Delhi Election: ਆਪਣੀ ਸੀਟ ਤੋਂ ਅਵਧ ਓਝਾ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਸਿਸੋਦੀਆ ਦੀ ਆਈ ਪਹਿਲੀ ਪ੍ਰਤੀਕਿਰਿਆ, ਕਿਹਾ-ਅਧਿਆਪਕ ਹਾਂ ਸਿਆਸਤਦਾਨ ਨਹੀਂ
ਪਟਪੜਗੰਜ ਦੀ ਜ਼ਿੰਮੇਵਾਰੀ ਕਿਸੇ ਹੋਰ ਅਧਿਆਪਕ ਨੂੰ ਸੌਂਪ ਕੇ ਮੈਨੂੰ ਖੁਸ਼ੀ ਹੋ ਰਹੀ ਹੈ। ਹੁਣ ਮੈਂ ਜੰਗਪੁਰਾ ਵਿੱਚ ਸਾਰਿਆਂ ਨਾਲ ਮਿਲ ਕੇ ਉਹੀ ਕੰਮ ਕਰਨ ਲਈ ਤਿਆਰ ਹਾਂ ਜੋ ਮੈਂ ਸਿੱਖਿਆ, ਸੇਵਾ ਤੇ ਵਿਕਾਸ ਲਈ ਪਟਪੜਗੰਜ ਵਿੱਚ ਕੀਤਾ ਸੀ। ਮੇਰੇ ਲਈ ਰਾਜਨੀਤੀ ਸੱਤਾ ਦਾ ਮਾਧਿਅਮ ਨਹੀਂ ਹੈ, ਸਗੋਂ ਸਿੱਖਿਆ, ਇਮਾਨਦਾਰੀ ਅਤੇ ਲੋਕ ਭਲਾਈ ਦਾ ਮਾਧਿਅਮ ਹੈ।
Aam Aadmi Party: ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (AAP) ਨੇ ਸੋਮਵਾਰ (9 ਨਵੰਬਰ) ਨੂੰ ਦੂਜੀ ਸੂਚੀ ਜਾਰੀ ਕੀਤੀ। ਇਸ ਵਿੱਚ 20 ਉਮੀਦਵਾਰਾਂ ਦੇ ਨਾਂਅ ਹਨ। ਆਪ ਨੇ ਮਨੀਸ਼ ਸਿਸੋਦੀਆ ਦੀ ਥਾਂ ਪਟਪੜਗੰਜ ਤੋਂ ਅਵਧ ਓਝਾ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਬਾਅਦ ਮਨੀਸ਼ ਸਿਸੋਦੀਆ ਦੀ ਪਹਿਲੀ ਪ੍ਰਤੀਕਿਰਿਆ ਆਈ ਹੈ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ 'ਤੇ ਭਰੋਸਾ ਪ੍ਰਗਟਾਇਆ ਤੇ ਮੈਨੂੰ ਜੰਗਪੁਰਾ ਤੋਂ ਚੋਣ ਲੜਨ ਦੀ ਜ਼ਿੰਮੇਵਾਰੀ ਸੌਂਪੀ।
ਮੈਂ ਆਪਣੇ ਆਪ ਨੂੰ ਅਧਿਆਪਕ ਸਮਝਦਾ ਹਾਂ, ਸਿਆਸਤਦਾਨ ਨਹੀਂ। ਮੇਰੇ ਲਈ ਪਟਪੜਗੰਜ ਸਿਰਫ਼ ਇੱਕ ਵਿਧਾਨ ਸਭਾ ਹਲਕਾ ਨਹੀਂ ਸੀ, ਸਗੋਂ ਦਿੱਲੀ ਵਿੱਚ ਸਿੱਖਿਆ ਕ੍ਰਾਂਤੀ ਦਾ ਦਿਲ ਸੀ। ਜਦੋਂ ਅਵਧ ਓਝਾ ਜੀ ਪਾਰਟੀ ਵਿੱਚ ਸ਼ਾਮਲ ਹੋਏ ਤੇ ਉਨ੍ਹਾਂ ਨੂੰ ਚੋਣ ਲੜਾਉਣ ਦੀ ਮੰਗ ਉੱਠੀ, ਤਾਂ ਮੈਂ ਸਿਰਫ ਇਹੀ ਸੋਚ ਸਕਿਆ ਕਿ ਇੱਕ ਅਧਿਆਪਕ ਲਈ ਪਟਪੜਗੰਜ ਤੋਂ ਵਧੀਆ ਸੀਟ ਨਹੀਂ ਹੋ ਸਕਦੀ।
@ArvindKejriwal जी और @AamAadmiParty का तहे दिल से आभार, जिन्होंने मुझ पर विश्वास जताते हुए जंगपुरा से चुनाव लड़ने की जिम्मेदारी दी।
— Manish Sisodia (@msisodia) December 9, 2024
मैं खुद को एक शिक्षक मानता हूँ, राजनीतिज्ञ नहीं। पटपड़गंज मेरे लिए सिर्फ एक विधानसभा क्षेत्र नहीं, बल्कि दिल्ली में शिक्षा क्रांति का दिल था। जब… https://t.co/tYvAPiEomy
ਪਟਪੜਗੰਜ ਦੀ ਜ਼ਿੰਮੇਵਾਰੀ ਕਿਸੇ ਹੋਰ ਅਧਿਆਪਕ ਨੂੰ ਸੌਂਪ ਕੇ ਮੈਨੂੰ ਖੁਸ਼ੀ ਹੋ ਰਹੀ ਹੈ। ਹੁਣ ਮੈਂ ਜੰਗਪੁਰਾ ਵਿੱਚ ਸਾਰਿਆਂ ਨਾਲ ਮਿਲ ਕੇ ਉਹੀ ਕੰਮ ਕਰਨ ਲਈ ਤਿਆਰ ਹਾਂ ਜੋ ਮੈਂ ਸਿੱਖਿਆ, ਸੇਵਾ ਤੇ ਵਿਕਾਸ ਲਈ ਪਟਪੜਗੰਜ ਵਿੱਚ ਕੀਤਾ ਸੀ। ਮੇਰੇ ਲਈ ਰਾਜਨੀਤੀ ਸੱਤਾ ਦਾ ਮਾਧਿਅਮ ਨਹੀਂ ਹੈ, ਸਗੋਂ ਸਿੱਖਿਆ, ਇਮਾਨਦਾਰੀ ਅਤੇ ਲੋਕ ਭਲਾਈ ਦਾ ਮਾਧਿਅਮ ਹੈ। ਪਟਪੜਗੰਜ ਤੋਂ ਜੰਗਪੁਰਾ ਤੱਕ, ਮੇਰਾ ਸੰਕਲਪ ਕਾਇਮ ਹੈ, ਦਿੱਲੀ ਨੂੰ ਬਿਹਤਰ ਬਣਾਉਣਾ।
ਆਪ ਨੇ UPSC ਅਧਿਆਪਕ ਅਵਧ ਓਝਾ ਨੂੰ ਪਟਪੜਗੰਜ ਤੋਂ ਉਮੀਦਵਾਰ ਬਣਾਇਆ ਹੈ। ਓਝਾ 2 ਦਸੰਬਰ ਨੂੰ ਹੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਆਪ ਦੀ ਪਹਿਲੀ ਸੂਚੀ 21 ਨਵੰਬਰ ਨੂੰ ਆਈ ਸੀ, ਜਿਸ ਵਿੱਚ 11 ਉਮੀਦਵਾਰਾਂ ਦੇ ਨਾਂਅ ਸਨ। ਇਸ ਵਿੱਚ ਭਾਜਪਾ ਅਤੇ ਕਾਂਗਰਸ ਦੇ 6 ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ