ਡੇਢ ਸਾਲ ਦੀ ਬੇਟੀ ਨੂੰ ਗੋਦੀ ਚੁੱਕ ਕੇ ਡਿਊਟੀ 'ਤੇ ਸੀ DSP, ਮੁੱਖ ਮੰਤਰੀ ਨੇ ਇੰਝ ਕੀਤੀ ਤਾਰੀਫ
ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਦੇ ਕੰਮ ਨੂੰ ਸਲਾਉਂਦਿਆਂ ਤਸਵੀਰਾਂ ਟਵਿਟਰ 'ਤੇ ਸ਼ੇਅਰ ਕੀਤੀਆਂ। ਉਨ੍ਹਾਂ ਲਿਖਿਆ ਆਪਣੇ ਕੰਮ ਪ੍ਰਤੀ ਉਨ੍ਹਾਂ ਦਾ ਇਹ ਸਮਰਪਣ ਸ਼ਲਾਘਾਯੋਗ ਹੈ।
ਅਲੀਰਾਜਪੁਰ: ਮੁੱਖ ਮੰਤਰੀ ਸ਼ਿਵਰਾਜ ਸਿੰਘ ਦੇ ਅਲੀਰਾਜਪੁਰ ਦੌਰੇ ਦੌਰਾਨ ਡੀਐਸਪੀ ਮੋਨਿਕਾ ਸਿੰਘ ਆਪਣੀ ਡੇਢ ਸਾਲ ਦੀ ਬੇਟੀ ਨੂੰ ਗੋਡ 'ਚ ਚੁੱਕੀ ਡਿਊਟੀ 'ਤੇ ਤਾਇਨਾਤ ਸੀ। ਮੁੱਖ ਮੰਤਰੀ ਦੀ ਨਜ਼ਰ ਜਦੋਂ ਡੀਐਸਪੀ ਮੋਨਿਕਾ ਤੇ ਉਨ੍ਹਾਂ ਦੀ ਬੇਟੀ 'ਤੇ ਪਈ ਤਾਂ ਉਹ ਉਨ੍ਹਾਂ ਕੋਲ ਪਹੁੰਚੇ ਤੇ ਉਨ੍ਹਾਂ ਦੇ ਜਜ਼ਬੇ ਦੀ ਤਾਰੀਫ਼ ਕੀਤੀ।
ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਦੇ ਕੰਮ ਨੂੰ ਸਲਾਉਂਦਿਆਂ ਤਸਵੀਰਾਂ ਟਵਿਟਰ 'ਤੇ ਸ਼ੇਅਰ ਕੀਤੀਆਂ। ਉਨ੍ਹਾਂ ਲਿਖਿਆ ਆਪਣੇ ਕੰਮ ਪ੍ਰਤੀ ਉਨ੍ਹਾਂ ਦਾ ਇਹ ਸਮਰਪਣ ਸ਼ਲਾਘਾਯੋਗ ਹੈ। ਮੱਧ ਪ੍ਰਦੇਸ਼ ਨੂੰ ਤੁਹਾਡੇ 'ਤੇ ਮਾਣ ਹੈ।
ਚੋਣ ਪ੍ਰਚਾਰ ਲਈ ਪਹੁੰਚੇ ਸਨ ਸ਼ਿਵਰਾਜ
ਦਰਅਸਲ ਜੋਬਟ ਵਿਧਾਨਸਭਾ ਖੇਤਰ 'ਚ ਉਪ ਚੋਣ ਹੋਣੀ ਹੈ। ਜਿਸ ਨੂੰ ਲੈਕੇ ਮੁੱਖ ਮੰਤਰੀ ਚੋਣ ਪ੍ਰਚਾਰ ਲਈ ਪਹੁੰਚੇ ਸਨ। ਦੱਸਿਆ ਜਾ ਰਿਹਾ ਹੈ ਕਿ ਜਿਸ ਹੈਲੀਪੈਡ 'ਤੇ ਸੀਐਮ ਦਾ ਹੈਲੀਕੌਪਟਰ ਉੱਤਰਿਆ ਸੀ ਉੱਥੇ ਡੀਐਸਪੀ ਮੋਨਿਕਾ ਸਿੰਘ ਦੀ ਡਿਊਟੀ ਲੱਗੀ ਸੀ। ਬੱਚੀ ਨੂੰ ਘਰ ਕੋਈ ਦੇਖਣ ਵਾਲਾ ਨਹੀਂ ਸੀ ਜਿਸ ਕਾਰਨ ਉਹ ਬੇਟੀ ਨੂੰ ਗੋਦ 'ਚ ਲੈਕੇ ਡਿਊਟੀ ਕਰ ਰਹੀ ਸੀ।
अलीराजपुर यात्रा के दौरान मैंने देखा कि डीएसपी मोनिका सिंह अपनी डेढ़ वर्ष की बेटी को बेबी कैरियर बैग में लिए ड्यूटी पर तैनात थीं।
— Shivraj Singh Chouhan (@ChouhanShivraj) October 20, 2021
अपने कर्तव्य के प्रति उनका यह समर्पण अभिनंदनीय है। मध्यप्रदेश को आप पर गर्व है।
मैं उन्हें अपनी शुभकामनाएं और लाडली बिटिया को आशीर्वाद देता हूं। pic.twitter.com/XFk7h2yxyY
ਜਦੋਂ ਸ਼ਿਵਰਾਜ ਸਿੰਘ ਨੇ ਤਾਇਨਾਤ ਡੀਐਸਪੀ ਨੂੰ ਬੇਟੀ ਨਾਲ ਦੇਖਿਆ ਤਾਂ ਉਹ ਖੁਦ ਨੂੰ ਉਨ੍ਹਾਂ ਕੋਲ ਜਾਣ ਤੋਂ ਰੋਕ ਨਹੀਂ ਸਕੇ। ਸ਼ਿਵਰਾਜ ਸਿੰਘ ਡੀਐਸਪੀ ਦੇ ਕੋਲ ਪਹੁੰਚੇ ਤੇ ਬੇਟੀ ਨੂੰ ਪਿਆਰ ਕਰਕੇ ਦੋਵਾਂ ਨਾਲ ਤਸਵੀਰ ਖਿਚਵਾਈ। ਸੀਐਮ ਨੇ ਮੋਨਿਕਾ ਦੇ ਜਜ਼ਬੇ ਨੂੰ ਸਰਾਹਿਆ ਤੇ ਉਨ੍ਹਾਂ ਦੀ ਬੇਹੱਦ ਤਾਰੀਫ ਕੀਤੀ।