੜ ਦਾ ਪੇਨਲਟੀ ਵੀ ਲਾਈ, ਇਹ ਤਾਂ ਤਾਨਾਸ਼ਾਹੀ ਹੈ
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਬੁਲਾਰੇ ਅਜੇ ਮਾਕਨ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਰੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ, ਜਿਸ ਦਾ ਮਤਲਬ ਹੈ ਕਿ ਲੋਕਤੰਤਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ।
Lok Sabha Elections 2024: ਲੋਕ ਸਭਾ ਚੋਣਾਂ (Lok Sabha elections) ਤੋਂ ਪਹਿਲਾਂ ਕਾਂਗਰਸ ਦੇ ਬੁਲਾਰੇ ਅਜੇ ਮਾਕਨ (Ajay Maken) ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ (congress party) ਦੇ ਸਾਰੇ ਖਾਤੇ ਫ੍ਰੀਜ਼ (freeze accounts) ਕਰ ਦਿੱਤੇ ਗਏ ਹਨ, ਜਿਸ ਦਾ ਮਤਲਬ ਹੈ ਕਿ ਲੋਕਤੰਤਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। ਇੱਕ-ਦੋ ਹਫ਼ਤਿਆਂ ਵਿੱਚ ਚੋਣਾਂ ਦਾ ਐਲਾਨ ਹੋ ਜਾਣਾ ਹੈ। ਅਜਿਹੀ ਸਥਿਤੀ ਵਿੱਚ ਅਜਿਹਾ ਕਰਨਾ ਤਾਨਾਸ਼ਾਹੀ ਹੈ।
ਸ਼ੁੱਕਰਵਾਰ (16 ਫਰਵਰੀ) ਨੂੰ ਕਾਂਗਰਸ ਦੇ ਖਜ਼ਾਨਚੀ ਅਜੇ ਮਾਕਨ ਨੇ ਕਿਹਾ ਕਿ ਆਮਦਨ ਕਰ ਵਿਭਾਗ (Income tax department) ਨੇ ਇੰਡੀਅਨ ਨੈਸ਼ਨਲ ਕਾਂਗਰਸ (Indian National Congress) ਅਤੇ ਇੰਡੀਅਨ ਯੂਥ ਕਾਂਗਰਸ (Indian Youth Congress) ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਹਨ। ਇਹ ਕਾਰਵਾਈ ਸਾਲ 2018-19 ਦੀ ਆਈਟੀ ਰਿਟਰਨ ਭਰਨ ਵਿੱਚ 45 ਦਿਨਾਂ ਦੀ ਦੇਰੀ ਕਾਰਨ ਕੀਤੀ ਗਈ ਹੈ।
210 ਕਰੋੜ ਰੁਪਏ ਦੀ ਮੰਗ ਕੀਤੀ ਆਮਦਨ ਕਰ ਵਿਭਾਗ ਨੇ
ਅਜੇ ਮਾਕਨ ਨੇ ਐਕਸ (ਪਹਿਲਾਂ ਟਵਿੱਟਰ) ਉੱਤੇ ਲਿਖਿਆ ਕਿ, 'ਇਹ ਕਾਂਗਰਸ ਦਾ ਖ਼ਾਤਾ ਬੰਦ ਨਹੀਂ ਕੀਤਾ ਗਿਆ ਹੈ ਬਲਕਿ ਲੋਕਤੰਤਰ ਨੂੰ ਬੰਦ ਕਰ ਦਿੱਤਾ ਗਿਆ ਹੈ। ਜਦਕਿ ਚੋਣਾਂ ਦਾ ਐਲਾਨ ਸਿਰਫ਼ ਇੱਕ ਮਹੀਨਾ ਦੂਰ ਹੈ। ਉਨ੍ਹਾਂ ਨੇ ਮੁੱਖ ਵਿਰੋਧੀ ਪਾਰਟੀ ਦਾ ਖਾਤਾ ਫ੍ਰੀਜ਼ ਕਰ ਦਿੱਤਾ ਹੈ, ਕੀ ਦੇਸ਼ ਵਿੱਚ ਸਿਰਫ਼ ਇੱਕ ਪਾਰਟੀ ਦਾ ਸ਼ਾਸਨ ਰਹੇਗਾ?'' ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੇ ਚਾਰ ਖਾਤੇ ਫ੍ਰੀਜ਼ ਕੀਤੇ ਗਏ ਹਨ। ਮਾਕਨ ਨੇ ਕਿਹਾ ਕਿ ਪਾਰਟੀ ਨੇ ਆਪਣੇ ਖਾਤੇ ਨੂੰ ਡੀਫ੍ਰੀਜ਼ ਕਰਨ ਲਈ ਇਨਕਮ ਟੈਕਸ ਅਪੀਲੀ ਅਥਾਰਟੀ (ਆਈਟੀਏਟੀ) ਕੋਲ ਪਹੁੰਚ ਕੀਤੀ ਹੈ। ਆਮਦਨ ਕਰ ਵਿਭਾਗ ਨੇ ਪਾਰਟੀ ਤੋਂ 210 ਕਰੋੜ ਰੁਪਏ ਦੀ ਮੰਗ ਕੀਤੀ ਹੈ। ਮਾਕਨ ਨੇ ਕਿਹਾ, ਉਹਨਾਂ ਨੂੰ 31 ਦਸੰਬਰ, 2019 ਤੱਕ 2018-19 ਲਈ ਆਪਣੀ ਆਈਟੀ ਰਿਟਰਨ ਫਾਈਲ ਕਰਨੀ ਪਵੇਗੀ। ਉਦੋਂ ਤੱਕ ਪਾਰਟੀ ਨੂੰ 40-45 ਦਿਨਾਂ ਦੀ ਦੇਰੀ ਨਾਲ ਰਿਟਰਨ ਫਾਈਲ ਕਰਨੀ ਪੈਂਦੀ ਸੀ।
#WATCH | Congress Treasurer Ajay Maken says "Right now we don't have any money to spend, to pay electricity bills, to pay salaries to our employees. Everything will be impacted, not only Nyay Yatra but all political activities will be impacted..." pic.twitter.com/61xILbtuVZ
— ANI (@ANI) February 16, 2024
सत्ता के नशे में चूर, मोदी सरकार ने लोक सभा चुनाव के ठीक पहले देश की सबसे बड़ी विपक्षी पार्टी - भारतीय राष्ट्रीय कांग्रेस - के Accounts Frozen कर दिए है।
— Mallikarjun Kharge (@kharge) February 16, 2024
ये लोकतंत्र पर गहरा आघात है।
भाजपा ने जो असंवैधानिक धन इकट्ठा किया है, उसका इस्तेमाल वे चुनाव में करेंगे, लेकिन हमने…