ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ
ਗੁਰਪਾਲ ਨੇ ਕਿਹਾ ਕਿ ਮੈਨੂੰ ਆਪ ਅਤੇ ਕੈਬਨਿਟ ਮੰਤਰੀ ਅਤੇ ਪੱਟੀ ਦੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਦਾ ਸਮਰਥਨ ਹਾਸਲ ਹੈ। ਮੈਂ ਨਾਮਜ਼ਦਗੀ ਦਾਖਲ ਕੀਤੀ। ਮੇਰੇ ਖਿਲਾਫ ਕਿਸੇ ਹੋਰ ਨੇ ਨਾਮਜ਼ਦਗੀ ਦਾਖਲ ਨਹੀਂ ਕੀਤੀ। ਇਸ ਲਈ ਮੈਂ ਸਰਬਸੰਮਤੀ ਨਾਲ ਚੁਣਿਆ ਗਿਆ ਹਾਂ
Panchayat Election: ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਢੋਟੀਆਂ ਵਿੱਚ ਜ਼ਹਿਰੀਲੀ ਸ਼ਰਾਬ ਦੀ ਤਸਕਰੀ ਦੇ ਇੱਕ ਮੁਲਜ਼ਮ ਗੁਰਪਾਲ ਢੋਟੀਆਂ (Gurpal Dhotian) ਨੂੰ ਸੱਤਾਧਾਰੀ ਆਮ ਆਦਮੀ ਪਾਰਟੀ (AAP) ਦੇ ਸਮਰਥਨ ਨਾਲ ਸਰਬਸੰਮਤੀ ਨਾਲ ਪੰਚ ਚੁਣਿਆ ਗਿਆ ਹੈ।
ਗੁਰਪਾਲ ਨੇ ਕਿਹਾ ਕਿ ਮੈਨੂੰ ਆਪ ਅਤੇ ਕੈਬਨਿਟ ਮੰਤਰੀ ਅਤੇ ਪੱਟੀ ਦੇ ਵਿਧਾਇਕ ਲਾਲਜੀਤ ਸਿੰਘ ਭੁੱਲਰ (Laljit Singh Bhullar) ਦਾ ਸਮਰਥਨ ਹਾਸਲ ਹੈ। ਮੈਂ ਨਾਮਜ਼ਦਗੀ ਦਾਖਲ ਕੀਤੀ। ਮੇਰੇ ਖਿਲਾਫ ਕਿਸੇ ਹੋਰ ਨੇ ਨਾਮਜ਼ਦਗੀ ਦਾਖਲ ਨਹੀਂ ਕੀਤੀ। ਇਸ ਲਈ ਮੈਂ ਸਰਬਸੰਮਤੀ ਨਾਲ ਚੁਣਿਆ ਗਿਆ ਹਾਂ
ਦੱਸ ਦਈਏ ਕਿ 2020 ਦੇ ਜੁਲਾਈ ਤੇ ਅਗਸਤ ਵਿੱਚ ਮਾਝਾ ਖੇਤਰ ਵਿੱਚ ਇੱਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਤ੍ਰਾਸਦੀ ਨੇ 100 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਗੁਰਪਾਲ ਨੂੰ ਜ਼ਹਿਰੀਲੀ ਸ਼ਰਾਬ ਨਾਲ ਜੁੜੇ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕਿ ਉਸਦਾ ਭਰਾ ਰਛਪਾਲ ਢੋਟੀਆਂ ਦੋ ਸਾਲ ਤੱਕ ਭਗੌੜਾ ਰਿਹਾ।
ਰਛਪਾਲ (Rashpal ) ਨੇ 2022 'ਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਤੇ ਜ਼ਮਾਨਤ ਲੈ ਲਈ। ਗੁਰਪਾਲ 'ਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਦੇ ਦੋ ਕੇਸ ਚੱਲ ਰਹੇ ਸਨ। ਦੋਵੇਂ ਭਰਾ ਪੱਟੀ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਪਿੰਡ ਦੀ ਦਲਿਤ ਆਬਾਦੀ ਦੇ ਇੱਕ ਹਿੱਸੇ ਨੂੰ ਪ੍ਰਭਾਵਿਤ ਕਰਦੇ ਹਨ। ਉਹ ਇਸ ਸਾਲ ਦੇ ਸ਼ੁਰੂ ਵਿੱਚ ਆਮ ਚੋਣਾਂ ਦੌਰਾਨ ਆਪ ਵਿੱਚ ਸ਼ਾਮਲ ਹੋਏ ਸਨ।
ਗੁਰਪਾਲ ਅਤੇ ਰਛਪਾਲ ਇਸ ਸਾਲ ਸੰਸਦੀ ਚੋਣਾਂ ਤੋਂ ਪਹਿਲਾਂ 'ਆਪ' 'ਚ ਸ਼ਾਮਲ ਹੋਏ ਸਨ ਜਦੋਂ ਭੁੱਲਰ ਨੇ ਖਡੂਰ ਸਾਹਿਬ ਤੋਂ ਚੋਣ ਲੜੀ ਸੀ। ਉਨ੍ਹਾਂ ਨੂੰ ਆਪ ਵਿੱਚ ਸੱਦਾ ਦੇਣ ਲਈ ਭੁੱਲਰ ਢੋਟੀਆਂ ਭਰਾਵਾਂ ਦੇ ਘਰ ਗਏ, ਜਿਨ੍ਹਾਂ ਨੂੰ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ।
ਪਿੰਡ ਦੇ ਸਰਪੰਚ 'ਤੇ ਦੇਹ ਵਪਾਰ ਦਾ ਇਲਜ਼ਾਮ
ਗੁਰਪਾਲ ਹੀ ਨਹੀਂ ਪਿੰਡ ਢੋਟੀਆਂ ਦੀ ਸਮੁੱਚੀ ਪੰਚਾਇਤ ਸਮੇਤ 11 ਪੰਚ ਤੇ ਸਰਪੰਚ ਸਰਬਸੰਮਤੀ ਨਾਲ ਚੁਣੇ ਗਏ। ਢੋਟੀਆਂ ਦੇ ਨਵੇਂ ਚੁਣੇ ਗਏ ਸਰਪੰਚ ਹਰਜਿੰਦਰ ਸਿੰਘ 'ਤੇ ਸਰਹਾਲੀ ਪੁਲਿਸ ਨੇ 2021 ਵਿਚ ਕਥਿਤ ਤੌਰ 'ਤੇ ਦੇਹ ਵਪਾਰ ਰੈਕੇਟ ਚਲਾਉਣ ਦਾ ਮਾਮਲਾ ਦਰਜ ਕੀਤਾ ਸੀ। ਹਾਲਾਂਕਿ, ਹਰਜਿੰਦਰ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਬਾਅਦ ਵਿਚ ਐਫਆਈਆਰ ਰੱਦ ਕਰ ਦਿੱਤੀ ਗਈ ਸੀ।