ਪੜਚੋਲ ਕਰੋ
Advertisement
LPG Gas Cylinder : LPG ਖਪਤਕਾਰਾਂ ਨੂੰ ਹੁਣ ਸਾਲ 'ਚ ਮਿਲਣਗੇ ਸਿਰਫ 15 ਸਿਲੰਡਰ, ਮਹੀਨੇ ਦਾ ਕੋਟਾ ਵੀ ਤੈਅ
ਨਵੀਂ ਦਿੱਲੀ : ਘਰੇਲੂ LPG ਖਪਤਕਾਰਾਂ (Domestic LPG Consumers) ਨੂੰ ਹੁਣ ਸਿਲੰਡਰ ਲਈ ਰਾਸਨਿੰਗ ਦੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ। ਹੁਣ ਨਵੇਂ ਨਿਯਮਾਂ ਮੁਤਾਬਕ ਇਕ ਕੁਨੈਕਸ਼ਨ 'ਤੇ ਇਕ ਸਾਲ 'ਚ ਸਿਰਫ 15 ਸਿਲੰਡਰ ਹੀ ਮਿਲਣਗੇ।
ਨਵੀਂ ਦਿੱਲੀ : ਘਰੇਲੂ LPG ਖਪਤਕਾਰਾਂ (Domestic LPG Consumers) ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਹੁਣ ਨਵੇਂ ਨਿਯਮਾਂ ਮੁਤਾਬਕ ਇਕ ਕੁਨੈਕਸ਼ਨ 'ਤੇ ਇਕ ਸਾਲ 'ਚ ਸਿਰਫ 15 ਸਿਲੰਡਰ ਹੀ ਮਿਲਣਗੇ। ਕਿਸੇ ਵੀ ਹਾਲਤ ਵਿੱਚ ਇਸ ਤੋਂ ਵੱਧ ਸਿਲੰਡਰ ਨਹੀਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਕ ਮਹੀਨੇ ਦਾ ਕੋਟਾ ਵੀ ਤੈਅ ਕੀਤਾ ਗਿਆ ਹੈ। ਕੋਈ ਵੀ ਖਪਤਕਾਰ ਇੱਕ ਮਹੀਨੇ ਦੇ ਅੰਦਰ ਦੋ ਤੋਂ ਵੱਧ ਸਿਲੰਡਰ ਨਹੀਂ ਲੈ ਸਕਦਾ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਘਰੇਲੂ ਗੈਰ-ਸਬਸਿਡੀ ਕੁਨੈਕਸ਼ਨ ਧਾਰਕ ਜਿੰਨੇ ਵੀ ਸਿਲੰਡਰ ਚਾਹੁੰਦੇ ਸਨ, ਪ੍ਰਾਪਤ ਕਰ ਸਕਦੇ ਸਨ।
ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਇਹ ਫੈਸਲਾ
ਵਿਤਰਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਾਸ਼ਨਿੰਗ ਲਈ ਸਾਫਟਵੇਅਰ ਵਿੱਚ ਬਦਲਾਅ ਕੀਤੇ ਗਏ ਹਨ। ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਲੰਬੇ ਸਮੇਂ ਤੋਂ ਵਿਭਾਗ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉੱਥੇ ਘਰੇਲੂ ਗੈਰ-ਸਬਸਿਡੀ ਵਾਲੇ ਰਿਫਿਲ ਦੀ ਵਰਤੋਂ ਵਪਾਰਕ ਨਾਲੋਂ ਸਸਤੀ ਹੋਣ ਕਾਰਨ ਕੀਤੀ ਜਾ ਰਹੀ ਹੈ।
ਸਬਸਿਡੀ ਵਾਲੇ ਲੋਕਾਂ ਨੂੰ ਮਿਲਣਗੇ ਸਿਰਫ 12 ਸਿਲੰਡਰ
ਜਾਣਕਾਰੀ ਮੁਤਾਬਕ ਇਹ ਬਦਲਾਅ ਤਿੰਨੋਂ ਤੇਲ ਕੰਪਨੀਆਂ ਦੇ ਖਪਤਕਾਰਾਂ 'ਤੇ ਲਾਗੂ ਹੋਏ ਹਨ। ਜਿਹੜੇ ਲੋਕ ਸਬਸਿਡੀ ਵਾਲੀ ਘਰੇਲੂ ਗੈਸ ਲਈ ਰਜਿਸਟਰਡ ਹਨ, ਉਨ੍ਹਾਂ ਨੂੰ ਇਸ ਦਰ 'ਤੇ ਸਾਲ 'ਚ ਸਿਰਫ 12 ਸਿਲੰਡਰ ਹੀ ਮਿਲਣਗੇ। ਜੇਕਰ ਇਸ ਤੋਂ ਜ਼ਿਆਦਾ ਦੀ ਜ਼ਰੂਰਤ ਹੈ ਤਾਂ ਬਿਨਾਂ ਸਬਸਿਡੀ ਵਾਲਾ ਸਿਲੰਡਰ ਹੀ ਲੈਣਾ ਹੋਵੇਗਾ।
15 ਤੋਂ ਵੱਧ ਨਹੀਂ ਹੋ ਸਕਦੀ ਗਿਣਤੀ
ਦੱਸਿਆ ਜਾ ਰਿਹਾ ਹੈ ਕਿ ਰਾਸ਼ਨਿੰਗ ਤਹਿਤ ਇਕ ਕੁਨੈਕਸ਼ਨ 'ਤੇ ਮਹੀਨੇ 'ਚ ਸਿਰਫ ਦੋ ਸਿਲੰਡਰ ਹੀ ਮਿਲਣਗੇ। ਹਾਲਾਂਕਿ, ਕਿਸੇ ਵੀ ਹਾਲਤ ਵਿੱਚ ਇਹ ਗਿਣਤੀ ਇੱਕ ਸਾਲ ਵਿੱਚ 15 ਤੋਂ ਵੱਧ ਨਹੀਂ ਹੋ ਸਕਦੀ। ਜੇਕਰ ਕੋਈ ਖਪਤਕਾਰ ਗੈਸ ਦੀ ਜ਼ਿਆਦਾ ਕੀਮਤ ਵਸੂਲ ਰਿਹਾ ਹੈ ਤਾਂ ਇਸ ਦਾ ਸਬੂਤ ਦਿੰਦੇ ਹੋਏ ਉਸ ਨੂੰ ਤੇਲ ਕੰਪਨੀ ਦੇ ਅਧਿਕਾਰੀ ਤੋਂ ਮਨਜ਼ੂਰੀ ਲੈਣੀ ਪਵੇਗੀ। ਕੇਵਲ ਤਦ ਹੀ ਤੁਸੀਂ ਇੱਕ ਵਾਧੂ ਰੀਫਿਲ ਪ੍ਰਾਪਤ ਕਰ ਸਕਦੇ ਹੋ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਜਲੰਧਰ
ਪੰਜਾਬ
Advertisement