ਪੜਚੋਲ ਕਰੋ

ਕਦੋਂ ਅਤੇ ਕਿੱਥੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ? ਜਾਣੋ ਕੀ ਹੈ ਸਰਕਾਰੀ ਪ੍ਰੋਟੋਕਾਲ

ਕੇਂਦਰ ਸਰਕਾਰ ਨੇ ਵੀਰਵਾਰ (26 ਦਸੰਬਰ) ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ 'ਤੇ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ (26 ਦਸੰਬਰ) ਨੂੰ ਦੇਹਾਂਤ ਹੋ ਗਿਆ ਸੀ। ਉਹ 2004-14 ਦੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸਨ। ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ 'ਤੇ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਡਾ. ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਹੋਣ ਵਾਲੇ ਸਾਰੇ ਸਰਕਾਰੀ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਕੇਂਦਰੀ ਕੈਬਨਿਟ ਦੀ ਬੈਠਕ ਸ਼ੁੱਕਰਵਾਰ ਨੂੰ ਹੋਵੇਗੀ, ਜਿਸ 'ਚ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਡਾ.ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਦਿੱਲੀ ਦੇ ਮੋਤੀ ਲਾਲ ਨਹਿਰੂ ਮਾਰਗ 'ਤੇ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਰੱਖੀ ਗਈ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਅੰਤਿਮ ਸੰਸਕਾਰ ਦਾ ਪ੍ਰੋਟੋਕੋਲ ਕੀ ਹੈ।

ਜਾਣੋ ਕੀ ਹੈ PM ਦੇ ਅੰਤਿਮ ਸੰਸਕਾਰ ਦਾ ਪ੍ਰੋਟੋਕੋਲ

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਅੰਤਿਮ ਸੰਸਕਾਰ ਦੌਰਾਨ ਰਾਜਕੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਂਦੀ ਹੈ। ਇਸ ਵਿੱਚ ਦੇਸ਼ ਪ੍ਰਤੀ ਉਨ੍ਹਾਂ ਦੇ ਯੋਗਦਾਨ ਅਤੇ ਉਨ੍ਹਾਂ ਦੇ ਅਹੁਦੇ ਦੀ ਸ਼ਾਨ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅੰਤਿਮ ਸੰਸਕਾਰ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਵਿੱਚ ਲਪੇਟਿਆ ਜਾਂਦਾ ਹੈ। ਅੰਤਿਮ ਸੰਸਕਾਰ ਦੌਰਾਨ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਸਾਬਕਾ ਪ੍ਰਧਾਨ ਮੰਤਰੀ ਦੀ ਅੰਤਿਮ ਯਾਤਰਾ ਦੌਰਾਨ ਸੁਰੱਖਿਆ ਅਤੇ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਅੰਤਿਮ ਯਾਤਰਾ ਵਿੱਚ ਫੌਜੀ ਬੈਂਡ ਅਤੇ ਹਥਿਆਰਬੰਦ ਬਲਾਂ ਦੇ ਜਵਾਨ ਵੀ ਸ਼ਾਮਲ ਹੁੰਦੇ ਹਨ। ਇਸ ਦੌਰਾਨ ਉਹ ਰਵਾਇਤੀ ਮਾਰਚ ਵੀ ਕਰਦੇ ਹਨ। 

ਕਿੱਥੇ ਹੋ ਸਕਦਾ ਹੈ ਅੰਤਿਮ ਸਸਕਾਰ

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਦਾ ਅੰਤਿਮ ਸਸਕਾਰ ਦਿੱਲੀ ਦੇ ਵਿਸ਼ੇਸ਼ ਯਾਦਗਾਰੀ ਸਥਾਨਾਂ 'ਤੇ ਹੁੰਦਾ ਹੈ। ਉਦਾਹਰਣ ਵਜੋਂ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦਾ ਸਸਕਾਰ ਰਾਜਘਾਟ ਕੰਪਲੈਕਸ ਵਿੱਚ ਹੋਇਆ ਸੀ। ਹਾਲਾਂਕਿ, ਅੰਤਿਮ ਸੰਸਕਾਰ ਦੀ ਵਿਧੀ ਮ੍ਰਿਤਕ ਵਿਅਕਤੀ ਅਤੇ ਉਸਦੇ ਪਰਿਵਾਰ ਦੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਹੁੰਦੀ ਹੈ। ਸਾਬਕਾ ਪ੍ਰਧਾਨ ਮੰਤਰੀਆਂ ਦਾ ਅੰਤਿਮ ਸੰਸਕਾਰ ਆਮ ਤੌਰ 'ਤੇ ਦਿੱਲੀ ਵਿੱਚ ਹੁੰਦਾ ਹੈ। ਕਈ ਵਾਰ ਅੰਤਿਮ ਸੰਸਕਾਰ ਗ੍ਰਹਿ ਰਾਜ ਵਿੱਚ ਵੀ ਹੋ ਸਕਦਾ ਹੈ। ਏਐਨਆਈ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਭਲਕੇ 28 ਦਸੰਬਰ ਨੂੰ ਕਾਂਗਰਸ ਦੇ ਮੁੱਖ ਦਫ਼ਤਰ ਲਿਆਂਦੀ ਜਾਵੇਗੀ, ਜਿੱਥੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਉਨ੍ਹਾਂ ਦਾ ਅੰਤਿਮ ਸੰਸਕਾਰ ਰਾਜਘਾਟ ਨੇੜੇ ਕੀਤਾ ਜਾਵੇਗਾ।

ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਦੇਹਾਂਤ 'ਤੇ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ, "ਇਹ ਦੇਸ਼ ਅਤੇ ਕਾਂਗਰਸ ਲਈ ਬਹੁਤ ਹੀ ਦੁਖਦਾਈ ਦਿਨ ਹੈ। ਉਹ ਇਸ ਦੇਸ਼ ਦੇ ਪ੍ਰਸ਼ਾਸਕਾਂ ਵਿੱਚੋਂ ਇੱਕ ਸਨ। ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ, ਅਸੀਂ ਆਪਣੇ ਮਹਾਨ ਨੇਤਾਵਾਂ ਵਿਚੋਂ ਇੱਕ ਨੂੰ ਗੁਆ ਦਿੱਤਾ ਹੈ।'' 10 ਸਾਲ ਤੱਕ ਪ੍ਰਧਾਨ ਮੰਤਰੀ ਅਤੇ 5 ਸਾਲ ਤੱਕ ਵਿੱਤ ਮੰਤਰੀ ਦੇ ਤੌਰ 'ਤੇ ਆਪਣੇ ਕਾਰਜਕਾਲ ਦੌਰਾਨ ਵਧੀਆ ਸ਼ਾਸਨ ਦਾ ਪ੍ਰਦਰਸ਼ਨ ਕੀਤਾ ਹੈ। ਇਹ ਦੇਸ਼ ਲਈ ਬਹੁਤ ਵੱਡਾ ਘਾਟਾ ਹੈ। ਕੇਸੀ ਵੇਣੂਗੋਪਾਲ ਨੇ ਕਿਹਾ, "ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਕੀਤਾ ਜਾਵੇਗਾ। ਅਸੀਂ ਅਧਿਕਾਰਤ ਤੌਰ 'ਤੇ ਐਲਾਨ ਕਰਾਂਗੇ।" ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ 'ਤੇ ਕਾਂਗਰਸ ਨੇਤਾ ਸੰਦੀਪ ਦੀਕਸ਼ਿਤ ਨੇ ਕਿਹਾ, "ਅਜੇ ਪ੍ਰੋਗਰਾਮ ਤੈਅ ਨਹੀਂ ਹੋਇਆ ਹੈ। ਉਨ੍ਹਾਂ ਦੀ ਇੱਕ ਬੇਟੀ ਹੈ ਜੋ ਬਾਹਰੋਂ ਆ ਰਹੀ ਹੈ। ਉਹ ਦੁਪਹਿਰ ਜਾਂ ਸ਼ਾਮ ਤੱਕ ਆਵੇਗੀ। ਉਸ ਤੋਂ ਬਾਅਦ ਹੀ ਸਭ ਕੁਝ ਤੈਅ ਹੋਵੇਗਾ। ਹੋ ਸਕਦਾ ਹੈ ਕਿ ਅੰਤਿਮ ਸਸਕਾਰ ਕੱਲ੍ਹ ਹੋਵੇ, ਸ਼ਾਇਦ 9-10 ਵਜੇ ਤੋਂ ਬਾਅਦ ਆਮ ਜਨਤਾ ਨੂੰ ਦਰਸ਼ਨ ਦੀ ਇਜਾਜ਼ਤ ਮਿਲੇਗੀ।"

ਅੱਜ ਹੋਵੇਗੀ ਕੇਂਦਰੀ ਕੈਬਨਿਟ ਦੀ ਬੈਠਕ
ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ ਸਵੇਰੇ 11 ਵਜੇ ਹੋਵੇਗੀ। ਇਸ ਮੀਟਿੰਗ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ, ਸਰਕਾਰ ਨੇ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਕਾਂਗਰਸ ਨੇ ਬੇਲਗਾਵੀ ਵਿੱਚ ਹੋਣ ਵਾਲੀ ਸੀਡਬਲਯੂਸੀ ਦੀ ਵਿਸ਼ੇਸ਼ ਮੀਟਿੰਗ ਰੱਦ ਕਰ ਦਿੱਤੀ ਹੈ। ਪਾਰਟੀ ਦੇ ਸਾਰੇ ਆਗੂ ਦਿੱਲੀ ਪਹੁੰਚ ਰਹੇ ਹਨ।

ਟਾਪ ਹੈਡਲਾਈਨ

Political News: ਸਿਆਸੀ ਜਗਤ 'ਚ ਪਸਰਿਆ ਮਾਤਮ! ਸਾਬਕਾ ਵਿਧਾਇਕ ਨੇ ਹਸਪਤਾਲ ’ਚ ਇਲਾਜ ਦੌਰਾਨ ਤੋੜਿਆ ਦਮ; ਪਿੰਡ 'ਚ ਸੋਗ ਦੀ ਲਹਿਰ...
ਸਿਆਸੀ ਜਗਤ 'ਚ ਪਸਰਿਆ ਮਾਤਮ! ਸਾਬਕਾ ਵਿਧਾਇਕ ਨੇ ਹਸਪਤਾਲ ’ਚ ਇਲਾਜ ਦੌਰਾਨ ਤੋੜਿਆ ਦਮ; ਪਿੰਡ 'ਚ ਸੋਗ ਦੀ ਲਹਿਰ...
Aam Aadmi Party Leader: ਸਿਆਸਤ ਤੋਂ ਵੱਡੀ ਖਬਰ, ਗ੍ਰਿਫ਼ਤਾਰੀ ਤੋਂ ਬਾਅਦ 'ਆਪ' ਆਗੂ ਦੀ ਪਹਿਲੀ ਪ੍ਰਤੀਕਿਰਿਆ, ACB ਦਫ਼ਤਰ ਤੋਂ ਵੱਡਾ ਅਪਡੇਟ...
ਸਿਆਸਤ ਤੋਂ ਵੱਡੀ ਖਬਰ, ਗ੍ਰਿਫ਼ਤਾਰੀ ਤੋਂ ਬਾਅਦ 'ਆਪ' ਆਗੂ ਦੀ ਪਹਿਲੀ ਪ੍ਰਤੀਕਿਰਿਆ, ACB ਦਫ਼ਤਰ ਤੋਂ ਵੱਡਾ ਅਪਡੇਟ...
ਹਰ MLA ਨੂੰ ਮਿਲੇਗੀ ਨਵੀਂ ਕਾਰ, ਡਰਾਈਵਰ ਲਈ ਵੀ ਮਿਲੇਗਾ ਮਹੀਨੇ ਦਾ ਖਰਚਾ, ਵਿਧਾਇਕਾਂ ਲਈ CM ਦਾ ਵੱਡਾ ਐਲਾਨ
ਹਰ MLA ਨੂੰ ਮਿਲੇਗੀ ਨਵੀਂ ਕਾਰ, ਡਰਾਈਵਰ ਲਈ ਵੀ ਮਿਲੇਗਾ ਮਹੀਨੇ ਦਾ ਖਰਚਾ, ਵਿਧਾਇਕਾਂ ਲਈ CM ਦਾ ਵੱਡਾ ਐਲਾਨ
ਮਿਲਣਗੀਆਂ ਸਸਤੀਆਂ ਦਵਾਈਆਂ! ਕਵਾਲਿਟੀ ਨੂੰ ਲੈਕੇ ਸਰਕਾਰ ਦੀ ਗਾਰੰਟੀ
ਮਿਲਣਗੀਆਂ ਸਸਤੀਆਂ ਦਵਾਈਆਂ! ਕਵਾਲਿਟੀ ਨੂੰ ਲੈਕੇ ਸਰਕਾਰ ਦੀ ਗਾਰੰਟੀ

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
Embed widget