ਪੜਚੋਲ ਕਰੋ
Advertisement
Raigad Building Collapsed: ਹੁਣ ਤਕ ਦੋ ਦੀ ਮੌਤ, 18 ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦੀ ਖ਼ਬਰ, ਬਚਾਅ ਤੇ ਰਾਹਤ ਕਾਰਜ ਜਾਰੀ
Maharashtra Raigarh Buidling Collapse: ਹੁਣ ਤਕ ਦੀ ਜਾਂਚ 'ਚ ਪੁਲਿਸ ਨੇ ਸਿਆ ਕਿ ਇਮਾਰਤ ਦਸ ਸਾਲ ਪੁਰਾਣੀ ਸੀ। ਇਮਾਰਤ ਡਿੱਗਣ ਨਾਲ ਤਕਰੀਬਨ 70 ਲੋਕ ਮਲਬੇ ਵਿੱਚ ਫਸ ਗਏ। ਐਨਡੀਆਰਐਫ ਦੀਆਂ ਚਾਰ ਟੀਮਾਂ ਹਾਦਸੇ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੀ ਹੋਈਆਂ ਹਨ।
ਰਾਏਗੜ੍ਹ: ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ 'ਚ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਦੇ ਢਹਿ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਚ 18 ਦੇ ਕਰੀਬ ਲੋਕ ਅਜੇ ਵੀ ਮਲਬੇ ਵਿੱਚ ਫਸੇ ਹੋਏ ਹਨ। ਤਕਰੀਬਨ 50 ਲੋਕਾਂ ਨੂੰ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। NDRF ਦੀਆਂ ਚਾਰ ਟੀਮਾਂ ਹਾਦਸੇ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੀ ਹੋਈਆਂ ਹਨ।
ਦਸ ਸਾਲ ਪੁਰਾਣੀ ਇਮਾਰਤ 'ਚ ਸੀ 45 ਫਲੈਟ:
ਪੁਲਿਸ ਨੇ ਦੱਸਿਆ ਕਿ ਇਮਾਰਤ ਦਸ ਸਾਲ ਪੁਰਾਣੀ ਸੀ। ਇਮਾਰਤ ਡਿੱਗਣ ਨਾਲ ਤਕਰੀਬਨ 70 ਲੋਕ ਮਲਬੇ ਵਿੱਚ ਫਸ ਗਏ। ਇਹ ਇਮਾਰਤ ਮਹਾੜ ਤਹਿਸੀਲ ਦੇ ਕਾਜਲਪੁਰਾ ਵਿੱਚ ਬਣਾਈ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਇਮਾਰਤ ਵਿਚ 45 ਫਲੈਟ ਸੀ। ਹੁਣ ਤੱਕ ਤਕਰੀਬਨ 50 ਲੋਕਾਂ ਨੂੰ ਇਮਾਰਤ ਦੇ ਮਲਬੇ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ ਅਤੇ ਮਹਾੜ ਦੇ ਸਥਾਨਿਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜੋ ਮੁੰਬਈ ਤੋਂ ਲਗਪਗ 170 ਕਿਲੋਮੀਟਰ ਦੂਰ ਹੈ।
ਮਹਾਰਾਸ਼ਟਰ ਦੀ ਮੰਤਰੀ ਅਦਿਤੀ ਤਟਕਰੇ ਅਤੇ ਏਕਨਾਥ ਸ਼ਿੰਦੇ ਕੱਲ੍ਹ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਅਦਿਤੀ ਤਟਕਰੇ ਨੇ ਮੀਡੀਆ ਨੂੰ ਦੱਸਿਆ ਹੈ ਕਿ ਬਹੁਤ ਸਾਰੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਕੁਝ ਨੂੰ ਛੁੱਟੀ ਦੇ ਦਿੱਤੀ ਗਈ ਹੈ। ਗੰਭੀਰ ਜ਼ਖ਼ਮੀ ਲੋਕਾਂ ਨੂੰ ਢੁਕਵੇਂ ਇਲਾਜ ਲਈ ਮੁੰਬਈ ਲਿਜਾਇਆ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਘਟਨਾ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਜਾਵੇ। ਅਮਿਤ ਸ਼ਾਹ ਨੇ ਜ਼ਾਹਰ ਕੀਤਾ ਦੁੱਖ: ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਨਡੀਆਰਐਫ ਨੂੰ ਇਮਾਰਤ ਦੇ ਢਹਿ ਜਾਣ ਕਾਰਨ ਮਲਬੇ ਵਿੱਚ ਫਸੇ ਲੋਕਾਂ ਦੇ ਬਚਾਅ ਵਿੱਚ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਸੀ। ਸ਼ਾਹ ਨੇ ਟਵੀਟ ਕੀਤਾ, "ਮਹਾਰਾਸ਼ਟਰ ਦੇ ਰਾਏਗੜ੍ਹ 'ਚ ਇੱਕ ਇਮਾਰਤ ਦਾ ਢਹਿਣਾ ਬਹੁਤ ਦੁਖੀ ਹੈ। ਸਾਰਿਆਂ ਦੀ ਸੁਰੱਖਿਆ ਦੀ ਕਾਮਨਾ ਕਰਦੇ ਹਾਂ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Maharashtra: Search and rescue operation continues at the spot where a building collapsed in Kajalpura area of Raigad district last evening. As per Raigad District Collector Nidhi Chaudhari, two deaths reported so far, 18 still feared trapped. (Latest visuals) pic.twitter.com/nEgfpVFtJ3
— ANI (@ANI) August 25, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement