(Source: ECI/ABP News)
Mal River Flash Flood: ਜਲਪਾਈਗੁੜੀ 'ਚ ਭਿਆਨਕ ਹਾਦਸਾ, ਦੁਰਗਾ ਵਿਸਰਜਨ ਦੌਰਾਨ ਨਦੀ 'ਚ ਆਇਆ ਹੜ੍ਹ, 40 ਲੋਕ ਵਹਿ ਗਏ, 7 ਦੀ ਮੌਤ
ਪੱਛਮੀ ਬੰਗਾਲ ਦੇ ਜਲਪਾਈਗੁੜੀ 'ਚ ਬੁੱਧਵਾਰ ਰਾਤ ਦੁਰਗਾ ਵਿਸਰਜਨ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਜਲਪਾਈਗੁੜੀ 'ਚ ਮੱਲ ਨਦੀ 'ਚ ਵਿਸਰਜਨ ਦੌਰਾਨ ਅਚਾਨਕ ਆਏ ਹੜ੍ਹ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਲਾਪਤਾ ਹਨ। ਅਜੇ ਵੀ 30-40 ਲੋਕ ਲਾਪਤਾ ਦੱਸੇ ਜਾ ਰਹੇ ਹਨ।
![Mal River Flash Flood: ਜਲਪਾਈਗੁੜੀ 'ਚ ਭਿਆਨਕ ਹਾਦਸਾ, ਦੁਰਗਾ ਵਿਸਰਜਨ ਦੌਰਾਨ ਨਦੀ 'ਚ ਆਇਆ ਹੜ੍ਹ, 40 ਲੋਕ ਵਹਿ ਗਏ, 7 ਦੀ ਮੌਤ Mal River Flash Flood mishap during Durga Puja festivities in Jalpaiguri, West Bengal Mal River Flash Flood: ਜਲਪਾਈਗੁੜੀ 'ਚ ਭਿਆਨਕ ਹਾਦਸਾ, ਦੁਰਗਾ ਵਿਸਰਜਨ ਦੌਰਾਨ ਨਦੀ 'ਚ ਆਇਆ ਹੜ੍ਹ, 40 ਲੋਕ ਵਹਿ ਗਏ, 7 ਦੀ ਮੌਤ](https://feeds.abplive.com/onecms/images/uploaded-images/2022/10/06/b71e157789004fb6d82244b64ac2cdb31665016744398381_original.jpg?impolicy=abp_cdn&imwidth=1200&height=675)
Mal River Accident: ਪੱਛਮੀ ਬੰਗਾਲ ਦੇ ਜਲਪਾਈਗੁੜੀ 'ਚ ਬੁੱਧਵਾਰ ਰਾਤ ਦੁਰਗਾ ਵਿਸਰਜਨ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਜਲਪਾਈਗੁੜੀ 'ਚ ਮੱਲ ਨਦੀ 'ਚ ਵਿਸਰਜਨ ਦੌਰਾਨ ਅਚਾਨਕ ਆਏ ਹੜ੍ਹ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਲਾਪਤਾ ਹਨ। ਅਜੇ ਵੀ 30-40 ਲੋਕ ਲਾਪਤਾ ਦੱਸੇ ਜਾ ਰਹੇ ਹਨ।
ਰਾਤ ਕਰੀਬ 8 ਵਜੇ ਮਾਲਬਾਜ਼ਾਰ ਕਸਬੇ ਅਤੇ ਚਾਹ ਬਾਗ ਦੇ ਆਸ-ਪਾਸ ਦੇ ਲੋਕ ਵੱਡੀ ਗਿਣਤੀ ਵਿੱਚ ਮੱਲ ਨਦੀ ਦੇ ਕੰਢੇ ਦੁਰਗਾ ਮੂਰਤੀਆਂ ਦੇ ਵਿਸਰਜਨ ਲਈ ਪੁੱਜੇ ਹੋਏ ਸਨ। ਦਰਿਆ ਦੇ ਦੋਵੇਂ ਪਾਸੇ ਵੱਡੀ ਭੀੜ ਇਕੱਠੀ ਹੋ ਗਈ। ਪ੍ਰਸ਼ਾਸਨ ਦੀ ਟੀਮ ਲਗਾਤਾਰ ਮਾਈਕ ਰਾਹੀਂ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦੇ ਰਹੀ ਸੀ। ਇਸ ਦੇ ਬਾਵਜੂਦ ਕੁਝ ਲੋਕ ਮੂਰਤੀ ਨਾਲ ਕਾਰ ਲੈ ਕੇ ਨਦੀ ਦੇ ਵਿਚਕਾਰ ਪਹੁੰਚ ਗਏ ਪਰ ਕੁਝ ਦੇਰ ਬਾਅਦ ਉਹ ਹੋਇਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।
NDRF ਦੀ ਟੀਮ ਦੇਰ ਰਾਤ ਕਰੀਬ 1 ਵਜੇ ਤੱਕ ਬਚਾਅ ਕੰਮ 'ਚ ਲੱਗੀ ਰਹੀ। ਜਲਪਾਈਗੁੜੀ ਦੇ ਐਸਪੀ ਦੇਵਰਸ਼ੀ ਦੱਤਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ, 'ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 10 ਜ਼ਖਮੀਆਂ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ ਅਤੇ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।
2 ਮਿੰਟਾਂ ਵਿੱਚ ਸਭ ਕੁਝ ਖਤਮ ਹੋ ਗਿਆ
ਚਸ਼ਮਦੀਦਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਲੋਕ ਮਾਂ ਦੁਰਗਾ ਦੀ ਮੂਰਤੀ ਨੂੰ ਨਦੀ ਵਿੱਚ ਵਿਸਰਜਣ ਲਈ ਸਾਮਾਨ ਲੈ ਕੇ ਆਏ ਸਨ। ਸ਼ਰਧਾਲੂ ਵਿਸਰਜਨ ਲਈ ਨਦੀ ਦੇ ਕਿਨਾਰੇ ਆਏ ਸਨ, ਪਰ ਕਿਨਾਰੇ ਵਿੱਚ ਪਾਣੀ ਘੱਟ ਸੀ, ਇਸ ਲਈ ਉਨ੍ਹਾਂ ਨੇ ਮੂਰਤੀ ਨੂੰ ਥੋੜ੍ਹਾ ਅੱਗੇ ਲਿਜਾਇਆ ਤਾਂ ਜੋ ਇਸ ਨੂੰ ਸਹੀ ਢੰਗ ਨਾਲ ਵਿਸਰਜਨ ਕੀਤਾ ਜਾ ਸਕੇ। ਲੋਕ ਵਿਚਕਾਰ ਖੜ੍ਹੇ ਹੋ ਕੇ ਮੂਰਤੀ ਦਾ ਰਸਮੀ ਤੌਰ 'ਤੇ ਵਿਸਰਜਨ ਕਰ ਰਹੇ ਸਨ ਕਿ ਅਚਾਨਕ ਨਦੀ 'ਚ ਪਾਣੀ ਦਾ ਪੱਧਰ ਵਧ ਗਿਆ ਅਤੇ ਤੇਜ਼ ਕਰੰਟ ਆ ਗਿਆ। ਪਾਣੀ ਦਾ ਵਹਾਅ ਇਸ ਤਰ੍ਹਾਂ ਸੀ ਜਿਵੇਂ ਅਚਾਨਕ ਹੜ੍ਹ ਆ ਗਿਆ ਹੋਵੇ। ਤੇਜ਼ ਕਰੰਟ ਕਾਰਨ ਲੋਕ ਵਹਿਣ ਲੱਗੇ। 2 ਮਿੰਟ ਦੇ ਅੰਦਰ ਸਭ ਕੁਝ ਡੁੱਬਣ ਲੱਗਾ। ਪਾਣੀ ਦੀ ਰਫਤਾਰ ਇੰਨੀ ਤੇਜ਼ ਸੀ ਕਿ ਕਿਨਾਰੇ ਖੜ੍ਹੇ ਹੋਰ ਲੋਕ ਵੀ ਨਦੀ 'ਚ ਫਸੇ ਲੋਕਾਂ ਦੀ ਮਦਦ ਨਹੀਂ ਕਰ ਸਕੇ।
ਸੂਚਨਾ ਮਿਲਦੇ ਹੀ ਪ੍ਰਸ਼ਾਸਨ ਬਚਾਅ ਕਾਰਜ 'ਚ ਜੁਟ ਗਿਆ
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਨੂੰ ਮਿਲੀ। ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ NDRF ਨੂੰ ਬੁਲਾਇਆ ਗਿਆ। NDRF ਦੇ ਜਵਾਨ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੇ ਹੋਏ ਹਨ। ਟੀਮ ਨੇ ਦੇਰ ਰਾਤ ਤੱਕ 7 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਸੀ। ਅਜੇ ਵੀ ਵੱਡੀ ਗਿਣਤੀ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਕੁਝ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟ ਕੀਤਾ
ਦੇਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ 'ਤੇ ਸੋਗ ਪ੍ਰਗਟ ਕੀਤਾ ਹੈ। ਪੀਐੱਮਓ ਦੀ ਤਰਫੋਂ ਨਰਿੰਦਰ ਮੋਦੀ ਦਾ ਨਾਂ ਲੈ ਕੇ ਸ਼ੋਕ ਪ੍ਰਗਟ ਕਰਦੇ ਹੋਏ ਟਵਿੱਟਰ 'ਤੇ ਲਿਖਿਆ ਗਿਆ, 'ਪੱਛਮੀ ਬੰਗਾਲ ਦੇ ਜਲਪਾਈਗੁੜੀ 'ਚ ਦੁਰਗਾ ਪੂਜਾ ਤਿਉਹਾਰ ਦੌਰਾਨ ਹੋਏ ਹਾਦਸੇ ਤੋਂ ਦੁਖੀ ਹਾਂ। ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਜਿੰਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)