ਪੜਚੋਲ ਕਰੋ
(Source: ECI/ABP News)
ਮਾਪਿਆਂ ਦਾ ਕਤਲ ਕਰ ਟਰਾਲੀ 'ਚ ਪਾ ਦੂਜੇ ਪਿੰਡ ਸੁੱਟ ਆਇਆ ਨੌਜਵਾਨ
ਪੁਲਿਸ ਮੁਤਾਬਕ ਮੁਲਜ਼ਮ ਨੇ ਬੀਤੀ ਰਾਤ ਆਪਣੇ ਮਾਂ ਬਾਪ ਦਾ ਕਤਲ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਰਾਤ ਸਮੇਂ ਹੀ ਟਰਾਲੀ ਵਿੱਚ ਲੱਦ ਕੇ ਨੌਨੰਦ ਪਿੰਡ ਦੀਆਂ ਝਾੜੀਆਂ ਵਿੱਚ ਸੁੱਟ ਆਇਆ।
![ਮਾਪਿਆਂ ਦਾ ਕਤਲ ਕਰ ਟਰਾਲੀ 'ਚ ਪਾ ਦੂਜੇ ਪਿੰਡ ਸੁੱਟ ਆਇਆ ਨੌਜਵਾਨ man killed his own parents and threw dead bodies into other village ਮਾਪਿਆਂ ਦਾ ਕਤਲ ਕਰ ਟਰਾਲੀ 'ਚ ਪਾ ਦੂਜੇ ਪਿੰਡ ਸੁੱਟ ਆਇਆ ਨੌਜਵਾਨ](https://static.abplive.com/wp-content/uploads/sites/5/2020/05/03151341/rohtak-murder.jpg?impolicy=abp_cdn&imwidth=1200&height=675)
ਰੋਹਤਕ: ਜ਼ਿਲ੍ਹੇ ਦੇ ਪਿੰਡ ਨੌਨੰਦ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨੇੜਲੇ ਪਿੰਡ ਪਾਕਸਮਾ ਦੇ ਰਹਿਣ ਵਾਲੇ ਬਜ਼ੁਰਗ ਜੋੜੇ ਨੂੰ ਉਨ੍ਹਾਂ ਦੇ ਪੁੱਤਰ ਨੇ ਹੀ ਕਤਲ ਕਰ ਦਿੱਤਾ ਤੇ ਲਾਸ਼ ਦੂਜੇ ਪਿੰਡ ਸੁੱਟ ਆਇਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਕਤਲ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗਾ। ਪਿੰਡ ਦੇ ਲੋਕਾਂ ਨੇ ਮੁਲਜ਼ਮ ਨੂੰ ਸਨਕੀ ਦੱਸਦਿਆਂ ਕਿਹਾ ਕਿ ਉਸ ਨੂੰ ਸ਼ੱਕ ਸੀ ਕਿ ਕਿਸੇ ਦਿਨ ਉਸ ਦਾ ਪਿਤਾ ਉਸ ਨੂੰ ਮਾਰ ਦੇਵੇਗਾ, ਇਸ ਲਈ ਪਹਿਲਾਂ ਉਸ ਨੇ ਇਹ ਕਦਮ ਚੁੱਕ ਲਿਆ ਅਤੇ ਆਪਣੀ ਮਾਂ ਨੂੰ ਵੀ ਮਾਰ ਮੁਕਾਇਆ। ਨੌਨੰਦ ਪਿੰਡ ਵਾਸੀਆਂ ਨੇ ਹੀ ਪੁਲਿਸ ਨੂੰ ਲਾਸ਼ਾਂ ਬਾਰੇ ਖ਼ਬਰ ਦਿੱਤੀ ਸੀ।
ਪੁਲਿਸ ਮੁਤਾਬਕ ਮੁਲਜ਼ਮ ਨੇ ਬੀਤੀ ਰਾਤ ਆਪਣੇ ਮਾਂ ਬਾਪ ਦਾ ਕਤਲ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਰਾਤ ਸਮੇਂ ਹੀ ਟਰਾਲੀ ਵਿੱਚ ਲੱਦ ਕੇ ਨੌਨੰਦ ਪਿੰਡ ਦੀਆਂ ਝਾੜੀਆਂ ਵਿੱਚ ਸੁੱਟ ਆਇਆ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)