Mamta Banerjee: ਮਮਤਾ ਬੈਨਰਜੀ ਦਾ ਐਕਸੀਡੈਂਟ ਤੋਂ ਬਾਅਦ ਪਹਿਲਾ ਬਿਆਨ ਆਇਆ ਸਾਹਮਣੇ, ਬੋਲੀ- 'ਮੈਂ ਮਰ ਜਾਂਦੀ ਜੇ ਟਾਈਮ 'ਤੇ...'
Mamata Banerjee Car Accident: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੱਥੇ 'ਤੇ ਉਸ ਸਮੇਂ ਸੱਟ ਲੱਗ ਗਈ ਜਦੋਂ ਡਰਾਈਵਰ ਨੂੰ ਆਪਣੀ ਕਾਰ ਨੂੰ ਕਿਸੇ ਹੋਰ ਵਾਹਨ ਨਾਲ ਟਕਰਾਉਣ ਤੋਂ ਬਚਾਉਣ ਲਈ ਅਚਾਨਕ ਬ੍ਰੇਕ ਲਗਾਉਣੀ ਪਈ।
Mamata Banerjee Car Accident: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਹਾਲ ਹੀ 'ਚ ਐਕਸੀਡੈਂਟ ਹੋਇਆ। ਇਸ ਤੋਂ ਬਾਅਦ ਹੁਣ ਉਨ੍ਹਾਂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਡਰਾਈਵਰ ਨੇ ਸਹੀ ਸਮੇਂ 'ਤੇ ਬ੍ਰੇਕ ਲਗਾਈ। ਪੁਲਿਸ ਮਾਮਲੇ ਦੀ ਜਾਂਚ ਕਰੇਗੀ।
ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਮਮਤਾ ਬੈਨਰਜੀ ਨੇ ਕਿਹਾ, ''ਮੈਂ ਬਰਧਮਾਨ ਤੋਂ ਵਾਪਸ ਆ ਰਹੀ ਸੀ। ਇਸ ਦੌਰਾਨ ਡਰਾਈਵਰ ਨੂੰ ਮੇਰੀ ਕਾਰ ਨੂੰ ਦੂਜੀ ਕਾਰ ਨਾਲ ਟੱਕਰ ਹੋਣ ਤੋਂ ਬਚਾਉਣ ਲਈ ਅਚਾਨਕ ਬ੍ਰੇਕ ਲਗਾਉਣੀ ਪਈ। ਅਜਿਹੇ 'ਚ ਮੇਰੇ ਸਿਰ 'ਤੇ ਸੱਟ ਲੱਗ ਗਈ ਅਤੇ ਖੂਨ ਨਿਕਲਣ ਲੱਗਾ, ਪਰ ਡਰਾਈਵਰ ਨੇ ਸੰਜਮ ਬਣਾਈ ਰੱਖਿਆ। ਜੇਕਰ ਡਰਾਈਵਰ ਅਜਿਹਾ ਨਾ ਕਰਦਾ ਤਾਂ ਸਾਡੀ ਕਾਰ ਕਿਸੇ ਹੋਰ ਵਾਹਨ ਨਾਲ ਟਕਰਾ ਜਾਂਦੀ।
ਬੈਨਰਜੀ ਨੇ ਅੱਗੇ ਕਿਹਾ, ''ਹਾਦਸੇ ਦੌਰਾਨ ਮੇਰੀ ਕਾਰ ਦੀ ਖਿੜਕੀ ਖੁੱਲ੍ਹੀ ਹੋਈ ਸੀ। ਜੇਕਰ ਇਹ ਬੰਦ ਰਹਿੰਦਾ ਤਾਂ ਹਾਦਸਾ ਹੋਰ ਵੀ ਖਤਰਨਾਕ ਹੋ ਸਕਦਾ ਸੀ ਅਤੇ ਮੇਰੀ ਜਾਨ ਵੀ ਜਾ ਸਕਦੀ ਸੀ। ਲੋਕਾਂ ਦੀਆਂ ਦੁਆਵਾਂ ਸਦਕਾ ਮੇਰੀ ਜਾਨ ਬਚ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਖਰਾਬ ਮੌਸਮ ਕਾਰਨ ਮੈਨੂੰ ਸੜਕ ਰਾਹੀਂ ਜਾਣਾ ਪਿਆ।
VIDEO | “While we were on our way, a vehicle came from the other side and was about to dash into my car; I wouldn’t have survived if my driver had not pressed the brakes. Due to sudden braking, I hit the dashboard and got a little injured. I am safe because of blessings of… pic.twitter.com/lO0nBMuXDZ
— Press Trust of India (@PTI_News) January 24, 2024
ਮੱਥੇ 'ਚ ਲੱਗੀ ਸੱਟ
ਮਮਤਾ ਬੈਨਰਜੀ ਦੇ ਮੱਥੇ 'ਤੇ ਉਸ ਸਮੇਂ ਸੱਟ ਲੱਗ ਗਈ ਜਦੋਂ ਉਨ੍ਹਾਂ ਨੇ ਕਿਸੇ ਹੋਰ ਵਾਹਨ ਨਾਲ ਟਕਰਾਉਣ ਤੋਂ ਬਚਣ ਲਈ ਅਚਾਨਕ ਆਪਣੀ ਕਾਰ ਰੋਕ ਲਈ। ਸਮਾਚਾਰ ਏਜੰਸੀ ਪੀਟੀਆਈ ਨੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਮਮਤਾ ਬੈਨਰਜੀ ਕਾਰ ਦੇ ਅੱਗੇ, ਡਰਾਈਵਰ ਦੇ ਨਾਲ ਬੈਠੀ ਸੀ ਅਤੇ ਉਨ੍ਹਾਂ ਦਾ ਮੱਥੇ ਅਗਲੇ ਸ਼ੀਸ਼ੇ ਨਾਲ ਟਕਰਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।