News
News
ਟੀਵੀabp shortsABP ਸ਼ੌਰਟਸਵੀਡੀਓ
X

ਬੱਜਟ ਤੋਂ ਪਹਿਲਾਂ ਮਾਰੂਤੀ ਤੇ ਹੌਂਡਾ ਕਾਰਾਂ ਮਹਿੰਗੀਆਂ

Share:
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਬਜਟ ਤੋਂ ਪਹਿਲਾਂ ਆਪਣੀਆਂ ਕਾਰਾਂ ਦੇ ਮੁੱਲ ਵਿੱਚ 1700 ਰੁਪਏ ਤੋਂ ਲੈ ਕੇ 17 ਹਾਜ਼ਰ ਤੱਕ ਦਾ ਵਾਧਾ ਕੀਤਾ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਜਾਣਗੀਆਂ। ਓਧਰ ਹੌਂਡਾ ਕਾਰਸ ਇੰਡੀਆ ਨੇ ਵੀ ਕਈ ਮਾਡਲਾਂ ਦੇ ਮੁੱਲ ਵਿੱਚ ਵਾਧਾ ਕੀਤਾ ਹੈ। ਮਾਰੂਤੀ ਸੁਜ਼ੂਕੀ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਉਸ ਨੇ ਵੱਖ-ਵੱਖ ਮਾਡਲਾਂ ਦੇ ਰੇਟ 1700 ਰੁਪਏ ਤੋਂ 17 ਹਾਜ਼ਰ ਰੁਪਏ ਤੱਕ ਵਧਾਏ ਹਨ। ਵਸਤੂਆਂ ਦੇ ਰੇਟ ਵਧਣ ਤੇ ਵੰਡ ਖਰਚੇ ਵਿੱਚ ਇਜ਼ਾਫਾ ਹੋਣ ਕਰਕੇ ਇਹ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਅੱਜ ਤੋਂ ਹੀ ਲਾਗੂ ਹੋਣਗੀਆਂ। ਕੰਪਨੀ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ ਜਨਵਰੀ ਤੋਂ ਆਪਣੇ ਮਾਡਲਾਂ ਦੇ ਮੁੱਲ ਵਧਾਉਣ ਵਾਲੀ ਹੈ। ਇਸ ਦੇ ਨਾਲ ਹੀ ਹੌਂਡਾ ਕਾਰਸ ਇੰਡੀਆ ਨੇ ਵੀ ਲਾਗਤ ਖਰਚ ਵਿੱਚ ਵਾਧਾ ਹੋਣ ਕਰਕੇ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ਵਿੱਚ 32 ਹਾਜ਼ਰ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਹੌਂਡਾ ਕਾਰਸ ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਨੇ 8 ਜਨਵਰੀ ਤੋਂ ਸਾਰੇ ਮਾਡਲਾਂ ਦੇ ਰੇਟ ਵਧਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਾਡਲਾਂ ਦੇ ਅਧਾਰ 'ਤੇ ਕੀਮਤ ਵਿੱਚ 6 ਹਾਜ਼ਰ ਰੁਪਏ ਤੋਂ ਲੈ ਕੇ 32 ਹਾਜ਼ਰ ਰੁਪਏ ਦਾ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਟਾਟਾ ਮੋਟਰਜ਼ ਨੇ ਵੀ ਆਪਣੇ ਵਾਹਨਾਂ ਦੀਆਂ ਕੀਮਤਾਂ 1 ਜਨਵਰੀ ਤੋਂ 25 ਹਾਜ਼ਰ ਰੁਪਏ ਤੱਕ ਵਧਾ ਦਿੱਤੀਆਂ ਸਨ। ਫੋਰਡ ਇੰਡੀਆ ਨੇ ਵੀ ਕਿਹਾ ਸੀ ਕਿ ਉਸ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ਚਾਰ ਫੀਸਦੀ ਤੱਕ ਵਧਾ ਦਿੱਤੀਆਂ ਹਨ। ਹੂੰਡਾਈ ਮੋਟਰ ਇੰਡੀਆ, ਮਹਿੰਦਰਾ ਐਂਡ ਮਹਿੰਦਰਾ, ਸਕੌਡਾ, ਇਸੁਜ਼ੂ ਤੇ ਰੈਨੋ ਵਰਗੀਆਂ ਕੰਪਨੀਆਂ ਨੇ ਵੀ ਇਸ ਮਹੀਨੇ ਤੋਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।
Published at : 11 Jan 2018 12:38 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Central Govt gift: ਕੇਂਦਰ ਸਰਕਾਰ ਦਾ ਹਰਿਆਣਾ ਨੂੰ ਤੋਹਫ਼ਾ; ਸੂਬੇ ਦੇ ਵਿਕਾਸ ਲਈ 1947 ਕਰੋੜ ਰੁਪਏ ਕੀਤੇ ਜਾਰੀ

Central Govt gift: ਕੇਂਦਰ ਸਰਕਾਰ ਦਾ ਹਰਿਆਣਾ ਨੂੰ ਤੋਹਫ਼ਾ; ਸੂਬੇ ਦੇ ਵਿਕਾਸ ਲਈ 1947 ਕਰੋੜ ਰੁਪਏ ਕੀਤੇ ਜਾਰੀ

Delhi MLA fund: ਦਿੱਲੀ ਦੇ ਵਿਧਾਇਕਾਂ ਦੀ ਹੋਈ ਬੱਲੇ-ਬੱਲੇ! ਆਤਿਸ਼ੀ ਸਰਕਾਰ ਨੇ ਲਿਆ ਵੱਡਾ ਫੈਸਲਾ

Delhi MLA fund: ਦਿੱਲੀ ਦੇ ਵਿਧਾਇਕਾਂ ਦੀ ਹੋਈ ਬੱਲੇ-ਬੱਲੇ! ਆਤਿਸ਼ੀ ਸਰਕਾਰ ਨੇ ਲਿਆ ਵੱਡਾ ਫੈਸਲਾ

Ratan Tata Death: ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਰਤਨ ਟਾਟਾ ਦੇ ਦੇਹਾਂਤ 'ਤੇ ਜਤਾਇਆ ਦੁੱਖ; ਕਿਹਾ-ਉਦਯੋਗ ਦੇ ਸੱਚੇ 'ਰਤਨ' ਸਨ ਰਤਨ ਟਾਟਾ

Ratan Tata Death: ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਰਤਨ ਟਾਟਾ ਦੇ ਦੇਹਾਂਤ 'ਤੇ ਜਤਾਇਆ ਦੁੱਖ; ਕਿਹਾ-ਉਦਯੋਗ ਦੇ ਸੱਚੇ 'ਰਤਨ' ਸਨ ਰਤਨ ਟਾਟਾ

Ratan tata death: ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ’ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਜਤਾਇਆ ਦੁੱਖ

Ratan tata death: ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ’ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਜਤਾਇਆ ਦੁੱਖ

Ratan Tata Death: 'ਪੂਰੇ ਤਾਜ ਹੋਟਲ ਨੂੰ ਬੰ*ਬ ਨਾਲ ਉਡਾ ਦਿਓ, ਪਰ ਇਕ ਵੀ ਅੱਤਵਾਦੀ ਨਹੀਂ ਬਚਣਾ ਚਾਹੀਦਾ', 26/11 ਦੇ ਹਮਲੇ 'ਤੇ ਰਤਨ ਟਾਟਾ ਨੇ ਜਿੱਤ ਲਿਆ ਸੀ ਲੋਕਾਂ ਦਾ ਦਿਲ

Ratan Tata Death: 'ਪੂਰੇ ਤਾਜ ਹੋਟਲ ਨੂੰ ਬੰ*ਬ ਨਾਲ ਉਡਾ ਦਿਓ, ਪਰ ਇਕ ਵੀ ਅੱਤਵਾਦੀ ਨਹੀਂ ਬਚਣਾ ਚਾਹੀਦਾ', 26/11 ਦੇ ਹਮਲੇ 'ਤੇ ਰਤਨ ਟਾਟਾ ਨੇ ਜਿੱਤ ਲਿਆ ਸੀ ਲੋਕਾਂ ਦਾ ਦਿਲ

ਪ੍ਰਮੁੱਖ ਖ਼ਬਰਾਂ

ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ

ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ

Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?

Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?

Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ

Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ

Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ

Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ