Mangaluru Blast Case: ਮੰਗਲੁਰੂ ਆਟੋ ਧਮਾਕੇ ਦੀ ਵੀਡੀਓ ਸਾਹਮਣੇ, ਸ਼ੱਕੀ ਦੇ ਘਰ ਦੀ ਕੀਤੀ ਗਈ ਤਲਾਸ਼ੀ
Mangaluru Blast Case: ਕਰਨਾਟਕ ਦੇ ਮੰਗਲੁਰੂ 'ਚ ਇਕ ਆਟੋ ਰਿਕਸ਼ਾ 'ਚ ਧਮਾਕੇ ਦੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਆਟੋ ਵਿੱਚ ਲੱਗੀ ਅੱਗ ਬੁਝਾਉਣ ਤੋਂ ਬਾਅਦ ਮੋਬਾਈਲ ਤੋਂ ਬਣਾਈ ਗਈ ਹੈ।
Mangaluru Blast Case: ਕਰਨਾਟਕ ਦੇ ਮੰਗਲੁਰੂ 'ਚ ਇਕ ਆਟੋ ਰਿਕਸ਼ਾ 'ਚ ਧਮਾਕੇ ਦੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਆਟੋ ਵਿੱਚ ਲੱਗੀ ਅੱਗ ਬੁਝਾਉਣ ਤੋਂ ਬਾਅਦ ਮੋਬਾਈਲ ਤੋਂ ਬਣਾਈ ਗਈ ਹੈ। ਕੂਕਰ ਬੰਬ ਲਿਆਉਣ ਵਾਲੇ ਸ਼ੱਕੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਆਟੋ ਰਿਕਸ਼ਾ 'ਚ ਸਵਾਰ ਯਾਤਰੀ ਕੋਲੋਂ ਬੈਟਰੀ, ਤਾਰ ਅਤੇ ਸਰਕਟ ਵਾਲਾ ਕੂਕਰ ਬਰਾਮਦ ਹੋਇਆ ਹੈ। 19 ਨਵੰਬਰ ਨੂੰ ਮੰਗਲੁਰੂ 'ਚ ਹੋਏ ਇਸ ਆਟੋ ਧਮਾਕੇ 'ਚ ਡਰਾਈਵਰ ਸਮੇਤ ਜ਼ਖਮੀ ਯਾਤਰੀ ਹਸਪਤਾਲ 'ਚ ਜ਼ੇਰੇ ਇਲਾਜ ਹਨ।
ਇਸ ਮਾਮਲੇ ਦੀ ਪੁਲਿਸ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਕਿਸੇ ਅੱਤਵਾਦੀ ਸੰਗਠਨ ਦਾ ਕੰਮ ਹੈ। ਕਰਨਾਟਕ ਦੇ ਡੀਜੀਪੀ ਨੇ ਪੁਸ਼ਟੀ ਕੀਤੀ ਹੈ ਕਿ ਮੰਗਲੁਰੂ ਵਿੱਚ ਆਟੋ ਵਿੱਚ ਹੋਇਆ ਧਮਾਕਾ ਕੋਈ ਹਾਦਸਾ ਨਹੀਂ ਸੀ, ਸਗੋਂ ਗੰਭੀਰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਇੱਕ ਅੱਤਵਾਦੀ ਘਟਨਾ ਸੀ। ਕਰਨਾਟਕ ਪੁਲਿਸ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਪੂਰੀ ਜਾਂਚ ਕਰ ਰਹੀ ਹੈ।
.@DgpKarnataka confirms that the Mangalore auto blast is not accidental but an ACT OF TERROR with intention to cause serious damage. Karnataka State Police is probing deep into it along with central agencies. pic.twitter.com/NTJVvlsnn3
— Pinky Rajpurohit (ABP News) 🇮🇳 (@Madrassan_Pinky) November 20, 2022
ਮੁਲਜ਼ਮ ਦੇ ਘਰ ਦੀ ਤਲਾਸ਼ੀ ਲਈ
ਮੈਸੂਰ ਸਿਟੀ ਪੁਲਸ ਨੇ ਐਤਵਾਰ (20 ਨਵੰਬਰ) ਨੂੰ ਮੰਗਲੁਰੂ ਬੰਬ ਧਮਾਕੇ ਦੇ ਦੋਸ਼ੀ ਦੇ ਘਰ ਦੀ ਤਲਾਸ਼ੀ ਲਈ ਅਤੇ ਅਪਰਾਧਕ ਸਮੱਗਰੀ ਜ਼ਬਤ ਕੀਤੀ। ਪੁਲਿਸ ਸਟੇਸ਼ਨ ਦੇ ਕੋਲ ਇੱਕ ਆਟੋ ਰਿਕਸ਼ਾ ਵਿੱਚ ਸ਼ਨੀਵਾਰ ਸ਼ਾਮ ਨੂੰ ਧਮਾਕਾ ਹੋਇਆ, ਜਿਸ ਵਿੱਚ ਯਾਤਰੀ ਅਤੇ ਡਰਾਈਵਰ ਜ਼ਖਮੀ ਹੋ ਗਏ। ਦੋਵਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਐਤਵਾਰ ਨੂੰ ਕਿਹਾ ਕਿ ਮੰਗਲੁਰੂ 'ਚ ਕਥਿਤ ਤੌਰ 'ਤੇ ਬੰਬ ਧਮਾਕੇ ਨੂੰ ਅੰਜ਼ਾਮ ਦੇਣ ਵਾਲੇ ਸ਼ੱਕੀ ਦੇ ਅੱਤਵਾਦੀ ਸਬੰਧ ਸਨ ਕਿਉਂਕਿ ਉਹ ਗੁਆਂਢੀ ਸੂਬੇ ਤਾਮਿਲਨਾਡੂ ਦੇ ਕੋਇੰਬਟੂਰ ਸਮੇਤ ਕਈ ਥਾਵਾਂ 'ਤੇ ਗਿਆ ਸੀ। ਮੁੱਖ ਮੰਤਰੀ ਬੋਮਈ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਇਹ ਐਲ.ਈ.ਡੀ. ਨਾਲ ਜੁੜਿਆ ਇੱਕ ਯੰਤਰ ਸੀ।
ਸ਼ੱਕੀ ਹਸਪਤਾਲ ਦਾਖਲ
ਮੁੱਖ ਮੰਤਰੀ ਬੋਮਈ ਨੇ ਕਿਹਾ ਕਿ ਜਦੋਂ ਸ਼ੱਕੀ ਵਿਅਕਤੀ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਇਹ ਸਪੱਸ਼ਟ ਹੋ ਗਿਆ ਕਿ ਮੌਕੇ ਤੋਂ ਬਰਾਮਦ ਕੀਤੇ ਗਏ ਆਧਾਰ ਕਾਰਡ ਵਿੱਚ ਦਰਜ ਨਾਮ ਉਸ ਵਿਅਕਤੀ ਤੋਂ ਵੱਖਰਾ ਸੀ, ਜਿਸ ਨੇ ਇਸ ਨੂੰ ਫੜਿਆ ਹੋਇਆ ਸੀ। ਸ਼ੱਕੀ ਵਿਅਕਤੀ ਕੋਲ ਡੁਪਲੀਕੇਟ ਆਧਾਰ ਕਾਰਡ ਸੀ। ਉਸ ਵਿੱਚ ਹੁਬਲੀ ਦਾ ਪਤਾ ਸੀ। NIA ਅਤੇ IB ਦੇ ਅਧਿਕਾਰੀ ਵੀ ਮਾਮਲੇ ਦੀ ਜਾਂਚ 'ਚ ਸੂਬਾ ਪੁਲਿਸ ਨਾਲ ਜੁਟ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ੱਕੀ ਵਿਅਕਤੀ ਹਸਪਤਾਲ ਵਿੱਚ ਦਾਖ਼ਲ ਹੈ। ਉਸ ਦੇ ਹੋਸ਼ ਆਉਣ ਤੋਂ ਬਾਅਦ ਅਗਲੇਰੀ ਜਾਂਚ ਕੀਤੀ ਜਾਵੇਗੀ।