ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇਣ ਮੌਕੇ ਭਾਜਪਾ ਵਿਧਾਇਕਾ ਨਾਲ ਵਾਪਰ ਗਿਆ ਵੱਡਾ ਹਾਦਸਾ, ਵੇਖੋ ਵੀਡੀਓ
ਆਗਰਾ-ਵਾਰਾਣਸੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇਣ ਮੌਕੇ ਭਾਜਪਾ ਵਿਧਾਇਕ ਸਰਿਤਾ ਭਦੌਰੀਆ ਰੇਲ ਪਟੜੀ ਉਤੇ ਡਿੱਗ ਗਈ। ਹਾਲਾਂਕਿ ਕਿਸੇ ਤਰ੍ਹਾਂ ਟਰੇਨ ਨੂੰ ਰੁਕਵਾਇਆ ਅਤੇ ਉਨ੍ਹਾਂ ਦੀ ਜਾਨ ਬਚ ਗਈ।
ਆਗਰਾ-ਵਾਰਾਣਸੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇਣ ਮੌਕੇ ਭਾਜਪਾ ਵਿਧਾਇਕ ਸਰਿਤਾ ਭਦੌਰੀਆ ਰੇਲ ਪਟੜੀ ਉਤੇ ਡਿੱਗ ਗਈ। ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਇਟਾਵਾ ਤੋਂ ਭਾਰਤੀ ਜਨਤਾ ਪਾਰਟੀ ਦੀ ਵਿਧਾਇਕਾ ਸਰਿਤਾ ਭਦੌਰੀਆ (Sarita Bhadauriya) ਸੋਮਵਾਰ ਨੂੰ ਰੇਲ ਪਟੜੀ ‘ਤੇ ਡਿੱਗ ਗਈ। ਹਾਲਾਂਕਿ ਕਿਸੇ ਤਰ੍ਹਾਂ ਟਰੇਨ ਨੂੰ ਰੁਕਵਾਇਆ ਅਤੇ ਉਨ੍ਹਾਂ ਦੀ ਜਾਨ ਬਚ ਗਈ।
ਦਰਅਸਲ, ਆਗਰਾ-ਵਾਰਾਣਸੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇਣ ਦੀ ਦੌੜ ‘ਚ ਭਾਜਪਾ ਵਿਧਾਇਕ ਸਰਿਤਾ ਭਦੌਰੀਆ ਰੇਲ ਪਟੜੀ ‘ਤੇ ਡਿੱਗ ਗਈ। ਘਟਨਾ ਸੋਮਵਾਰ ਦੀ ਹੈ ਜਦੋਂ ਟਰੇਨ ਸ਼ਾਮ ਕਰੀਬ 6 ਵਜੇ ਪਲੇਟਫਾਰਮ ‘ਤੇ ਪਹੁੰਚੀ। ਉਸ ਸਮੇਂ ਪਲੇਟਫਾਰਮ ‘ਤੇ ਕਾਫੀ ਭੀੜ ਸੀ।
Etawah, UP: The flag-off ceremony for the Agra-Varanasi Vande Bharat Express faced chaos due to heavy rush, and BJP's Etawah Sadar MLA, Sarita Bhadoria, fell in front of the train pic.twitter.com/p10CfbDIF0
— IANS (@ians_india) September 16, 2024
ਇਹ ਵੀ ਪੜ੍ਹੋ: ਕਿਸਾਨਾਂ ਨੂੰ ਆਪਣੇ ਖਰਚੇ ਉਤੇ ਵਿਦੇਸ਼ ਭੇਜੇਗੀ ਸਰਕਾਰ, 25 ਸਤੰਬਰ ਤੱਕ ਮੰਗੀਆਂ ਅਰਜ਼ੀਆਂ
ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਕਥਿਤ ਵੀਡੀਓ ਦੇ ਅਨੁਸਾਰ, 61 ਸਾਲਾ ਭਾਜਪਾ ਵਿਧਾਇਕ ਸਰਿਤਾ ਭਦੌਰੀਆ ਹਰੀ ਝੰਡੀ ਫੜੀ ਕਈ ਲੋਕਾਂ ਦੇ ਨਾਲ ਪਲੇਟਫਾਰਮ ‘ਤੇ ਖੜ੍ਹੀ ਸੀ। ਜਿਵੇਂ ਹੀ ਟਰੇਨ ਦੇ ਲੋਕੋ ਪਾਇਲਟ ਨੇ ਟਰੇਨ ਨੂੰ ਸਟਾਰਟ ਕਰਨ ਲਈ ਹਾਰਨ ਵਜਾਇਆ ਅਤੇ ਸਰਿਤਾ ਭਦੌਰੀਆ ਹਰੀ ਝੰਡੀ ਦੇ ਕੇ ਅੱਗੇ ਆਈ ਤਾਂ ਭੀੜ ਦੇ ਧੱਕੇ ਕਾਰਨ ਉਹ ਪਲੈਟਫਾਰਮ ਤੋਂ ਹੇਠਾਂ ਟਰੇਨ ਦੇ ਸਾਹਮਣੇ ਡਿੱਗ ਗਈ।
ਇਹ ਵੀ ਪੜ੍ਹੋ: ਹਰਿਆਣਾ ਵਿਚ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ, 50 ਤੋਂ ਵੱਧ ਸਵਾਰੀਆਂ ਜ਼ਖਮੀ
ਘਟਨਾ ‘ਚ ਭਾਜਪਾ ਵਿਧਾਇਕ ਸਰਿਤਾ ਭਦੌਰੀਆ ਜ਼ਖਮੀ ਹੋ ਗਈ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਭਾਜਪਾ ਦੀ ਇਟਾਵਾ ਇਕਾਈ ਦੇ ਖਜ਼ਾਨਚੀ ਸੰਜੀਵ ਭਦੌਰੀਆ ਨੇ ਕਿਹਾ, ‘ਵਿਧਾਇਕ ਆਪਣੇ ਘਰ ਆਰਾਮ ਕਰ ਰਹੇ ਹਨ। ਉਸ ਨੂੰ ਕੋਈ ਬਾਹਰੀ ਸੱਟ ਨਹੀਂ ਲੱਗੀ ਹੈ। ਜੇਕਰ ਕੋਈ ਅੰਦਰੂਨੀ ਸੱਟ ਲੱਗੀ ਹੈ ਤਾਂ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।