ਸ਼ਰਮਨਾਕ...! ਕੈਂਸਰ ਪੀੜਤ ਦਾਦੀ ਨੂੰ ਜੰਗਲ ਵਿੱਚ ਛੱਡ ਕੇ ਫ਼ਰਾਰ ਹੋਇਆ ਪੋਤਾ, ਕੂੜੇ ਦੇ ਢੇਰ 'ਚੋਂ ਮਿਲੀ 70 ਸਾਲਾ ਔਰਤ
ਮੁੰਬਈ ਵਿੱਚ ਇੱਕ ਕੂੜੇ ਦੇ ਡੰਪ ਦੇ ਕੋਲ ਇੱਕ 70 ਸਾਲਾ ਔਰਤ ਦੀ ਲਾਸ਼ ਮਿਲੀ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਔਰਤ ਦਾ ਪੋਤਾ ਉਸਨੂੰ ਕੂੜੇ ਦੇ ਡੰਪ ਦੇ ਕੋਲ ਛੱਡ ਗਿਆ ਸੀ। ਪੁਲਿਸ ਨੇ ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ।

Maharashtra News: ਮਹਾਰਾਸ਼ਟਰ ਦੇ ਮੁੰਬਈ ਵਿੱਚ ਆਰੇ ਕਲੋਨੀ ਨੇੜੇ ਜੰਗਲ ਵਿੱਚ ਆਪਣੀ ਕੈਂਸਰ ਮਰੀਜ਼ ਦਾਦੀ ਨੂੰ ਛੱਡਣ ਦੇ ਦੋਸ਼ ਵਿੱਚ ਇੱਕ 33 ਸਾਲਾ ਵਿਅਕਤੀ ਅਤੇ ਦੋ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਲਗਭਗ 70 ਸਾਲਾ ਔਰਤ 22 ਜੂਨ ਦੀ ਸਵੇਰ ਨੂੰ ਕੂੜੇ ਦੇ ਢੇਰ ਦੇ ਨੇੜੇ ਮਿਲੀ ਸੀ ਤੇ ਉਸਦੀ ਹਾਲਤ ਖਰਾਬ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ।
ਇੱਕ ਪੁਲਿਸ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਸੀਸੀਟੀਵੀ ਫੁਟੇਜ ਵਿੱਚ ਬਜ਼ੁਰਗ ਔਰਤ ਦੇ 33 ਸਾਲਾ ਪੋਤੇ ਸਾਗਰ ਸ਼ੇਵਾਲੇ, 70 ਸਾਲਾਂ ਦੇ ਜੀਜਾ ਬਾਬਾ ਸਾਹਿਬ ਗਾਇਕਵਾੜ ਅਤੇ 27 ਸਾਲਾ ਆਟੋ ਰਿਕਸ਼ਾ ਚਾਲਕ ਸੰਜੇ ਕਾਦਰਸ਼ਮ ਨੂੰ ਕਥਿਤ ਤੌਰ 'ਤੇ ਔਰਤ ਨੂੰ ਉਸ ਜਗ੍ਹਾ ਛੱਡਦੇ ਦੇਖਿਆ ਗਿਆ ਜਿੱਥੇ ਉਹ ਮਿਲੀ ਸੀ।
ਅਧਿਕਾਰੀ ਨੇ ਕਿਹਾ ਕਿ ਤਿੰਨਾਂ ਨੂੰ ਬੁੱਧਵਾਰ ਨੂੰ ਭਾਰਤੀ ਨਿਆਂ ਸੰਹਿਤਾ ਤੇ ਮਾਪਿਆਂ ਤੇ ਸੀਨੀਅਰ ਨਾਗਰਿਕਾਂ ਦੀ ਦੇਖਭਾਲ ਤੇ ਭਲਾਈ ਐਕਟ ਦੀ ਧਾਰਾ 125 (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲਾ ਕੰਮ) ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਯਸ਼ੋਦਾ ਨੂੰ ਸਥਾਨਕ ਲੋਕਾਂ ਨੇ ਸਵੇਰੇ 8:30 ਵਜੇ ਦੇਖਿਆ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਸਨੇ ਗੁਲਾਬੀ ਨਾਈਟ ਡਰੈੱਸ ਤੇ ਸਲੇਟੀ ਪੇਟੀਕੋਟ ਪਾਇਆ ਹੋਇਆ ਸੀ। ਉਸਦੀਆਂ ਅੱਖਾਂ ਵਿੱਚ ਇੱਕ ਬੇਵਸੀ ਸੀ ਜੋ ਕਿਸੇ ਵੀ ਮਨੁੱਖ ਨੂੰ ਪਰੇਸ਼ਾਨ ਕਰ ਸਕਦੀ ਸੀ। ਇਨਫੈਕਸ਼ਨ ਦੀ ਬਦਬੂ ਹਵਾ ਵਿੱਚ ਫੈਲੀ ਹੋਈ ਸੀ, ਅਤੇ ਉਸਦਾ ਸਰੀਰ ਇੰਨਾ ਕਮਜ਼ੋਰ ਸੀ ਕਿ ਉਹ ਆਪਣੇ ਆਪ ਨੂੰ ਸੰਭਾਲਣ ਵਿੱਚ ਅਸਮਰੱਥ ਸੀ।
ਸੀਸੀਟੀਵੀ ਫੁਟੇਜ ਦਿਖਾਉਂਦੀ ਹੈ ਕਿ ਦੋਸ਼ੀ ਪਹਿਲਾਂ 21 ਜੂਨ ਦੀ ਰਾਤ ਨੂੰ ਬੋਰੀਵਲੀ ਨਿਵਾਸੀ ਨੂੰ ਨਗਰ ਨਿਗਮ ਦੁਆਰਾ ਚਲਾਏ ਜਾ ਰਹੇ ਸ਼ਤਾਬਦੀ ਹਸਪਤਾਲ ਲੈ ਗਿਆ, ਪਰ ਜਦੋਂ ਹਸਪਤਾਲ ਅਧਿਕਾਰੀਆਂ ਨੇ ਉਸਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਉਹ ਉਸਨੂੰ ਜੰਗਲ ਲੈ ਗਏ ਤੇ ਉੱਥੇ ਛੱਡ ਦਿੱਤਾ। ਅਧਿਕਾਰੀ ਨੇ ਕਿਹਾ ਕਿ ਔਰਤ ਦਾ ਇਲਾਜ ਹੁਣ ਸ਼ਹਿਰ ਦੇ ਜੁਹੂ ਖੇਤਰ ਵਿੱਚ ਸਰਕਾਰੀ ਤੌਰ 'ਤੇ ਚਲਾਏ ਜਾ ਰਹੇ ਕੂਪਰ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















