ਪੜਚੋਲ ਕਰੋ
Advertisement
ਮਹਾਰਾਸ਼ਟਰ: ਐਨਸੀਪੀ-ਕਾਂਗਰਸ ਨੇਤਾਵਾਂ ਦੀ ਮੀਟਿੰਗ, ਸ਼ੁੱਕਰਵਾਰ ਨੂੰ ਸਰਕਾਰ ਬਣਾਉਣ ਦਾ ਹੋ ਸਕਦਾ ਐਲਾਨ
ਸੂਬੇ 'ਚ ਸਰਕਾਰ ਬਣਨ ਬਾਰੇ ਹੁਣ ਤਸਵੀਰ ਸਾਫ਼ ਨਜ਼ਰ ਆ ਰਹੀ ਹੈ। ਬੁੱਧਵਾਰ ਨੂੰ ਕਾਂਗਰਸ ਅਤੇ ਐਨਸੀਪੀ ਨੇਤਾ ਸ਼ਰਦ ਪਵਾਰ ਦੇ ਘਰ ਮਿਲੇ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਬੈਠਕ 'ਚ ਸ਼ਿਵ ਸੈਨਾ ਨਾਲ ਫੋਨ 'ਤੇ ਵੀ ਗੱਲਬਾਤ ਕੀਤੀ ਗਈ ਸੀ।
ਮਹਾਰਾਸ਼ਟਰ: ਸੂਬੇ 'ਚ ਸਰਕਾਰ ਬਣਨ ਬਾਰੇ ਹੁਣ ਤਸਵੀਰ ਸਾਫ਼ ਨਜ਼ਰ ਆ ਰਹੀ ਹੈ। ਬੁੱਧਵਾਰ ਨੂੰ ਕਾਂਗਰਸ ਅਤੇ ਐਨਸੀਪੀ ਨੇਤਾ ਸ਼ਰਦ ਪਵਾਰ ਦੇ ਘਰ ਮਿਲੇ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਬੈਠਕ 'ਚ ਸ਼ਿਵ ਸੈਨਾ ਨਾਲ ਫੋਨ 'ਤੇ ਵੀ ਗੱਲਬਾਤ ਕੀਤੀ ਗਈ ਸੀ। ਇਹ ਸਾਫ਼ ਹੋ ਗਿਆ ਹੈ ਕਿ ਜਲਦੀ ਹੀ ਐਨਸੀਪੀ ਅਤੇ ਕਾਂਗਰਸ, ਸ਼ਿਵ ਸੈਨਾ ਮਹਾਰਾਸ਼ਟਰ 'ਚ ਸਰਕਾਰ ਬਣਾਉਣਾ ਚਾਹੁੰਦੀਆਂ ਹਨ।
ਅੱਜ ਦੁਪਹਿਰ 2 ਵਜੇ ਕਾਂਗਰਸ ਅਤੇ ਐਨਸੀਪੀ ਦੀ ਬੈਠਕ ਹੋਵੇਗੀ। ਇਸ ਤੋਂ ਪਹਿਲਾਂ ਦੋਵੇਂ ਪਾਰਟੀਆਂ ਆਪੋ ਆਪਣੇ ਨੇਤਾਵਾਂ ਨੂੰ ਮਿਲਣਗੀਆਂ। ਸ਼ੁੱਕਰਵਾਰ ਨੂੰ ਸਰਕਾਰ ਬਣਾਉਣ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਿਵ ਸੈਨਾ ਅਤੇ ਐਨਸੀਪੀ ਨੂੰ ਸੂਬੇ 'ਚ ਢਾਈ ਸਾਲ ਦੀ ਕਮਾਨ ਮਿਲੇਗੀ। ਯਾਨੀ ਜੇ ਸ਼ਿਵ ਸੈਨਾ ਢਾਈ ਸਾਲਾਂ ਲਈ ਮੁੱਖ ਮੰਤਰੀ ਬਣੇਗੀ ਤਾਂ ਬਾਕੀ ਢਾਈ ਸਾਲਾਂ ਲਈ ਐਨਸੀਪੀ ਨੂੰ ਕਮਾਂਡ ਮਿਲੇਗੀ। ਇਸ ਦੇ ਨਾਲ ਹੀ ਸ਼ਿਵ ਸੈਨਾ ਜਾਂ ਐਨਸੀਪੀ ਨੂੰ ਵਿਧਾਨ ਸਭਾ ਸਪੀਕਰ ਦਾ ਅਹੁਦਾ ਮਿਲੇਗਾ। ਕਾਂਗਰਸ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ।
ਕਾਂਗਰਸ ਨੇਤਾ ਪ੍ਰਿਥਵੀ ਰਾਜ ਚਵ੍ਹਾਨ ਨੇ ਕਿਹਾ ਹੈ, “ਅੱਜ ਕਾਂਗਰਸ ਅਤੇ ਐਨਸੀਪੀ ਦੇ ਨੇਤਾ ਇੱਕ ਵਾਰ ਫੇਰ ਮੁਲਾਕਾਤ ਕਰਨਗੇ। ਦੋਵੇਂ ਪਾਰਟੀਆਂ ਸਵੇਰੇ 10 ਵਜੇ ਆਪਣੇ ਨੇਤਾਵਾਂ ਨਾਲ ਮੀਟਿੰਗ ਕਰਨਗੇ। ਇਸ ਮੁਲਾਕਾਤ ਤੋਂ ਬਾਅਦ ਦੁਪਹਿਰ ਫੇਰ ਦੁਬਾਰਾ ਮੁਲਾਕਾਤ ਕਰਾਂਗੇ ਅਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ, ਕੱਲ੍ਹ ਤੋਂ ਅਸੀਂ ਮੁੰਬਈ 'ਚ ਮਹਾਰਾਸ਼ਟਰ ਦੇ ਸਾਰੇ ਨੇਤਾਵਾਂ ਨੂੰ ਮਿਲਾਂਗੇ।” ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਅਤੇ ਐਨਸੀਪੀ ਨਾਲ ਸਾਡੀ ਗੱਲਬਾਤ ਸਹੀ ਦਿਸ਼ਾ ਵੱਲ ਜਾ ਰਹੀ ਹੈ।
ਉਧਰ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਕਿਹਾ ਕਿ ਸ਼ਿਵ ਸੈਨਾ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨਾ ਚਾਹੀਦਾ ਹੈ। ਇਹ ਮਹਾਰਾਸ਼ਟਰ ਦੀ ਇੱਛਾ ਹੈ। ਇਸਦੇ ਨਾਲ ਉਨ੍ਹਾਂ ਕਿਹਾ ਕਿ ਉਧਵ ਠਾਕਰੇ ਨੂੰ ਅਗਵਾਈ ਕਰਨੀ ਚਾਹੀਦੀ ਹੈ, ਇਹ ਸਾਡੀ ਇੱਛਾ ਹੈ। ਉਨ੍ਹਾਂ ਕਿਹਾ, “ਜਦੋਂ ਤਿੰਨ ਧਿਰਾਂ ਦੀ ਸਰਕਾਰ ਬਣਦੀ ਹੈ, ਤਾਂ ਪ੍ਰਕਿਰਿਆ ਲੰਬੀ ਹੁੰਦੀ ਹੈ। ਇਹ ਸਿਲਸਿਲਾ ਅੱਜ ਸ਼ੁਰੂ ਹੋਇਆ ਹੈ। ਜਦੋਂ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ, ਅਗਲੇ ਦੋ-ਪੰਜ ਦਿਨਾਂ ਵਿਚ ਮਹਾਰਾਸ਼ਟਰ 'ਚ ਸਰਕਾਰ ਬਣੇਗੀ।Prithviraj Chavan, Congress on Maharashtra govt formation: Congress leaders and Cong-NCP will meet tomorrow. By evening we will leave for Maharashtra. Day after tomorrow all three parties (Congress-NCP-Shiv Sena) will meet. pic.twitter.com/V0v7FNA0pH
— ANI (@ANI) November 20, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement