ਪੜਚੋਲ ਕਰੋ
ਖਹਿਰਾ ਦੇ ਅਸਤੀਫ਼ੇ 'ਤੇ ਕੇਜਰੀਵਾਲ ਤੇ ਸਿਸੋਦੀਆ 'ਚ 'ਟਕਰਾਅ'..?
ਰਵੀ ਇੰਦਰ ਸਿੰਘ
ਨਵੀਂ ਦਿੱਲੀ: ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੁਝ ਹੀ ਦਿਨਾਂ ਅੰਦਰ ਐਚਐਸ ਫੂਲਕਾ ਤੋਂ ਬਾਅਦ ਪਾਰਟੀ ਤੋਂ ਮੁਅੱਤਲ ਚੱਲ ਰਹੇ ਵਿਧਾਇਕ ਖਹਿਰਾ ਦੇ ਅਸਤੀਫ਼ੇ ਕਰਕੇ 'ਆਪ' ਦੇ ਸਿਖਰਲੇ ਦੋ ਲੀਡਰਾਂ ਦਾ ਵਿਚਾਰਧਾਰਕ ਟਕਰਾਅ ਸਾਹਮਣੇ ਆਇਆ ਹੈ। ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖਹਿਰਾ ਦਲਿਤ ਵਿਰੋਧੀ ਤੇ ਸੱਤਾ ਲੋਭੀ ਜਾਪਦੇ ਹਨ। ਦੂਜੇ ਪਾਸੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਖਹਿਰਾ ਦੇਸ਼ ਬਚਾਉਣ ਦੇ ਕਾਬਲ ਦਿੱਸਦੇ ਹਨ।
ਜਿੱਥੇ ਸਿਸੋਦੀਆ ਖਹਿਰਾ ਨੂੰ 'ਆਪ' ਵਿੱਚ ਰੱਖਣਾ ਲੋਚਦੇ ਹਨ, ਉੱਥੇ ਹੀ ਕੇਜਰੀਵਾਲ, ਖਹਿਰਾ ਨੂੰ ਦਲਿਤ ਵਿਰੋਧੀ ਕਰਾਰ ਦੇ ਰਹੇ ਹਨ ਤੇ ਅਜਿਹੇ ਲੋਕਾਂ ਨੂੰ ਪਾਰਟੀ ਵਿੱਚੋਂ ਜਾਣ ਦਾ ਸੰਦੇਸ਼ ਦੇ ਰਹੇ ਜਾਪਦੇ ਹਨ। ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਰਹਿ ਚੁੱਕੇ ਭੁਲੱਥ ਤੋਂ 'ਆਪ' ਵਿਧਾਇਕ ਸੁਖਪਾਲ ਖਹਿਰਾ ਦੇ ਅਸਤੀਫ਼ੇ ਮਗਰੋਂ ਸਿਸੋਦੀਆ ਨੇ ਬਿਆਨ ਦਿੱਤਾ ਹੈ ਕਿ ਜੇਕਰ ਉਹ (ਖਹਿਰਾ) ਦੇਸ਼ ਲਈ ਕੰਮ ਕਰਨਾ ਚਾਹੁੰਦੇ ਹਨ ਤਾਂ ਸਾਡੇ ਨਾਲ ਰਹਿਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ ਨਿੱਜੀ ਹਿੱਤ ਜਾਂ ਕਿਸੇ ਅਹੁਦੇ ਲਈ ਕੰਮ ਕਰਨਾ ਚਾਹੁੰਦੇ ਹਨ ਤਾਂ ਉਹ ਕਿਤੇ ਵੀ ਜਾ ਸਕਦੇ ਹਨ।सुखपाल खैरा को शायद इस बात की तकलीफ़ है कि उनको LOP से हटाकर एक दलित को LOP बनाया गया।
आप दलितों के हक़ के लिए लड़ती रही है और आगे भी लड़ेगी। अगर किसी को इस बात से ऐतराज़ है तो वो बिल्कुल शौख से पार्टी छोड़ सकता है। — Ankit Lal (@AnkitLal) January 6, 2019
ਉੱਧਰ ਕੇਜਰੀਵਾਲ ਨੇ ਇਸ ਮੌਕੇ 'ਆਪ' ਅਮਰੀਕਾ ਦੇ ਇੰਚਾਰਜ ਤੇ ਇੰਡੀਆ ਸੋਸ਼ਲ ਦੇ ਲੇਖਕ ਅੰਕਿਤ ਲਾਲ ਦੇ ਖਹਿਰਾ ਵਿਰੁੱਧ ਲੜੀਵਾਰ ਟਵੀਟਸ ਨੂੰ ਆਪਣੇ ਟਵਿੱਟਰ ਖਾਤੇ 'ਤੇ ਵੀ ਸਾਂਝਾ ਕੀਤਾ। ਅੰਕਿਤ ਨੇ ਖਹਿਰਾ 'ਤੇ ਕੁਰਸੀ ਤੇ ਤਾਕਤ ਦਾ ਲੋਭੀ ਹੋਣ ਤੇ ਦਲਿਤ ਨੂੰ ਵਿਧਾਨ ਸਭਾ 'ਚ ਵਿਰੋਧੀ ਧਿਰ ਨੇਤਾ ਦਾ ਅਹੁਦਾ ਦੇਣ ਮਗਰੋਂ ਪਾਰਟੀ ਨੂੰ ਕਮਜ਼ੋਰ ਕਰਨ ਤੇ ਵਿਦਰੋਹ ਕਰਨ ਦੇ ਦੋਸ਼ ਲਾਏ। ਉਨ੍ਹਾਂ ਇਹ ਵੀ ਕਿਹਾ ਕਿ ਖਹਿਰਾ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ ਤੇ 'ਆਪ' ਆਉਂਦੇ ਦਿਨਾਂ ਵਿੱਚ ਪੰਜਾਬ ਇਕਾਈ ਨੂੰ ਵਧੇਰੇ ਮਜ਼ਬੂਤ ਕਰੇਗੀ। ਸਬੰਧਤ ਖ਼ਬਰ: ਖਹਿਰਾ ਵੱਲੋਂ ਆਮ ਆਦਮੀ ਪਾਰਟੀ ਨੂੰ ਆਖਰੀ 'ਸਲਾਮ' ਇਹ ਵੀ ਪੜ੍ਹੋ: ਅਸਤੀਫ਼ੇ ਮਗਰੋਂ ਮਾਨ ਨੇ ਖਹਿਰਾ ਤੋਂ ਮੰਗੀ ਇੱਕ ਹੋਰ 'ਕੁਰਬਾਨੀ' ਕੇਜਰੀਵਾਲ ਨੇ ਅੰਕਿਤ ਦੇ ਵਿਚਾਰਾਂ ਨਾਲ ਸਹਿਮਤੀ ਦਿੰਦਿਆਂ ਇਨ੍ਹਾਂ ਨੂੰ ਅੱਗੇ ਸਾਂਝਾ ਕੀਤਾ ਹੈ। ਇਸ ਤੋਂ ਸਾਫ ਹੈ ਕਿ ਉਹ ਖਹਿਰਾ ਨੂੰ ਪਾਰਟੀ ਵਿੱਚ ਰੱਖਣ ਨਾਲ ਸਹਿਮਤ ਨਹੀਂ ਹਨ। ਜਦਕਿ ਉਨ੍ਹਾਂ ਨੂੰ ਐਲਓਪੀ ਦੇ ਅਹੁਦੇ ਤੋਂ ਲਾਹੁਣ ਦਾ ਫੁਰਮਾਨ ਜਾਰੀ ਕਰਨ ਵਾਲੇ ਸਿਸੋਦੀਆ ਨੇ ਖਹਿਰਾ ਦੇ ਸਾਥ ਦੀ ਇੱਛਾ ਪ੍ਰਗਟਾਈ। ਹਾਲਾਂਕਿ, ਬਾਅਦ ਵਿੱਚ ਸਿਸੋਦੀਆ ਨੇ ਵੀ ਕੇਜਰੀਵਾਲ ਦੇ ਵਿਚਾਰਾਂ ਨੂੰ ਸਹਿਮਤੀ ਦਿੰਦਿਆਂ ਖਹਿਰਾ ਨੂੰ ਪਾਰਟੀ ਵਿਰੋਧੀ ਕਹਿ ਦਿੱਤਾ।Manish Sisodia on Punjab MLA Sukhpal Khaira resigns from the primary membership of AAP: If he wants to work for the nation, he should stay with us, if he wants to work for his own interests and post then he can go anywhere, how does it concern us? pic.twitter.com/9FZ3jaz0ek
— ANI (@ANI) January 6, 2019
@ArvindKejriwal ji always says that those who have come for position or power shuld leave the party. He was always clamouring for position and power. N/N
— Manish Sisodia (@msisodia) January 6, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement