ਸੂਬੇ 'ਚ ਲਗਾਤਾਰ ਦੂਜੇ ਦਿਨ ਕੋਰੋਨਾ ਦੇ 8,000 ਤੋਂ ਜ਼ਿਆਦਾ ਨਵੇਂ ਕੇਸ, ਇਕ ਸਕੂਲ ਦੇ 229 ਵਿਦਿਆਰਥੀ ਪੌਜ਼ੇਟਿਵ
ਮਹਾਰਾਸ਼ਟਰ 'ਚ ਇਨਫੈਕਸ਼ਨ ਦੇ ਕੁੱਲ ਮਾਮਲੇ ਵਧ ਕੇ 21,29,821 ਤਕ ਪਹੁੰਚ ਗਏ। ਦਿਨ 'ਚ ਇਨਫੈਕਸ਼ਨ ਨਾਲ 56 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਸੂਬੇ 'ਚ ਮ੍ਰਿਤਕਾਂ ਦੀ ਸੰਖਿਆ ਵਧ ਕੇ 51,933 ਹੋ ਗਈ। ਸੂਬੇ 'ਚ ਦਿਨ ਭਰ 'ਚ ਠੀਕ ਹੋਣ ਤੋਂ ਬਾਅਦ ਕੁੱਲ 3,744 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ।

ਮੁੰਬਈ: ਮਹਾਰਾਸ਼ਟਰ 'ਚ ਵੀਰਵਾਰ ਲਗਾਤਾਰ ਦੂਜੇ ਦਿਨ ਕੋਰੋਨਾ ਵਾਇਰਸ ਦੇ ਅੱਠ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਉੱਥ ਹੀ ਸਭ ਤੋਂ ਜ਼ਿਆਦਾ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਮਹਾਰਾਸ਼ਟਰ ਤੋਂ ਹੀ ਹਨ। ਇੱਥੇ ਪਿਛਲੇ 24 ਘੰਟਿਆਂ 'ਚ 8,702 ਨਵੇਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲਾਂ ਬੁੱਧਵਾਰ 8,807 ਨਵੇਂ ਮਾਮਲੇ ਸਾਹਮਣੇ ਆਏ ਸਨ।
ਮਹਾਰਾਸ਼ਟਰ 'ਚ ਇਨਫੈਕਸ਼ਨ ਦੇ ਕੁੱਲ ਮਾਮਲੇ ਵਧ ਕੇ 21,29,821 ਤਕ ਪਹੁੰਚ ਗਏ। ਦਿਨ 'ਚ ਇਨਫੈਕਸ਼ਨ ਨਾਲ 56 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਸੂਬੇ 'ਚ ਮ੍ਰਿਤਕਾਂ ਦੀ ਸੰਖਿਆ ਵਧ ਕੇ 51,933 ਹੋ ਗਈ। ਸੂਬੇ 'ਚ ਦਿਨ ਭਰ 'ਚ ਠੀਕ ਹੋਣ ਤੋਂ ਬਾਅਦ ਕੁੱਲ 3,744 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ। ਜਿਸ ਨਾਲ ਹੁਣ ਤਕ ਠੀਕ ਹੋ ਚੁੱਕੇ ਲੋਕਾਂ ਦੀ ਸੰਖਿਆ ਵਧ ਕੇ 20,12,367 ਹੋ ਗਈ। ਮਹਾਰਾਸ਼ਟਰ 'ਚ ਹੁਣ ਐਕਟਿਵ ਕੇਸਾਂ ਦੀ ਸੰਖਿਆ 64,260 ਹੈ।
ਵਾਸ਼ਿਮ ਦੇ ਇਕ ਸਕੂਲ 'ਚ 229 ਵਿਦਿਆਰਥੀ ਪੌਜ਼ੇਟਿਵ
ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ 'ਚ ਸਥਿਤ ਪਬਲਿਕ ਸਕੂਲ ਦੇ ਹੋਸਟਲ 'ਚ ਰਹਿਣ ਵਾਲੇ 229 ਵਿਦਿਆਰਥੀਆਂ ਦੇ ਕੋਰੋਨਾ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇੱਥੇ ਹੌਸਟਲ 'ਚ 327 ਵਿਦਿਆਰਥੀ ਰਹਿੰਦੇ ਹਨ ਜਿੰਨ੍ਹਾਂ 'ਚ 229 ਵਿਦਿਆਰਥੀ ਤੇ 4 ਕਰਮਚਾਰੀਆਂ ਨੂੰ ਕੋਰੋਨਾ ਹੋ ਗਿਆ ਹੈ। ਇਕ ਹੀ ਸਕੂਲ 'ਚ ਏਨੀ ਵੱਡੀ ਤਾਦਾਦ 'ਚ ਕੋਰੋਨਾ ਪੌਜ਼ੇਟਿਵ ਮਾਮਲੇ ਮਿਲਣ ਨਾਲ ਪ੍ਰਸ਼ਾਸਨ 'ਚ ਹੜਕੰਪ ਮੱਚ ਗਿਆ ਹੈ।






















