Manipur Incidents:ਮਨੀਪੁਰ ਦੀਆਂ ਸਾਰੀਆਂ ਘਟਨਾਵਾਂ 'ਤੇ ਕੇਂਦਰੀ ਏਜੰਸੀਆਂ ਦੀ ਨਜ਼ਰ, 6,000 ਕੇਸ ਦਰਜ: ਸਰਕਾਰੀ ਸੂਤਰ
ਸਰਕਾਰੀ ਸੂਤਰਾਂ ਦੇ ਮੁਤਾਬਿਕ 3 ਮਈ ਨੂੰ ਸ਼ੁਰੂ ਹੋਈ ਹਿੰਸਕ ਝੜਪ ਤੋਂ ਬਾਅਦ ਏਜੰਸੀਆਂ ਨੇ ਡਿਜੀਟਲ ਪਲੇਟਫਾਰਮ 'ਤੇ ਆਪਣੀ ਨਿਗਰਾਨੀ ਸਖਤ ਕਰ ਦਿੱਤੀ ਹੈ। ਹੁਣ ਤੱਕ 6,000 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।
Manipur Violence: ਮਨੀਪੁਰ 'ਚ ਦੋ ਔਰਤਾਂ ਦੀ ਨਗਨ ਪਰੇਡ ਕਰਨ ਦੇ ਮਾਮਲੇ 'ਚ ਪੰਜਵੇਂ ਦੋਸ਼ੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ੁੱਕਰਵਾਰ (21 July) ਤੱਕ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 19 ਜੁਲਾਈ ਨੂੰ ਸਾਹਮਣੇ ਆਈ ਇੱਕ ਵੀਡੀਓ ਵਿੱਚ ਪੁਰਸ਼ਾਂ ਦੇ ਇੱਕ ਸਮੂਹ ਵੱਲੋਂ ਦੋ ਔਰਤਾਂ ਨੂੰ ਬਿਨ੍ਹਾਂ ਕੱਪੜਿਆਂ ਤੋਂ ਪਰੇਡ ਕਰਵਾਈ ਗਈ ਸੀ। ਜਦੋਂ ਇਹ ਵੀਡੀਓ ਸਾਹਮਣੇ ਆਇਆ ਤਾਂ ਇਸ ਸ਼ਰਮਨਾਕ ਘਟਨਾ ਦੀ ਦੇਸ਼ ਭਰ ਵਿੱਚ ਆਲੋਚਨਾ ਹੋ ਰਹੀ ਹੈ।
ਸਰਕਾਰੀ ਏਜੰਸੀਆਂ ਅਤੇ ਸੁਰੱਖਿਆ ਬਲਾਂ ਨੇ ਰਾਜ ਵਿੱਚ ਜਾਤੀ ਟਕਰਾਅ ਦੇ ਮੱਦੇਨਜ਼ਰ ਦੋ ਔਰਤਾਂ ਦੇ ਜਿਨਸੀ ਸ਼ੋਸ਼ਣ ਅਤੇ ਨਗਨ ਰੂਪ ਵਿੱਚ ਪਰੇਡ ਕੀਤੇ ਜਾਣ ਦੇ ਵੀਡੀਓ ਨੂੰ ਲੈ ਕੇ ਗੁੱਸੇ ਦੇ ਵਿਚਕਾਰ ਮਨੀਪੁਰ ਵਿੱਚ ਸਾਰੀਆਂ ਘਟਨਾਵਾਂ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ NDTV ਨੂੰ ਇਹ ਜਾਣਕਾਰੀ ਦਿੱਤੀ। 3 ਮਈ ਨੂੰ ਸ਼ੁਰੂ ਹੋਈ ਹਿੰਸਕ ਝੜਪ ਤੋਂ ਬਾਅਦ ਏਜੰਸੀਆਂ ਨੇ ਡਿਜੀਟਲ ਪਲੇਟਫਾਰਮ 'ਤੇ ਆਪਣੀ ਨਿਗਰਾਨੀ ਸਖਤ ਕਰ ਦਿੱਤੀ ਹੈ। ਹੁਣ ਤੱਕ 6,000 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਰਕਾਰੀ ਜਾਇਦਾਦ ਨੂੰ ਅੱਗ ਲਗਾਉਣ ਅਤੇ ਨੁਕਸਾਨ ਪਹੁੰਚਾਉਣ ਦੇ ਹਨ।
ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਜਿਵੇਂ ਕਿ ਅਸੀਂ ਆਪਣੇ ਨਿਗਰਾਨੀ ਦੇ ਯਤਨਾਂ ਵਿੱਚ ਵਾਧਾ ਕੀਤਾ ਹੈ, ਅਸੀਂ ਬਹੁਤ ਸਾਰੇ ਸੰਭਾਵੀ ਤੌਰ 'ਤੇ ਭੜਕਾਊ ਦਾਅਵਿਆਂ ਨੂੰ ਫੈਲਣ ਤੋਂ ਪਹਿਲਾਂ ਹੀ ਰੋਕਣ ਵਿੱਚ ਕਾਮਯਾਬ ਹੋਏ ਹਾਂ।"
ਉਨ੍ਹਾਂ ਨੇ ਅੱਗੇ ਕਿਹਾ ਕਿ- 'ਰਣਨੀਤੀ ਦਾ ਉਦੇਸ਼ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਿਸ਼ੇਸ਼ ਫੋਕਸ ਦੇ ਨਾਲ ਗਲਤ ਜਾਣਕਾਰੀ ਦੇ ਫੈਲਣ ਨੂੰ ਰੋਕਣਾ ਹੈ। ਮਨੀਪੁਰ ਵਿੱਚ ਅਜਿਹੀਆਂ ਕਥਿਤ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਕਾਰਵਾਈ ਕਰਨ ਤੋਂ ਪਹਿਲਾਂ ਫੁਟੇਜ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੀ ਜਾ ਰਹੀ ਹੈ।'
ਇੱਕ ਸੂਤਰ ਨੇ ਖੁਲਾਸਾ ਕੀਤਾ, "ਬਹੁਤ ਸਾਰੇ ਪੁਲਿਸ ਸਟੇਸ਼ਨ ਸੀਮਤ ਕਰਮਚਾਰੀਆਂ ਨਾਲ ਕੰਮ ਕਰ ਰਹੇ ਹਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਉਨ੍ਹਾਂ ਦਾ ਮੁੱਖ ਫੋਕਸ ਬਣ ਗਿਆ ਹੈ।"
ਕੇਂਦਰ ਨੇ ਇਨ੍ਹਾਂ ਮੁੱਦਿਆਂ, ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸੂਬਾ ਪੁਲਿਸ ਦੀ ਮਦਦ ਲਈ 135 ਕੰਪਨੀਆਂ ਭੇਜੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਥਿਤੀ 'ਚ ਸੁਧਾਰ ਹੋ ਰਿਹਾ ਹੈ। ਹਾਲਾਂਕਿ, ਛੋਟੀਆਂ-ਛੋਟੀਆਂ ਘਟਨਾਵਾਂ ਅਜੇ ਵੀ ਵਾਪਰ ਰਹੀਆਂ ਹਨ।
ਇੱਕ ਅਧਿਕਾਰੀ ਨੇ ਕਿਹਾ, "ਮਣੀਪੁਰ ਦੇ 16 ਜ਼ਿਲ੍ਹਿਆਂ ਵਿੱਚੋਂ ਅੱਧੇ ਨੂੰ ਅਜੇ ਵੀ ਸਮੱਸਿਆ ਵਾਲਾ ਮੰਨਿਆ ਜਾਂਦਾ ਹੈ। ਅਸੀਂ ਸਮੇਂ-ਸਮੇਂ 'ਤੇ ਫੋਰਸ ਨੂੰ ਰੋਟੇਟ ਵੀ ਕਰ ਰਹੇ ਹਾਂ।"
ਮਨੀਪੁਰ ਵਿੱਚ ਅਸ਼ਾਂਤੀ ਦੀ ਸ਼ੁਰੂਆਤ ਕੁਕੀ ਕਬਾਇਲੀ ਸਮੂਹ ਅਤੇ ਨਸਲੀ ਬਹੁਗਿਣਤੀ ਮੀਤੀ ਵਿਚਕਾਰ ਹਿੰਸਕ ਨਸਲੀ ਸੰਘਰਸ਼ ਨਾਲ ਹੋਈ। ਇਨ੍ਹਾਂ ਸੰਘਰਸ਼ਾਂ ਵਿੱਚ ਘੱਟੋ-ਘੱਟ 125 ਲੋਕਾਂ ਦੀ ਮੌਤ ਹੋ ਗਈ ਅਤੇ 40,000 ਤੋਂ ਵੱਧ ਲੋਕ ਬੇਘਰ ਹੋ ਗਏ।
ਔਰਤਾਂ ਦੀ ਨਗਨ ਪਰੇਡ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਸੰਸਦ ਵਿੱਚ ਵਾਰ-ਵਾਰ ਹੰਗਾਮਾ ਹੋਇਆ। ਕੇਂਦਰ ਸਰਕਾਰ ਨੇ ਖਿੱਤੇ ਵਿੱਚ ਹਜ਼ਾਰਾਂ ਅਰਧ ਸੈਨਿਕ ਅਤੇ ਫੌਜੀ ਦਸਤਿਆਂ ਨੂੰ ਤਾਇਨਾਤ ਕੀਤਾ ਹੈ, ਪਰ ਰਾਜ ਨੂੰ ਹਾਈ ਅਲਰਟ 'ਤੇ ਰੱਖਦਿਆਂ ਕੁਝ ਥਾਵਾਂ ਉੱਤੇ ਛੋਟੀ-ਮੋਟੀ ਹਿੰਸਾ ਜਾਰੀ ਹੈ।