ਚਾਹ ਦਾ ਕਾਰੋਬਾਰ ਕਰਕੇ ਹਰ ਮਹੀਨੇ ਕਰ ਰਿਹਾ ਲੱਖਾਂ ਦੀ ਕਮਾਈ, ਲੌਕਡਾਊਨ ਨੇ ਖੋਹਿਆ ਸੀ ਰੋਜ਼ਗਾਰ
ਦਾਨ ਸਿੰਘ ਨੇ ਖੁਦ ਚਾਹ ਤਿਆਰ ਕਰਨੀ ਸਿੱਖੀ ਹੈ। ਕਿਤੋਂ ਵੀ ਕੋਈ ਸਿਖਲਾਈ ਨਹੀਂ ਲਈ। ਉਨ੍ਹਾਂ ਆਪਣੇ ਬਰਾਂਡ ਦਾ ਨਾਂਅ ਮਾਊਨਟੇਨ ਟੀ ਰੱਖਿਆ ਹੈ।
ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦੇ ਨੌਵਾੜਾ ਪਿੰਡ ਦੇ ਰਹਿਣ ਵਾਲੇ ਦਾਨ ਸਿੰਘ ਦਿੱਲੀ ਮੈਟਰੋ 'ਚ ਨੌਕਰੀ ਕਰ ਰਹੇ ਸਨ ਲੌਕਡਾਊਨ ਦੌਰਾਨ ਉਨ੍ਹਾਂ ਦੀ ਨੌਕਰੀ ਚਲੀ ਗਈ। ਕਈ ਥਾਂ ਉਨ੍ਹਾਂ ਨੇ ਕੰਮ ਦੀ ਭਾਲ ਕੀਤੀ, ਪਰ ਕਿਤੇ ਮੌਕਾ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਆਪਣੇ ਪਿੰਡ 'ਚ ਹੀ ਪਹਾੜੀ ਘਾਹ ਤੋਂ ਹਰਬਲ ਚਾਹ ਬਣਾਉਣ ਦਾ ਕੰਮ ਸ਼ੁਰੂ ਕੀਤਾ।
ਜਲਦ ਹੀ ਉਨ੍ਹਾਂ ਦੇ ਪ੍ਰੋਡਕਟਸ ਦੀ ਡਿਮਾਂਡ ਵਧ ਗਈ। ਅੱਜ ਇਸ ਤੋਂ ਹਰ ਮਹੀਨੇ ਉਹ ਇਕ ਲੱਖ ਰੁਪਏ ਕਮਾ ਰਹੇ ਹਨ। ਦਾਨ ਸਿੰਘ ਮੁਤਾਬਕ ਉੱਤਰਾਖੰਡ 'ਚ ਪਲਾਇਨ ਸਭ ਤੋਂ ਵੱਡੀ ਸਮੱਸਿਆ ਹੈ। ਜਿੱਥੇ ਹੁਣ ਬਹੁਤ ਹੀ ਘੱਟ ਨੌਜਵਾਨ ਬੱਚੇ ਪਿੰਡਾਂ 'ਚ ਬਚੇ ਹਨ। ਜ਼ਿਆਦਾਤਰ ਕੰਮ ਦੇ ਚੱਲਦਿਆਂ ਵੱਡੇ ਸ਼ਹਿਰਾਂ 'ਚ ਹੀ ਰਹਿੰਦੇ ਹਨ। ਦਾਨ ਸਿੰਘ ਨੇ ਕਿਹਾ, 'ਜਦੋਂ ਮੈਂ ਦਿੱਲੀ ਸੀ ਤਾਂ ਸੋਚਦਾ ਸੀ ਕਿ ਇਨ੍ਹਾਂ ਲਈ ਕੁਝ ਕੀਤਾ ਜਾਵੇ, ਪਰ ਕੁਝ ਫੈਸਲਾ ਨਹੀਂ ਲੈ ਪਾ ਰਿਹਾ ਸੀ।'
ਉਹ ਕੋਰੋਨਾ ਤੋਂ ਕੁਝ ਸਮਾਂ ਪਹਿਲਾਂ ਪਿੰਡ ਆਏ ਸਨ ਤੇ ਲੌਕਡਾਊਨ ਕਾਰਨ ਵਾਪਸ ਨਹੀਂ ਜਾ ਸਕੇ। ਉਨ੍ਹਾਂ ਦੇਖਿਆ ਕਿ ਉਸ ਸਮੇਂ ਲੋਕ ਇਮਿਊਨਿਟੀ ਬੂਸਟਰ ਲੱਭ ਰਹੇ ਸਨ, ਕਾੜਾ ਤੇ ਹਰਬਲ ਟੀ ਦੀ ਮੰਗ ਵਧਗਈ। ਉਦੋਂ ਉਨ੍ਹਾਂ ਧਿਆਨ ਦਿੱਤਾ ਕਿ ਪਹਾੜਾਂ ਤੇ ਜੋ ਘਾਹ ਉੱਗਦੀ ਹੈ ਉਸ ਨੂੰ ਬਜ਼ੁਰਗ ਸਰਦੀ ਬੁਖਾਰ ਹੋਣ 'ਤੇ ਵਰਤਦੇ ਹਨ। ਉਨ੍ਹਾਂ ਪੱਤੀਆਂ ਤੋੜ ਕੇ ਚਾਹ ਬਣਾਈ ਤੇ ਲੋਕਾਂ ਨੂੰ ਪਿਆਉਣੀ ਸ਼ੁਰੂ ਕਰ ਦਿੱਤੀ। ਥੋੜੀ ਦੇਰ ਹੀ ਇਸ ਦਾ ਅਸਰ ਦਿਖਣ ਲੱਗਾ।
ਦਾਨ ਸਿੰਘ ਨੇ ਦੱਸਿਆ ਕਿ ਇਕ ਦੋ ਵਾਰ ਤਜ਼ਰਬੇ ਤੋਂ ਬਾਅਦ ਚਾਹ ਸਹੀ ਤਰੀਕੇ ਨਾਲ ਬਣ ਲੱਗੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਚਾਹ ਬਾਰੇ ਆਪਣੇ ਦੋਸਤਾਂ ਨੂੰ ਦੱਸਿਆ। ਉਨ੍ਹਾਂ ਤੁਰੰਤ ਆਰਡਰ ਬੁੱਕ ਕਰ ਲਿਆ। ਹੌਲੀ ਹੌਲੀ ਕੰਮ ਵਧਦਾ ਗਿਆ ਤੇ ਉਹ ਵੱਡੇ ਲੈਵਲ 'ਤੇ ਚਾਹ ਤਿਆਰ ਕਰਨ ਲੱਗੇ। ਉਨ੍ਹਾਂ ਆਪਣੀ ਚਾਹ ਬਾਰੇ ਜਾਣਕਾਰੀ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ। ਵੱਡੀ ਸੰਖਿਆਂ 'ਚ ਲੋਕਾਂ ਨੇ ਆਰਡਰ ਕਰਨਾ ਸ਼ੁਰੂ ਕੀਤਾ ਤੇ ਥੋੜੀ ਦੇਰ 'ਚ ਐਮੇਜ਼ਨ ਨਾਲ ਡੀਲ ਹੋ ਗਈ।
ਦਾਨ ਸਿੰਘ ਨੇ ਖੁਦ ਚਾਹ ਤਿਆਰ ਕਰਨੀ ਸਿੱਖੀ ਹੈ। ਕਿਤੋਂ ਵੀ ਕੋਈ ਸਿਖਲਾਈ ਨਹੀਂ ਲਈ। ਉਨ੍ਹਾਂ ਆਪਣੇ ਬਰਾਂਡ ਦਾ ਨਾਂਅ ਮਾਊਨਟੇਨ ਟੀ ਰੱਖਿਆ ਹੈ। ਦਾਨ ਸਿੰਘ ਹੁਣ ਇਸ ਕਾਰੋਬਾਰ ਨੂੰ ਹੋਰ ਵਧਾਉਣਾ ਚਾਹੁੰਦੇ ਹਨ। ਹਰ ਮਹੀਨੇ 500 ਕਿੱਲੋ ਚਾਹ ਵੇਚਣ ਦਾ ਉਨ੍ਹਾਂ ਦਾ ਟਾਰਗੇਟ ਹੈ। ਇਸ ਦੇ ਨਾਲ ਹੀ ਚਾਹ ਨੂੰ ਉਹ ਇਕ ਬ੍ਰਾਂਡ ਦੇ ਰੂਪ 'ਚ ਪਛਾਣ ਦਿਵਾਉਣਾ ਚਾਹੁੰਦੇ ਹਨ, ਤਾਂ ਜੋ ਜ਼ਿਆਦਾ ਲੋਕਾਂ ਨੂੰ ਰੋਜ਼ਾਗਰ ਮਿਲ ਸਕੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ