Manipur Violence: ਮਣੀਪੁਰ 'ਚ ਵਧਿਆ ਤਣਾਅ, ਪੰਜ ਦਿਨਾਂ ਲਈ ਇੰਟਰਨੈੱਟ ਬੰਦ, ਸਕੂਲ ਵੀ ਬੰਦ
Manipur Violence: ਮਣੀਪੁਰ ਵਿੱਚ ਤਣਾਅ ਦੇ ਚੱਲਦਿਆਂ ਮੰਗਲਵਾਰ (26 ਸਤੰਬਰ) ਤੋਂ ਪੰਜ ਦਿਨਾਂ ਲਈ ਇੰਟਰਨੈਟ ਮੁਅੱਤਲ ਰਹੇਗਾ ਅਤੇ ਸਕੂਲ ਬੁੱਧਵਾਰ (27 ਸਤੰਬਰ) ਤੋਂ ਸ਼ੁੱਕਰਵਾਰ (29 ਸਤੰਬਰ) ਤੱਕ ਬੰਦ ਰਹਿਣਗੇ।
Manipur Violence: ਮਣੀਪੁਰ ਵਿੱਚ ਤਣਾਅ ਦੇ ਚੱਲਦਿਆਂ ਮੰਗਲਵਾਰ (26 ਸਤੰਬਰ) ਤੋਂ ਪੰਜ ਦਿਨਾਂ ਲਈ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ। ਇਹ ਇੰਟਰਨੈੱਟ ਸਸਪੈਂਸ਼ਨ ਐਤਵਾਰ (1 ਅਕਤੂਬਰ) ਸ਼ਾਮ 7.45 ਵਜੇ ਤੱਕ ਜਾਰੀ ਰਹੇਗਾ। ਪੰਜ ਮਹੀਨਿਆਂ ਬਾਅਦ ਸੂਬੇ ਵਿੱਚ ਇੰਟਰਨੈੱਟ ਸੇਵਾ ਬਹਾਲ ਕੀਤੀ ਗਈ ਸੀ।
ਸੂਬੇ ਦੇ ਸਾਰੇ ਸਕੂਲ ਵੀ ਤਿੰਨ ਦਿਨ ਬੰਦ ਰਹਿਣਗੇ
ਇਸ ਤੋਂ ਇਲਾਵਾ ਸੂਬੇ ਦੇ ਸਾਰੇ ਸਕੂਲ ਵੀ ਤਿੰਨ ਦਿਨ ਬੰਦ ਰਹਿਣਗੇ। ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਬੁੱਧਵਾਰ (27 ਸਤੰਬਰ) ਅਤੇ 29 ਸਤੰਬਰ (ਸ਼ੁੱਕਰਵਾਰ) ਨੂੰ ਸਕੂਲਾਂ ਵਿੱਚ ਛੁੱਟੀਆਂ ਹੋਣਗੀਆਂ। ਜਦੋਂ ਕਿ 28 ਸਤੰਬਰ (ਵੀਰਵਾਰ) ਪਹਿਲਾਂ ਹੀ ਈਦ-ਏ-ਮਿਲਾਦ ਕਾਰਨ ਸਰਕਾਰੀ ਛੁੱਟੀ ਹੈ।
PHOTO | Mobile internet services suspended for five days in #Manipur: Officials
— Press Trust of India (@PTI_News) September 26, 2023
The curbs will remain effective in the state till 7.45 pm on October 1. pic.twitter.com/TBd2R8N375
ਇਹ ਵੀ ਪੜ੍ਹੋ: AAP Vs Congress: ਕਿਆ ਹੁਆ ਤੇਰਾ ਵਾਅਦਾ ? 50 ਹਜ਼ਾਰ ਦੇ ਕਰਜ਼ਾ ਨੂੰ ਲੈ ਕੇ ਕਾਂਗਰਸ ਨੇ ਘੇਰੀ 'ਆਪ' ਸਰਕਾਰ : ਬਾਜਵਾ
ਕਿਉਂ ਸ਼ੁਰੂ ਹੋਇਆ ਮੁੜ ਤਣਾਅ?
ਮਣੀਪੁਰ ਤੋਂ ਜੁਲਾਈ ਤੋਂ ਲਾਪਤਾ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਮਵਾਰ (25 ਸਤੰਬਰ) ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਇਸ ਤੋਂ ਬਾਅਦ ਇੰਫਾਲ ਸਥਿਤ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਰੋਸ ਰੈਲੀਆਂ ਕੱਢੀਆਂ। ਇਸ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ 30 ਤੋਂ ਵੱਧ ਵਿਦਿਆਰਥੀ ਜ਼ਖ਼ਮੀ ਹੋ ਗਏ। ਇਸ ਕਾਰਨ ਸੂਬੇ 'ਚ ਫਿਰ ਤਣਾਅ ਵਧ ਗਿਆ ਹੈ।
ਮਣੀਪੁਰ ਵਿੱਚ 3 ਮਈ ਨੂੰ ਦੋ ਭਾਈਚਾਰਿਆਂ ਦਰਮਿਆਨ ਹਿੰਸਾ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ। ਹਿੰਸਾ 'ਚ ਹੁਣ ਤੱਕ ਕਰੀਬ 175 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ। ਸੀਬੀਆਈ ਵੀ ਘਿਨਾਉਣੇ ਅਪਰਾਧਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Delhi: ਗੁਰਦੁਆਰਾ ਸੀਸ ਗੰਜ ਸਾਹਿਬ ਜਾਂਦੇ ਸ਼ਰਧਾਲੂਆਂ ਦੀ ਗੱਡੀ ਦੇ ਇੱਕ ਕਰੋੜ ਰੁਪਏ ਦੇ ਦਿੱਲੀ ਪੁਲਿਸ ਨੇ ਕੱਟੇ ਚਲਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।