ਪੜਚੋਲ ਕਰੋ
Advertisement
ਮੋਦੀ ਰਾਜ ਦੇ 17 ਮਹੀਨਿਆਂ 'ਚ 19 ਵਾਰ ਗੈਸ ਮਹਿੰਗੀ, ਗੁਜਰਾਤ ਚੋਣਾਂ ਕਰਕੇ ਹੁਣ ਲਾਈ ਬਰੇਕ
ਨਵੀਂ ਦਿੱਲੀ: ਪਿਛਲੇ 17 ਮਹੀਨਿਆਂ 'ਚ 19 ਵਾਰ ਐਲਪੀਜੀ ਗੈਸ ਸਿਲੰਡਰ ਦੇ ਰੇਟ ਵਧੇ ਹਨ। ਪੂਰੇ 76.5 ਰੁਪਏ ਦਾ ਵਾਧਾ ਹੋਇਆ ਹੈ। ਮੁਲਕ ਦੀਆਂ ਤੇਲ ਕੰਪਨੀਆਂ ਨੇ ਇਸ ਮਹੀਨੇ ਰੇਟ ਨਾ ਵਧਾਉਣ ਦਾ ਫੈਸਲਾ ਲਿਆ ਹੈ। ਸਰਕਾਰੀ ਕੰਪਨੀ ਇੰਡੀਅਨ ਆਇਲ ਕਾਰਪ, ਭਾਰਤ ਪੈਟ੍ਰੋਲੀਅਮ ਤੇ ਹਿੰਦੁਸਤਾਨ ਪੈਟ੍ਰੋਲੀਅਮ ਪਿਛਲੇ ਸਾਲ ਜੁਲਾਈ ਤੋਂ ਹਰ ਮਹੀਨੇ ਐਲਪੀਜੀ ਸਿਲੰਡਰ ਮਹਿੰਗਾ ਕਰ ਰਹੇ ਹਨ।
ਉਨ੍ਹਾਂ ਦਾ ਮਕਸਦ 2018 ਤੱਕ ਸਰਕਾਰੀ ਸਬਸਿਡੀ ਨੂੰ ਖਤਮ ਕਰਨਾ ਹੈ। ਇਸ ਵਾਰ ਗੁਜਰਾਤ ਚੋਣਾਂ ਤੋਂ ਪਹਿਲਾਂ ਰੇਟ ਨਹੀਂ ਵਧਾਏ ਗਏ। ਤਿੰਨੇ ਕੰਪਨੀਆਂ ਦੇ ਵੱਡੇ ਅਧਿਕਾਰੀਆਂ ਨੇ ਕਿਹਾ ਕਿ ਇਸ ਮਹੀਨੇ ਐਲਜੀਪੀ ਸਿਲੰਡਰ ਮਹਿੰਗਾ ਨਹੀਂ ਕੀਤਾ ਪਰ ਇਸ ਬਾਰੇ ਹੋਰ ਕੁਝ ਨਹੀਂ ਦਸ ਸਕਦੇ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਗੁਜਰਾਤ ਚੋਣਾਂ ਕਰਕੇ ਇਸ ਵਾਰ ਰੇਟ ਨਹੀਂ ਵਧਾਏ ਗਏ ਤਾਂ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਕੰਪਨੀਆਂ ਮੁਤਾਬਕ ਐਲਪੀਜੀ ਦੀ ਕੀਮਤ ਇੱਕ ਨਵੰਬਰ ਨੂੰ 4.5 ਰੁਪਏ ਵਧਾਈ ਗਈ ਸੀ ਜਿਸ ਨਾਲ ਇਹ 495 ਰੁਪਏ ਹੋ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement