Made in India: ਸਰਕਾਰ ਨੇ ਕਿਹਾ- ਅੱਜ ਭਾਰਤ 'ਚ ਵਿਕਣ ਵਾਲੇ 99.2% ਫੋਨ ਮੇਡ ਇਨ ਇੰਡਿਆ, 2014 ਤੱਕ ਇੰਪੋਰਟ 'ਤੇ ਨਿਰਭਰ ਸੀ ਦੇਸ਼
Ashwini Vaishnaw: ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ, ਅਸ਼ਵਨੀ ਵੈਸ਼ਨਵ ਨੇ ਕਿਹਾ ਕਿ 2014 ਵਿੱਚ ਦੇਸ਼ ਦਾ 78 ਫੀਸਦੀ ਮੋਬਾਈਲ ਉਦਯੋਗ ਦਰਾਮਦ 'ਤੇ ਨਿਰਭਰ ਸੀ ਅਤੇ ਅੱਜ ਭਾਰਤ 'ਚ ਵਿਕਣ ਵਾਲੇ 99.2 ਫੀਸਦੀ ਮੋਬਾਈਲ 'ਮੇਡ ਇਨ ਇੰਡੀਆ'
Made in India: ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ, ਅਸ਼ਵਨੀ ਵੈਸ਼ਨਵ ਨੇ ਕਿਹਾ ਕਿ 2014 ਵਿੱਚ ਦੇਸ਼ ਦਾ 78 ਫੀਸਦੀ ਮੋਬਾਈਲ ਉਦਯੋਗ ਦਰਾਮਦ 'ਤੇ ਨਿਰਭਰ ਸੀ ਅਤੇ ਅੱਜ 9 ਸਾਲਾਂ ਬਾਅਦ 2023 ਵਿੱਚ ਭਾਰਤ ਵਿੱਚ ਵਿਕਣ ਵਾਲੇ 99.2 ਫੀਸਦੀ ਮੋਬਾਈਲ 'ਮੇਡ ਇਨ ਇੰਡੀਆ' ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਇੰਪੋਰਟ 'ਤੇ ਨਿਰਭਰਤਾ ਕਾਫੀ ਹੱਦ ਤੱਕ ਘੱਟ ਗਈ ਹੈ।
Met Mobile industry to review progress.
— Ashwini Vaishnaw (@AshwiniVaishnaw) November 25, 2023
📱Industry has grown 20 times in 9 years.
👉2014: 78% import dependent
👉2023: 99.2% of all mobiles sold in India are ‘Made In India’. pic.twitter.com/SxUeDwNjsn
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਾਰਤ ਦੇ ਮੇਡ ਇਨ ਇੰਡੀਆ ਨੂੰ ਲੈ ਕੇ ਕਿੰਨੇ ਗੰਭੀਰ ਹਨ, ਇਸ ਦਾ ਤਾਜ਼ਾ ਸਬੂਤ ਦਿੱਤਾ ਹੈ। ਮੋਬਾਈਲ ਉਦਯੋਗ ਵਿੱਚ ਮੋਦੀ ਸਰਕਾਰ ਦੀ ਉਪਲਬਧੀ ਦਾ ਐਲਾਨ ਕਰਦੇ ਹੋਏ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ ਵਿੱਚ ਮੋਬਾਈਲ ਉਤਪਾਦਨ ਸਿਰਫ 9 ਸਾਲਾਂ ਵਿੱਚ 20 ਗੁਣਾ ਵਧਿਆ ਹੈ। ਉਨ੍ਹਾਂ ਨੇ ਇਹ ਜਾਣਕਾਰੀ ਮੋਬਾਈਲ ਉਦਯੋਗ ਦੇ ਮਾਹਿਰਾਂ ਨਾਲ ਮੀਟਿੰਗ ਤੋਂ ਬਾਅਦ ਸੋਸ਼ਲ ਸਾਈਟ ਐਕਸ 'ਤੇ ਦਿੱਤੀ ਹੈ।
ਮੰਤਰੀ ਨੇ ਕਿਹਾ ਕਿ ਭਾਰਤ 'ਚ ਵਿਕਣ ਵਾਲੇ 99.2 ਫੀਸਦੀ ਫੋਨ 'ਤੇ ਮੇਡ ਇਨ ਇੰਡੀਆ ਸਟੈਂਪ ਹੈ, ਜੋ ਕਿ ਹਰ ਦੇਸ਼ ਵਾਸੀ ਲਈ ਮਾਣ ਵਾਲੀ ਗੱਲ ਹੈ। ਅਸ਼ਵਨੀ ਵੈਸ਼ਨਵ ਨੇ ਇਹ ਜਾਣਕਾਰੀ ਦੇਸ਼ਵਾਸੀਆਂ ਦੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਸਾਂਝੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੋਬਾਈਲ ਸੈਕਟਰ ਦੇ ਇਸ ਵਾਧੇ ਨੇ ਨਾ ਸਿਰਫ਼ ਘਰੇਲੂ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕੀਤਾ ਹੈ ਬਲਕਿ ਵਿਦੇਸ਼ੀ ਅਯਾਤ 'ਤੇ ਭਾਰਤ ਦੀ ਨਿਰਭਰਤਾ ਨੂੰ ਘਟਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਗੂਗਲ ਨੇ ਆਪਣੇ ਪਿਕਸਲ ਫੋਨ ਬਾਰੇ ਕਿਹਾ ਹੈ ਕਿ ਇਸ ਫੋਨ ਨੂੰ ਭਾਰਤ 'ਚ ਤਿਆਰ ਕੀਤਾ ਜਾਵੇਗਾ। ਭਾਰਤ 'ਚ ਵਿਕਣ ਵਾਲੇ ਪਿਕਸਲ ਫੋਨ ਭਾਰਤ 'ਚ ਬਣੇ ਹੋਣਗੇ। ਇਸ ਤੋਂ ਪਹਿਲਾਂ ਐਪਲ, ਸੈਮਸੰਗ, ਸ਼ਿਓਮੀ, ਰੀਅਲਮੀ, ਓਪੋ, ਵੀਵੋ ਅਤੇ ਵਨਪਲੱਸ ਵਰਗੇ ਕਈ ਬ੍ਰਾਂਡ ਭਾਰਤ 'ਚ ਆਪਣੇ ਫੋਨ ਬਣਾ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।